ਵਿਸਤਾਰ
ਡਾਓਨਲੋਡ Docx
ਹੋਰ ਪੜੋ
Interviewer, Sheree: ਸਾਡਾ ਸਮਾਂ ਖਤਮ ਹੋ ਰਿਹਾ ਹੈ। ਜੇ ਤੁਸੀਂ ਸਾਨੂੰ ਗਿਆਨ ਦੇ ਕੁਝ ਸ਼ਬਦ ਸਾਂਝੇ ਕਰ ਸਕਦੇ ਹੋ। ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਸ਼ਾਇਦ ਅਸਲ ਵਿੱਚ ਇਹ ਨਾ ਸਮਝ ਸਕਣ ਕਿ ਅਸੀਂ ਪਿਛਲੇ ਕੁਝ ਮਿੰਟਾਂ ਵਿੱਚ ਕੀ ਗੱਲ ਕੀਤੀ ਹੈ, ਅਤੇ ਹੋਰ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ (ਠੀਕ ਹੈ।) ਜਿੱਥੇ ਅਸੀਂ ਜਾ ਰਹੇ ਸੀ। ਸਾਨੂੰ ਕਿਸੇ ਕਿਸਮ ਦਾ ਪ੍ਰੇਰਨਾਦਾਇਕ ਵਿਚਾਰ ਛੱਡੋ, ਕੀ ਤੁਸੀਂ ਦੇ ਸਕਦੇ ਹੋ? ਜਿੱਥੋਂ ਤੱਕ ਸ਼ਾਇਦ ਦੋਵੇਂ ਤਰ੍ਹਾਂ ਦੇ ਲੋਕਾਂ ਦਾ ਸੰਬੰਧ ਹੈ - (ਸਮਝੇ।) ਉਹ ਜਿਹੜੇ ਰਸਤੇ 'ਤੇ ਹਨ ਅਤੇ ਉਹ ਜੋ ਕਹਿੰਦੇ ਹਨ, "ਕਿਹੜਾ ਰਸਤਾ?"Master: ਖੈਰ, ਉਥੇ ਕੋਈ ਰਸਤਾ ਨਹੀਂ ਹੈ ਕਿਉਂਕਿ ਤੁਸੀਂ ਪਹਿਲਾਂ ਹੀ ਪ੍ਰਮਾਤਮਾ-ਵਰਗੇ ਹੋ। ਇਹ ਸਿਰਫ਼ ਇਹੀ ਹੈ ਕਿ ਤੁਸੀਂ ਭੁੱਲ ਗਏ ਹੋ ਕਿ ਤੁਸੀਂ ਕੀ ਹੋ ਕਿਉਂਕਿ ਤੁਸੀਂ ਪੈਸੇ, ਅਹੁਦੇ, ਪ੍ਰਸਿੱਧੀ, ਹਰ ਤਰ੍ਹਾਂ ਦੇ ਭਰਮ ਵਿੱਚ ਬਹੁਤ ਰੁੱਝੇ ਹੋਏ ਹੋ। ਪਰ ਇੱਕ ਵਾਰ ਜਦੋਂ ਤੁਸੀਂ ਸ਼ਾਂਤ ਹੋ ਜਾਂਦੇ ਹੋ ਅਤੇ ਆਪਣੇ ਅੰਦਰ ਝਾਤੀ ਮਾਰਦੇ ਹੋ - ਅਤੇ ਇੱਕ ਵਾਰ ਜਦੋਂ ਤੁਸੀਂ ਕੁਝ ਪਲਾਂ ਲਈ ਇਹ ਸਭ ਛੱਡ ਸਕਦੇ ਹੋ, ਉਨ੍ਹਾਂ ਨੂੰ ਛੱਡ ਕੇ ਨਹੀਂ - ਤਾਂ ਤੁਸੀਂ ਉਸੇ ਸਮੇਂ ਉਨ੍ਹਾਂ ਦਾ ਪਿੱਛਾ ਕਰ ਸਕਦੇ ਹੋ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜ਼ਿੰਦਗੀ ਵਿੱਚ ਇਹੀ ਸਭ ਕੁਝ ਨਹੀਂ ਹੈ। ਅਤੇ ਆਪਣੇ ਅੰਦਰ ਝਾਤੀ ਮਾਰੋ, ਆਪਣੀਆਂ ਅੱਖਾਂ ਬੰਦ ਕਰੋ, ਡੂੰਘਾਈ ਨਾਲ ਪ੍ਰਾਰਥਨਾ ਕਰੋ, ਜਾਂ ਪ੍ਰਮਾਤਮਾ ਬਾਰੇ ਸੋਚੋ, ਜਾਂ ਜਿਸ ਉੱਤੇ ਵੀ ਤੁਸੀਂ ਵਿਸ਼ਵਾਸ ਕਰਦੇ ਹੋ, ਜਾਂ ਆਪਣੇ ਮਹਾਨ ਸਵੈ ਵਿੱਚ ਵਿਸ਼ਵਾਸ ਕਰਦੇ ਹੋ, ਉਸ ਬਾਰੇ ਸੋਚੋ, ਅਤੇ ਇਸ ਬਾਰੇ ਸੋਚਣ ਲਈ ਕੁਝ ਸ਼ਾਂਤ ਪਲ ਕੱਢੋ। ਫਿਰ ਤੁਸੀਂ ਹਰ ਰੋਜ਼ ਸਾਫ਼ ਅਤੇ ਸਪਸ਼ਟ ਹੁੰਦੇ ਜਾਓਗੇ। ਅਤੇ ਫਿਰ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਪਤਾ ਲੱਗ ਜਾਵੇਗਾ ਜੋ ਮੈਨੂੰ ਤੁਹਾਨੂੰ ਸਮਝਾਉਣ ਦੀ ਲੋੜ ਨਹੀਂ ਹੈ - ਸਭ ਤੋਂ ਤੇਜ਼ ਤਰੀਕਾ, ਸਭ ਤੋਂ ਵਧੀਆ ਤਰੀਕਾ, ਅਤੇ ਸਭ ਤੋਂ ਸੁਵਿਧਾਜਨਕ। ਅਤੇ ਫਿਰ ਜੇਕਰ ਤੁਸੀਂ ਡੂੰਘਾਈ ਨਾਲ ਜਾਣਨਾ ਚਾਹੁੰਦੇ ਹੋ ਅਤੇ ਜੇਕਰ ਤੁਹਾਨੂੰ ਯਕੀਨ ਨਹੀਂ ਹੈ ਤਾਂ ਤੁਸੀਂ ਇੱਕ ਅਜਿਹੇ ਗੁਰੂ ਨੂੰ ਲੱਭ ਸਕਦੇ ਹੋ ਜਿਸ 'ਤੇ ਤੁਸੀਂ ਭਰੋਸਾ ਕਰਦੇ ਹੋ ਅਤੇ ਉਸ ਨਾਲ ਅੱਗੇ ਵਧ ਸਕਦੇ ਹੋ। (ਬਹੁਤ ਵਧੀਆ।) ਜਾਂ ਸ਼ਾਇਦ (ਪਰਮ) ਸਤਿਗੁਰੂ ਚਿੰਗ ਹਾਈ ਕੋਲ ਆਓ।Interviewer, Sheree: ਜ਼ਰੂਰ। ਬਦਕਿਸਮਤੀ ਨਾਲ, ਸਾਡੇ ਕੋਲ ਸਮਾਂ ਖਤਮ ਹੋ ਗਿਆ ਹੈ। (ਪਰਮ) ਸਤਿਗੁਰੂ ਚਿੰਗ ਹਾਈ ਜੀ ਮੇਰੇ ਮਹਿਮਾਨ ਰਹੇ ਹਨ। ਤੁਸੀਂ ਹਾਲ ਹੀ ਵਿੱਚ ਹਿਊਸਟਨ ਵਿੱਚ ਸੀ। ਅਗਲੀ ਵਾਰ ਜਦੋਂ ਤੁਸੀਂ ਸ਼ਹਿਰ ਵਿੱਚ ਹੋਵੋਗੇ ਤਾਂ ਕਿਰਪਾ ਕਰਕੇ ਸਾਨੂੰ ਫ਼ੋਨ ਕਰਨਾ, ਅਤੇ ਅਸੀਂ ਇਹ ਦੁਬਾਰਾ ਕਰ ਸਕਦੇ ਹਾਂ।Master: ਠੀਕ ਹੈ, ਅਸੀਂ ਕਿਸੇ ਹੋਰ ਸਮੇਂ ਲੈਕਚਰ ਕਰਾਂਗੇ। (ਤੁਹਾਡਾ ਧੰਨਵਾਦ।) ਤੁਹਾਡਾ ਬਹੁਤ ਧੰਨਵਾਦ। (ਖੈਰ, ਧੰਨਵਾਦ। ਧੰਨਵਾਦ।)Q: ਉਹਨਾਂ ਕੋਲ ਇੱਕ ਮੈਗਜ਼ੀਨ ਵੀ ਹੈ ਜੋ ਪੂਰੇ ਸੰਸਾਰ ਵਿੱਚ ਛਪਦੀ ਹੈ। ਉਹ ਬੱਸ ਬੈਠਣ ਅਤੇ ਉਹਨਾਂ ਨੂੰ ਸਵਾਲ ਪੁੱਛਣ ਦਾ ਇਕ ਮੌਕਾ ਦੇਣਗੇ। ਜੇ ਤੁਹਾਨੂੰ ਦਿਲਚਸਪੀ ਹੈ ਤਾਂ ਉਹ ਕੁਝ ਸਮੇਂ ਲਈ ਇੱਥੇ ਰਹਿਣਗੇ। ਅਤੇ ਜੇ ਤੁਸੀਂ ਦਿਲਚਸਪੀ ਰੱਖਦੇ ਹੋ ਤਾਂ ਉਹ ਕੱਲ੍ਹ ਦੁਪਹਿਰ ਨੂੰ ਦੀਖਿਆ ਵੀ ਦੇ ਰਹੇ ਹਨ। […]ਦੂਜੇ ਅੱਧ ਵਿੱਚ, ਅਸੀਂ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਹੋਰਾਂ ਨਾਲ ਗਿਆਨ ਪ੍ਰਾਪਤੀ ਬਾਰੇ ਇੱਕ ਅਰਥਪੂਰਨ ਇੰਟਰਵਿਊ ਦਾ ਸ਼ੁਰੂਆਤੀ ਹਿੱਸਾ ਪੇਸ਼ ਕਰਦੇ ਹਾਂ, ਜੋ ਕਿ ਏਬੀਸੀ 13 ਹਿਊਸਟਨ ਟੀਵੀ ਸਟੇਸ਼ਨ ਦੀ ਐਲਮਾ ਬੈਰੇਰਾ ਦੁਆਰਾ ਸੰਚਾਲਿਤ ਕੀਤਾ ਗਿਆ ਸੀ। ਸਤਿਗੁਰੂ ਜੀ ਨੂੰ ਮਿਲਣ 'ਤੇ, ਐਲਮਾ ਨੇ ਦੀਖਿਆ ਪ੍ਰਾਪਤ ਕਰਨ ਲਈ ਦਿਲੋਂ ਉਤਸੁਕਤਾ ਪ੍ਰਗਟ ਕੀਤੀ।Interviewer, Elma: ਪਰ ਮੈਂ ਤੁਹਾਡੇ ਬਾਰੇ ਸੁਣਿਆ ਹੈ। ਮੈਂ ਤੁਹਾਡੇ ਭਾਸ਼ਣਾਂ ਵਿਚੋਂ ਸਿਰਫ਼ ਇੱਕ ਭਾਸ਼ਣ ਪੜ੍ਹਿਆ (ਠੀਕ ਹੈ।) ਜੋ ਤੁਸੀਂ ਦਿਤਾ ਸੀ, ਅਤੇ ਇਹ ਬਹੁਤ ਵਧੀਆ ਸੀ। ਅਤੇ ਇੱਥੇ, ਦੋ ਦਿਨਾਂ ਬਾਅਦ, ਉਹਨਾਂ ਨੇ ਕਿਹਾ, ਤੁਸੀਂ ਇੰਟਰਵਿਊ ਕਰਨ ਜਾ ਰਹੇ ਹੋ।Master: ਤਾਂ ਇਹ ਬਹੁਤ ਚੰਗਾ ਸੀ। (ਵਿਸ਼ਵਾਸ ਨਹੀਂ ਹੋ ਰਿਹਾ, ਹਹ?) ਹਾਂਜੀ । ਇਹ ਉਹਨਾਂ ਦਾ ਪ੍ਰਬੰਧ ਹੈ। ਯੋਗਨੰਦਾ ਦਾ ਪ੍ਰਬੰਧ। (ਠੀਕ ਹੈ, ਆਓ।)(ਤੁਹਾਡੇ ਬਾਰੇ ਅਖ਼ਬਾਰ ਹਨ ਜੋ ਕਹਿੰਦੇ ਹਨ ਕਿ ਤੁਸੀਂ ਅਧਿਆਤਮਿਕ ਗਿਆਨ ਪ੍ਰਦਾਨ ਕਰਦੇ ਹੋ।) ਸਹੀ ਹੈ। (ਮੈਨੂੰ ਦੱਸੋ, ਸਭ ਤੋਂ ਪਹਿਲਾਂ, "ਅਧਿਆਤਮਿਕ ਗਿਆਨ" ਕੀ ਹੈ, ਅਤੇ ਅਸੀਂ ਇਸਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਾਂ।) ਠੀਕ ਹੈ। ਗਿਆਨ ਉਦੋਂ ਹੁੰਦਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ, ਉਦਾਹਰਣ ਵਜੋਂ, ਜਦੋਂ ਤੁਸੀਂ ਪ੍ਰਮਾਤਮਾ ਨੂੰ ਜਾਣਦੇ ਹੋ। ਲੋਕ ਸਿਰਫ਼ ਪ੍ਰਮਾਤਮਾ ਬਾਰੇ ਗੱਲਾਂ ਕਰਦੇ ਹਨ, ਪਰ ਉਹ ਨਹੀਂ ਜਾਣਦੇ ਕਿ ਇਹ ਕੀ ਹੈ। ਸੋ ਸਾਡਾ ਫਰਜ਼ ਹੈ ਕਿ ਅਸੀਂ ਉਨ੍ਹਾਂ ਨੂੰ ਤੁਰੰਤ ਪ੍ਰਮਾਤਮਾ ਦਿਖਾ ਦੇਈਏ। ਸੋ ਪ੍ਰਮਾਤਮਾ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ, ਪਰ ਸਭ ਤੋਂ ਵੱਧ ਸਥਾਈ (ਅੰਦਰੂਨੀ ਸਵਰਗੀ) ਰੌਸ਼ਨੀ ਹੈ, ਚਮਕ, ਉਭਾਰਨ ਵਾਲੀ (ਅੰਦਰੂਨੀ ਸਵਰਗੀ) ਰੌਸ਼ਨੀ, (ਅੰਦਰੂਨੀ ਸਵਰਗੀ) ਰੌਸ਼ਨੀ ਜੋ ਸੂਰਜ ਤੋਂ ਵੱਧ ਹੈ, ਸੂਰਜ ਦੀ ਰੌਸ਼ਨੀ ਤੋਂ ਵੱਧ ਹੈ, ਅਤੇ ਨਾਲ ਹੀ ਹਰ ਕਿਸਮ ਦੇ ਸੰਗੀਤਕ ਸੁਰ (ਅੰਦਰੂਨੀ ਸਵਰਗੀ) ਸੰਗੀਤ ਜੋ ਤੁਹਾਨੂੰ ਭਾਸ਼ਾ ਤੋਂ ਬਿਨਾਂ ਸਿਖਾਉਂਦੇ ਹਨ। ਠੀਕ ਹੈ? ਸੋ ਜਦੋਂ ਤੁਸੀਂ ਇਹ ਦੋਵੇਂ ਪ੍ਰਾਪਤ ਕਰਦੇ ਹੋ, ਤਾਂ ਤੁਸੀਂ ਗਿਆਨਵਾਨ ਹੋ ਜਾਂਦੇ ਹੋ।Interviewer, Elma: ਜਦੋਂ ਲੋਕ ਗਿਆਨ ਦੀ ਖੋਜ ਸ਼ੁਰੂ ਕਰਦੇ ਹਨ, ਤਾਂ ਉਹ ਅਸਲ ਵਿੱਚ ਕੀ ਭਾਲ ਰਹੇ ਹੁੰਦੇ ਹਨ? ਉਹ ਕਿੱਥੇ ਜਾਂਦੇ ਹਨ, ਕੀ ਉਥੇ ਕੋਈ ਸਰੀਰਕ ਤੌਰ 'ਤੇ ਵਿਚ ਸ਼ਾਮਲ ਹੁੰਦਾ ਹੈ? ਕਿਉਂਕਿ ਅੱਜ, ਸੰਯੁਕਤ ਰਾਜ ਅਮਰੀਕਾ ਵਿੱਚ ਲੱਖਾਂ ਚਰਚ ਹਨ, (ਅਤੇ ਮੰਦਰ) ਅਤੇ ਉਨ੍ਹਾਂ ਕੋਲ ਪੂਰੇ ਸੰਸਾਰ ਵਿੱਚ ਹਨ। (ਹਾਂਜੀ।) ਸੋ ਹਰ ਕੋਈ ਜੋ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਦਾ ਹੈ, ਚਰਚ ਜਾਂਦਾ ਹੈ ਜਾਂ ਚਰਚ ਨਹੀਂ ਜਾਂਦਾ, ਇਹ ਪ੍ਰਮਾਤਮਾ ਦੀ ਸੋਚ ਹੈ। (ਹਾਂਜੀ।) ਉਹ ਕਿਹੜਾ ਕਦਮ ਹੈ ਜੋ ਤੁਹਾਨੂੰ ਪਰੇ ਲੈ ਜਾਂਦਾ ਹੈ "ਚਲੋ ਐਤਵਾਰ ਨੂੰ ਚਰਚ ਚੱਲੀਏ। ਸ਼ਨੀਵਾਰ ਰਾਤ ਨੂੰ, ਮੈਂ ਆਪਣੀ ਪਤਨੀ ਨਾਲ ਹੋਵਾਂਗਾ। (ਹਾਂਜੀ।) ਅਤੇ ਫਿਰ ਐਤਵਾਰ ਸਵੇਰੇ, ਮੈਂ ਚਰਚ ਜਾਵਾਂਗਾ।" (ਹਾਂਜੀ।) ਵੰਡ ਕਿੱਥੇ ਹੈ? ਮੇਰਾ ਮਤਲਬ ਹੈ, ਲੋਕ ਉਹ ਵਾਧੂ ਕਦਮ ਕਿਵੇਂ ਚੁੱਕਦੇ ਹਨ?Master: ਠੀਕ ਹੈ। ਕੀ ਅਸੀਂ ਵਿਅਕਤੀਗਤ ਪੱਧਰ 'ਤੇ ਗੱਲ ਕਰ ਸਕਦੇ ਹਾਂ? (ਹਾਂਜੀ।) ਕਿਉਂਕਿ ਤੁਹਾਡਾ ਸਵਾਲ ਬਹੁਤ ਸਾਰੇ ਲੋਕਾਂ ਦਾ ਸਵਾਲ ਵੀ ਹੋ ਸਕਦਾ ਹੈ, ਪਰ ਸਾਡੇ ਕੋਲ ਕਿਸੇ ਕਿਸਮ ਦਾ ਠੋਸ ਸਬੂਤ ਹੋਣਾ ਚਾਹੀਦਾ ਹੈ। ਉਦਾਹਰਣ ਵਜੋਂ, ਤੁਸੀਂ ਸਤਿਗੁਰੂ ਯੋਗਾਨੰਦ ਨੂੰ ਜਾਣਦੇ ਹੋ। ਠੀਕ ਹੈ। ਤਾਂ ਚਲੋ ਉੱਥੋਂ ਚੱਲੀਏ। ਤਾਂ ਲੋਕਾਂ ਕੋਲ ਸ਼ੁਰੂ ਕਰਨ ਲਈ ਕਿਸੇ ਕਿਸਮ ਦਾ ਠੋਸ ਕਦਮ ਬਿੰਦੂ ਹੈ। ਹੁਣ, ਯੋਗਾਨੰਦ ਵਰਗੇ ਇਕ ਗੁਰੂ ਅਤੇ ਹੋਰ ਗੁਰੂਆਂ ਵਿੱਚ ਕੀ ਅੰਤਰ ਹੈ? ਠੀਕ ਹੈ, ਹੁਣ, ਉਹ ਕੀ ਪੇਸ਼ਕਸ਼ ਕਰਦਾ ਹੈ? ਹੁਣ, ਅਸੀਂ ਇਹ ਵੀ ਕਹਿ ਸਕਦੇ ਹਾਂ, "ਹਰ ਕੋਈ ਪ੍ਰਮਾਤਮਾ ਨੂੰ ਜਾਣਦਾ ਹੈ। ਹਰ ਕੋਈ ਗਿਰਜਾ ਘਰ ਜਾਂਦਾ ਹੈ, ਮੰਦਰ ਜਾਂਦਾ ਹੈ, ਇਸ ਤਰਾਂ ਕੁਝ ਵੀ।" ਅਤੇ ਬਹੁਤ ਸਾਰੇ ਲੋਕ ਯੋਗਾਨੰਦ ਵਾਂਗ ਗੱਲ ਕਰਦੇ ਹਨ। ਪਰ ਉਸਦੇ ਅਤੇ ਦੂਜਿਆਂ ਵਿਚਕਾਰ ਕੀ ਫ਼ਰਕ ਹੈ? ਉਸ ਕੋਲ ਕੁਝ ਅਜਿਹਾ ਹੈ ਜੋ ਗੈਰ-ਮੌਖਿਕ ਹੈ, ਜਿਸਨੂੰ ਤੁਸੀਂ ਪੈਸੇ ਨਾਲ ਨਹੀਂ ਖਰੀਦ ਸਕਦੇ, ਅਤੇ ਤੁਸੀਂ ਭਾਸ਼ਾ ਵਿੱਚ ਸਮਝਾ ਨਹੀਂ ਸਕਦੇ। ਉਸਦਾ ਪ੍ਰਮਾਤਮਾ ਨਾਲ ਸੰਪਰਕ ਹੈ, ਜੋ ਪਹਿਲਾਂ ਹੀ ਸਾਡੇ ਅੰਦਰ ਹੈ। ਅਤੇ ਉਹ ਸਿਰਫ ਪ੍ਰਮਾਤਮਾ ਨਾਲ ਸੰਪਰਕ ਹੀ ਨਹੀਂ ਕਰ ਸਕਦਾ, ਸਗੋਂ ਉਹ ਤੁਹਾਨੂੰ ਇਹ ਦੇ ਵੀ ਸਕਦਾ ਹੈ। ਮੈਂ ਵੀ ਇਹੀ ਕੰਮ ਕਰ ਰਹੀ ਹਾਂ। ਮੈਂ ਪ੍ਰਮਾਤਮਾ ਨਾਲ ਸੰਪਰਕ ਕਰ ਸਕਦੀ ਹਾਂ, ਅਤੇ ਮੈਂ ਲੋਕਾਂ ਨੂੰ ਪ੍ਰਮਾਤਮਾ ਨਾਲ ਸੰਪਰਕ ਕਰਨ ਵਿੱਚ ਮਦਦ ਕਰ ਸਕਦੀ ਹਾਂ।(ਤੁਸੀਂ ਪ੍ਰਮਾਤਮਾ ਨਾਲ ਸੰਪਰਕ ਕਿਵੇਂ ਕਰਦੇ ਹੋ?) ਕਿਵੇਂ? ਖੈਰ, ਇਹ ਨਹੀਂ ਹੈ… (ਅਸੀਂ ਇਸ ਵਿੱਚੋਂ ਕੁਝ ਵੀ ਨਹੀਂ ਦੇ ਰਹੇ, ਬੇਸ਼ੱਕ।) ਅਤੇ ਸੋ, ਮੈਨੂੰ ਦੱਸੋ ਕਿਵੇਂ…) "ਤੁਸੀਂ ਪ੍ਰਮਾਤਮਾ ਨਾਲ ਕਿਵੇਂ ਸੰਪਰਕ ਕਰਦੇ ਹੋ?"Interviewer, Elma: ਹਾਂਜੀ । ਅਤੇ ਕੀ ਇੱਕ ਆਮ ਵਿਅਕਤੀ ਜੋ ਸੱਚਮੁੱਚ ਪ੍ਰਮਾਤਮਾ ਨੂੰ ਪਿਆਰ ਕਰਦਾ ਹੈ ਪਰ ਕਦੇ ਇੱਕ ਸਤਿਗੁਰੂ ਨੂੰ ਨਹੀਂ ਮਿਲਿਆ, (ਹਾਂਜੀ।) ਕਦੇ ਇਕ ਸਤਿਗੁਰੂ ਦਾ ਪਾਠ ਨਹੀਂ ਪੜਿਆ। (ਹਾਂਜੀ।) ਕੀ ਉਹ ਵਿਅਕਤੀ ਪ੍ਰਮਾਤਮਾ ਤਕ ਪਹੁੰਚ ਸਕਦਾ, ਸੰਪਰਕ ਕਰ ਸਕਦਾ ਹੈ?Master: ਹਾਂਜੀ, ਉਹ ਵੀ ਕਰ ਸਕਦਾ ਹੈ, ਪਰ ਬਹੁਤ ਹੀ ਘੱਟ। ਪਹਿਲਾ ਕਾਰਨ, ਕਿਉਂਕਿ ਉਹ ਸ਼ਾਇਦ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਆਮ ਚੀਜ਼ਾਂ ਵਿੱਚ ਬਹੁਤ ਰੁੱਝਿਆ ਹੋਇਆ ਹੈ। ਅਤੇ ਫਿਰ ਭਾਵੇਂ ਉਹ ਪ੍ਰਮਾਤਮਾ ਨੂੰ ਪਿਆਰ ਕਰਦਾ ਹੈ, ਪਰ ਉਹ ਭੁੱਲ ਜਾਂਦਾ ਹੈ ਕਿ ਉਸ 'ਤੇ ਕਿਵੇਂ ਧਿਆਨ ਕੇਂਦਰਿਤ ਕਰਨਾ ਹੈ। ਅਤੇ ਇਸ ਤਰਾਂ ਉਹ ਆਪਣਾ ਮਕਸਦ ਗੁਆ ਦਿੰਦਾ ਹੈ। ਸੋ ਜੇਕਰ ਉਸਦਾ ਕੋਈ ਗੁਰੂ ਹੈ, ਤਾਂ ਇਹ ਉਸਦੇ ਲਈ ਬਿਹਤਰ ਹੋਵੇਗਾ, ਕਿਉਂਕਿ ਉਹ ਗੁਰੂ ਕਹੇਗਾ, "ਹਾਂਜੀ, ਕਿਉਂਕਿ ਤੁਸੀਂ ਪਹਿਲਾਂ ਹੀ ਪ੍ਰਮਾਤਮਾ ਨੂੰ ਬਹੁਤ ਪਿਆਰ ਕਰਦੇ ਹੋ, ਇਹ ਹੈ ਜੋ ਤੁਹਾਨੂੰ ਕਰਨਾ ਪਵੇਗਾ - ਇਸ ਵਿੱਚੋਂ ਕੁਝ ਨੂੰ ਛੱਡ ਦਿਓ, ਉਹ, ਅਤੇ ਫਿਰ ਇਸ 'ਤੇ ਧਿਆਨ ਕੇਂਦਰਿਤ ਕਰੋ। ਅਤੇ ਫਿਰ ਤੁਸੀਂ ਪ੍ਰਮਾਤਮਾ ਨੂੰ ਜਲਦੀ ਜਾਣ ਲਵੋਂਗੇ।” ਤਾਂ ਇਹ ਇੱਕ ਸਤਿਗੁਰੂ ਦਾ ਕੰਮ ਹੈ।(ਪਰ ਮੈਂ ਗੁਰੂਆਂ ਤੋਂ ਜੋ ਪਾਠ ਪੜ੍ਹੇ ਹਨ, ਅਤੇ ਖਾਸ ਕਰਕੇ ਯੋਗਾਨੰਦ ਤੋਂ, ਉਹ ਕਹਿੰਦੇ ਹਨ ਕਿ ਤੁਹਾਨੂੰ ਆਪਣੀਆਂ ਭੌਤਿਕ ਚੀਜ਼ਾਂ ਨੂੰ ਤਿਆਗਣ ਦੀ ਲੋੜ ਨਹੀਂ ਹੈ…) ਨਹੀਂ, ਤੁਹਾਨੂੰ ਇਹ ਕਰਨ ਦੀ ਲੋੜ ਨਹੀਂ ਹੈ; ਤੁਹਾਨੂੰ ਇਸਨੂੰ ਤਿਆਗਣ ਦੀ ਲੋੜ ਨਹੀਂ ਹੈ। ਬਸ ਕੁਝ ਦੇਰ ਲਈ ਭੁੱਲ ਜਾਓ। ਉਦਾਹਰਣ ਵਜੋਂ, ਭੌਤਿਕ ਚੀਜ਼ਾਂ ਅਤੇ ਕੰਮ ਲਈ ਉਥੇ ਸਮਾਂ ਹੈ, ਅਤੇ ਪ੍ਰਮਾਤਮਾ ਲਈ ਵੀ ਸਮਾਂ ਹੈ। ਨਹੀਂ ਤਾਂ, ਤੁਸੀਂ ਬਸ ਆਪਣਾ ਸਾਰਾ ਸਮਾਂ ਬਰਬਾਦ ਕਰਦੇ ਹੋ। ਜਦੋਂ ਤੁਸੀਂ ਭੌਤਿਕ ਚੀਜ਼ਾਂ ਦਾ ਪਿੱਛਾ ਨਹੀਂ ਕਰਦੇ, ਤਾਂ ਵੀ ਤੁਸੀਂ ਆਪਣਾ ਸਮਾਂ ਬਰਬਾਦ ਕਰਦੇ ਹੋ - ਤੁਹਾਨੂੰ ਇਹ ਨਹੀਂ ਪਤਾ ਕਿ ਪ੍ਰਮਾਤਮਾ ਨਾਲ ਕਿਵੇਂ ਸੰਪਰਕ ਕਰਨਾ ਹੈ। ਪਰ ਜੇ ਉਥੇ ਇੱਕ ਗੁਰੂ ਹੈ, ਤਾਂ ਉਹ ਜਾਣਦਾ ਹੈ। ਉਹ ਕਹਿੰਦਾ ਹੈ, "ਹੁਣ ਸਮਾਂ ਆ ਗਿਆ ਹੈ। ਹੁਣ ਤੁਸੀਂ ਆਪਣਾ ਸਾਰਾ ਕੰਮ ਕਰ ਲਿਆ ਹੈ। ਤੁਹਾਡੇ ਸਾਰੇ ਬੱਚੇ ਸੁੱਤੇ ਪਏ ਹਨ। ਹੁਣ ਤੁਸੀਂ ਬੈਠੋ ਅਤੇ ਸੋਚੋ ਅਤੇ ਇਹ ਕਰੋ, ਅਤੇ ਫਿਰ ਤੁਸੀਂ ਪ੍ਰਮਾਤਮਾ ਨੂੰ ਦੇਖੋਗੇ।" ਉਦਾਹਰਣ ਲਈ।(ਸੋ ਪੱਛਮੀ ਸਭਿਅਤਾ ਨੇ ਸੱਚਮੁੱਚ ਬਹੁਤ ਵਧੀਆ ਕੰਮ ਕੀਤਾ ਹੈ, ਪਰ ਅਸੀਂ ਬਹੁਤਾ ਮੈਡੀਟੇਸ਼ਨ ਨਹੀਂ ਕੀਤਾ ਹੈ।) ਸਹੀ ਹੈ। (ਇਹ ਕੁਝ ਚੀਜ਼ ਹੈ ਜੋ ਪੂਰਬ ਵਿੱਚ ਕੀਤੀ ਜਾਂਦੀ ਹੈ।) ਠੀਕ ਹੈ। ਸਮਝੇ। (ਹੁਣ, ਇਹ ਇਸ ਦੇਸ਼ ਵਿੱਚ ਆ ਰਿਹਾ ਹੈ, ਅਤੇ ਇਹ ਚੀਜ਼ਾਂ ਦੇਖ ਰਿਹਾ ਹੈ। ਕੁਝ ਅਮਰੀਕਨ ਲੇਖਕ... ਇਸ ਬਾਰੇ ਲਿਖਣਾ ਸ਼ੁਰੂ ਕੀਤਾ ਹੈ।) ਹਾਂਜੀ । (ਪਰ ਹੁਣ ਇਹ ਆ ਰਿਹਾ ਹੈ।) ਮੈਨੂੰ ਮੈਡੀਟੇਸ਼ਨ ਬਾਰੇ ਦੱਸੋ ਅਤੇ ਕੁਝ ਲੋਕ ਇਸ ਵੱਲ ਇੰਨੇ ਕਿਉਂ ਖਿੱਚੇ ਜਾਂਦੇ ਹਨ। (ਮੈਡੀਟੇਸ਼ਨ ਬਾਰੇ ਕਿਹੜੀ ਗੱਲ ਹੈ ਜਿਸ ਵੱਲ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ?)ਠੀਕ ਹੈ। ਦਰਅਸਲ, ਅਸੀਂ ਹਰ ਸਮੇਂ ਮੈਡੀਟੇਸ਼ਨ ਕਰਦੇ ਹਾਂ - ਭਾਵੇਂ ਪੂਰਬ ਹੋਵੇ ਜਾਂ ਪੱਛਮ। ਪਰ ਅਸੀਂ ਗਲਤ ਗੱਲਾਂ 'ਤੇ ਮੈਡੀਟੇਸ਼ਨ ਕਰਦੇ ਹਾਂ। ਉਦਾਹਰਣ ਵਜੋਂ, ਅਸੀਂ ਪੈਸੇ 'ਤੇ, ਸਮੱਸਿਆਵਾਂ 'ਤੇ, ਕੋਈ ਹੋਰ ਚੀਜ਼ਾਂ 'ਤੇ ਮੈਡੀਟੇਸ਼ਨ ਕਰਦੇ ਹਾਂ। ਅਤੇ ਅਸੀਂ ਧਿਆਨ ਦਿੰਦੇ ਹਾਂ। ਜਦੋਂ ਅਸੀਂ ਕਿਸੇ ਚੀਜ਼ ਵੱਲ ਡੂੰਘਾਈ ਨਾਲ ਧਿਆਨ ਦਿੰਦੇ ਹਾਂ, ਤਾਂ ਇਹ ਹੈ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ - ਭਾਵੇਂ ਉਹ ਪ੍ਰਮਾਤਮਾ 'ਤੇ ਹੋਵੇ ਜਾਂ ਵਿੱਤੀ ਸਮੱਸਿਆਵਾਂ 'ਤੇ।ਤਾਂ ਹੁਣ, ਜੋ ਕਰਨਾ ਹੈ ਉਹ ਇਹ ਹੈ ਕਿ: ਹਮੇਸ਼ਾ ਭੌਤਿਕ ਚੀਜ਼ਾਂ ਵੱਲ ਧਿਆਨ ਦੇਣ ਦੀ ਬਜਾਏ, ਕਈ ਵਾਰ ਸਾਨੂੰ ਉਸ ਧਿਆਨ ਦੇ ਅੰਦਰ ਹਿੱਸਾ ਲੈਣਾ ਪੈਂਦਾ ਹੈ, ਅੰਦਰ ਨੂੰ ਮੁੜਨਾ ਅਤੇ ਆਪਣੀ ਮਹਾਨਤਾ ਨੂੰ ਲੱਭੋ, ਜਿਸ ਵਿੱਚ ਅਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਬਾਹਰੋਂ ਹੱਲ ਕਰ ਸਕਦੇ ਹਾਂ। ਕਿਉਂਕਿ ਅਸੀਂ ਹਮੇਸ਼ਾ ਸਮੱਸਿਆ ਵੱਲ ਧਿਆਨ ਦਿੰਦੇ ਹਾਂ, ਅਤੇ ਹੱਲ ਵੱਲ ਧਿਆਨ ਦੇਣਾ ਭੁੱਲ ਜਾਂਦੇ ਹਾਂ। ਇਹ ਅੰਦਰ ਹੈ - ਗਿਆਨ ਸਾਨੂੰ ਉਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਦੇਵੇਗਾ ਜਿਨ੍ਹਾਂ 'ਤੇ ਅਸੀਂ ਹੁਣ ਮੈਡੀਟੇਸ਼ਨ ਕਰ ਰਹੇ ਹਾਂ। ਤਾਂ ਉਹ ਸਿਰਫ਼ ਮੁੜ ਰਹੇ ਹਨ, ਬੱਸ ਇੰਨਾ ਹੀ ਹੈ।(ਪ੍ਰਮਾਤਮਾ ਨੂੰ ਜਾਣਨਾ ਹੀ ਗਿਆਨ ਹੈ?) ਹਾਂਜੀ, ਪ੍ਰਮਾਤਮਾ ਨੂੰ ਜਾਣਨਾ।(ਗਿਆਨ ਦੀ ਤੁਹਾਡੀ ਪਰਿਭਾਸ਼ਾ ਕੀ ਹੈ?) ਦਰਅਸਲ, ਸਾਡੀ ਭਾਸ਼ਾ ਵਿੱਚ ਗਿਆਨ ਬਾਰੇ ਗਲ ਕਰਨੀ ਆਸਾਨ ਨਹੀਂ ਹੈ । ਪਰ ਇਹ ਸਿਰਫ਼ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ। ਜਦੋਂ ਤੁਹਾਡੇ ਕੋਲ (ਅੰਦਰੂਨੀ ਸਵਰਗੀ) ਰੌਸ਼ਨੀ ਹੁੰਦੀ ਹੈ - "ਗਿਆਨ" ਦਾ ਅਰਥ ਹੈ "ਚਾਨਣ, ਰੌਸ਼ਨੀ।" ਤੁਸੀਂ ਵੇਖਿਆ? ਸੋ ਜਦੋਂ ਤੁਹਾਡੇ ਅੰਦਰ (ਅੰਦਰੂਨੀ ਸਵਰਗੀ) ਰੌਸ਼ਨੀ ਦੀ ਚੰਗਿਆੜੀ ਉੱਠਦੀ ਹੈ, ਉਸ ਪਲ, ਘੱਟੋ ਘੱਟ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਗਿਆਨਵਾਨ ਹੋ। ਅਤੇ ਫਿਰ ਤੁਹਾਨੂੰ ਉਸ ਗਿਆਨ ਨੂੰ ਪੋਸ਼ਣ ਦਿੰਦੇ ਰਹਿਣਾ ਪਵੇਗਾ ਅਤੇ ਇਸਨੂੰ ਉਦੋਂ ਤੱਕ ਵੱਡਾ ਬਣਾਉਣਾ ਪਵੇਗਾ ਜਦੋਂ ਤੱਕ ਤੁਸੀਂ ਇੱਕ ਸੰਪੂਰਨ ਗਿਆਨ ਪ੍ਰਾਪਤ ਨਹੀਂ ਕਰ ਲੈਂਦੇ। ਅਤੇ ਤੁਸੀਂ ਇੱਕ ਗੁਰੂ ਵਾਂਗ ਬਣ ਜਾਂਦੇ ਹੋ, ਜਾਂ ਤੁਸੀਂ ਪ੍ਰਮਾਤਮਾ ਨਾਲ ਇੱਕ ਹੋ ਜਾਂਦੇ ਹੋ।Photo Caption: ਧਰਤੀ ਈਡਨ ਬਣ ਸਕਦੀ ਹੈ ਜੇਕਰ ਮਨੁੱਖ ਚੰਗੀ ਦੇਖਭਾਲ ਕਰਨ