ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸੂਰਜ ਦੇ ਰਾਜੇ ਨਾਲ ਇਕ ਗੱਲਬਾਤ, ਬਾਰਾਂ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇੱਕ ਪੂਰਾ ਸੂਤਰ ਹੈ ਜਿਸਨੂੰ ਕਸੀਟੀਗਰਬਾ ਸੂਤਰ ਕਿਹਾ ਜਾਂਦਾ ਹੈ। ਪੂਰਾ ਸੂਤਰ ਸਾਰੀਆਂ ਨਰਕ ਦੀਆਂ ਸਥਿਤੀਆਂ ਨੂੰ ਸਮਰਪਿਤ ਹੈ। ਅਤੇ ਆਈ-ਕੁਆਨ ਤਾਓ ਵਿੱਚ, ਉਨ੍ਹਾਂ ਨੇ ਨਰਕ ਅਤੇ ਸਵਰਗਾਂ ਬਾਰੇ ਕੁਝ ਕਿਤਾਬਾਂ ਲਿਖੀਆਂ, ਜਿੱਥੇ ਮਾਧਿਅਮ ਜੀ ਗੋਂਗ ਬੁਧ ਦੇ ਨਾਲ ਹੇਠਾਂ ਨਰਕ ਵਿੱਚ ਗਿਆ ਸੀ ਜਾਂ ਉਪਰ ਸਵਰਗ ਵਿੱਚ ਗਿਆ ਇਹ ਦੇਖਣ ਲਈ ਕਿ ਸਵਰਗ ਵਿੱਚ ਜੀਵਨ ਕਿਵੇਂ ਹੈ ਅਤੇ ਲੋਕ ਨਰਕ ਵਿੱਚ ਕਿਵੇਂ ਦੁੱਖ ਝੱਲਦੇ ਹਨ ਅਤੇ ਵਾਪਸ ਆਏ ਅਤੇ ਸਥਿਤੀ ਦਾ ਵਰਣਨ ਕਰਦੇ ਹੋਏ ਕਿਤਾਬਾਂ ਲਿਖੀਆਂ - ਜਾਂ ਤਾਂ ਬਹੁਤ ਦੁੱਖ ਝੱਲਣਾ ਜਾਂ ਸਵਰਗਾਂ ਵਿੱਚ ਇੱਕ ਅਨੰਦਮਈ ਜੀਵਨ ਜੀਣਾ, ਸਿਰਫ਼ ਲੋਕਾਂ ਨੂੰ ਇੱਕ ਹੋਰ ਦਿਆਲੂ, ਵਧੀਆ ਜੀਵਨ ਜਿਉਣ ਵਲ ਬਦਲਣ ਦੀ ਕੋਸ਼ਿਸ਼ ਕਰਨਾ ਤਾਂ ਜੋ ਉਨ੍ਹਾਂ ਨੂੰ ਨਰਕ ਵਿੱਚ ਨਾ ਜਾਣਾ ਪਵੇ ਅਤੇ ਸਵਰਗਾਂ ਦਾ ਆਨੰਦ ਮਾਣਨ ਜਿਵੇਂ ਕਿ ਇਨ੍ਹਾਂ ਕਿਤਾਬਾਂ ਵਿੱਚ ਸਵਰਗਾਂ ਦਾ ਵਰਣਨ ਕੀਤਾ ਗਿਆ ਹੈ।

ਇਹ ਕਿਤਾਬਾਂ ਸੱਚੀਆਂ ਕਹਾਣੀਆਂ ਹਨ। ਜਿਸ ਵਿਅਕਤੀ ਨੇ ਬੁੱਧ ਦੀ ਕਿਰਪਾ 'ਤੇ ਭਰੋਸਾ ਕੀਤਾ, ਜੀ ਗੋਂਗ ਬੁੱਧ ਦੀ (ਕਿਰਪਾ ਤੇ), ਉਹ ਸਵਰਗ ਜਾਂ ਨਰਕ ਵਿੱਚ ਚਲਾ ਗਿਆ, ਬਿਨਾਂ ਕਿਸੇ ਨੁਕਸਾਨ ਦੇ ਜਾਂ ਸੜੇ ਬਿਨਾਂ। ਕਿਉਂਕਿ ਜੇਕਰ ਇੱਕ ਆਮ ਵਿਅਕਤੀ ਜਿਸ ਕੋਲ ਕੋਈ ਯੋਗਤਾ ਨਹੀਂ, ਕੋਈ ਪ੍ਰਤਿਭਾ ਨਹੀਂ, ਇੱਕ ਅਭਿਆਸੀ ਵਰਗੀ ਸ਼ਕਤੀ ਨਹੀਂ ਹੈ, ਮੇਰਾ ਮਤਲਬ ਹੈ ਇਮਾਨਦਾਰ ਅਤੇ ਉੱਚ-ਪੱਧਰ ਵਾਲਾ, ਇੱਥੇ ਭੌਤਿਕ ਜੀਵਨ ਦੌਰਾਨ, ਤਾਂ ਉਹ ਸਵਰਗ ਜਾਂ ਨਰਕ ਵਿੱਚ ਨਹੀਂ ਜਾ ਸਕਦੇ।

ਤੁਸੀਂ ਨਹੀ ਜਾ ਸਕਦੇ। ਤੁਹਾਨੂੰ ਬਸ ਬਲੌਕ ਕੀਤਾ ਜਾਵੇਗਾ; ਜੇ ਤੁਸੀਂ ਸਵਰਗ ਨੂੰ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਬਲੌਕ ਕੀਤਾ ਜਾਵੇਗਾ। ਤੁਸੀਂ ਗੁਆਚ ਜਾਓਗੇ ਅਤੇ ਫਿਰ ਤੁਹਾਨੂੰ ਵਾਪਸ ਆਉਣਾ ਪਵੇਗਾ। ਤੁਹਾਡੀ ਆਤਮਾ ਨੂੰ ਤੁਹਾਡੇ ਸਰੀਰ ਵਿੱਚ ਵਾਪਸ ਜਾਣਾ ਪਵੇਗਾ। ਅਤੇ ਜੇਕਰ ਤੁਸੀਂ ਨਰਕ ਵਿੱਚ ਜਾਂਦੇ ਹੋ, ਭਾਵੇਂ ਤੁਹਾਡੀ ਆਤਮਾ ਨਰਕ ਤੱਕ ਪਹੁੰਚਣ ਵਿੱਚ ਸਫਲ ਹੋ ਜਾਂਦੀ ਹੈ, ਤਾਂ ਤੁਹਾਨੂੰ ਉੱਥੇ ਸਰਪ੍ਰਸਤ, ਸ਼ੈਤਾਨ ਸਰਪ੍ਰਸਤ ਦੁਆਰਾ ਵੀ ਰੋਕਿਆ ਜਾਵੇਗਾ। ਜਾਂ ਜੇ ਤੁਸੀਂ ਜਾਂਦੇ ਹੋ, ਤਾਂ ਤੁਸੀਂ ਮਰ ਜਾਓਗੇ। ਤੁਹਾਨੂੰ ਟੁਕੜੇ-ਟੁਕੜੇ ਕਰ ਦਿੱਤਾ ਜਾਵੇਗਾ। ਸੋ ਇਹ ਇਸ ਤਰਾਂ ਨਹੀਂ ਹੈ। ਸੋ ਕਿਸੇ ਵੀ ਮਾਧਿਅਮ ਵਿਅਕਤੀ ਨੂੰ ਸ਼ੁੱਧ ਵੀਗਨ ਹੋਣਾ ਚਾਹੀਦਾ ਹੈ, ਉਦਾਹਰਣ ਵਜੋਂ ਇਸ ਤਰਾਂ, ਅਤੇ ਰੋਜ਼ਾਨਾ ਉਸੇ ਤਰ੍ਹਾਂ ਅਭਿਆਸ ਕਰਨਾ ਚਾਹੀਦਾ ਹੈ ਜਿਵੇਂ ਬੁੱਧ ਨੇ ਸਿਖਾਇਆ ਸੀ। ਸਾਰੇ ਨੈਤਿਕ ਮਿਆਰਾਂ, ਸਾਰੇ ਉਪਦੇਸ਼ਾਂ ਨੂੰ, ਸੰਪੂਰਨ ਕ੍ਰਮ ਵਿੱਚ ਰੱਖਣੇ ਪੈਂਣਗੇ। ਨਹੀਂ ਤਾਂ, ਭਾਵੇਂ ਜੀ ਗੋਂਗ ਬੁੱਧ ਉਸਨੂੰ ਨਰਕ ਵਿੱਚ ਲੈ ਜਾਵੇ, ਉਹ ਇਸਨੂੰ ਬਰਦਾਸ਼ਤ ਨਹੀਂ ਕਰ ਸਕਣਗੇ। ਉਹ ਨਹੀਂ ਕਰ ਸਕਣਗੇ। ਜਾਂ ਉਸਨੂੰ ਸਵਰਗ ਵਿੱਚ ਲੈ ਜਾਵੇ, ਨਹੀਂ ਜਾ ਸਕਦੇ । ਜੇਕਰ ਤੁਸੀਂ ਕਾਫ਼ੀ ਸ਼ੁੱਧ ਨਹੀਂ ਹੋ, ਤਾਂ ਬੁੱਧ ਤੁਹਾਡੀ ਮਦਦ ਨਹੀਂ ਕਰ ਸਕਦੇ।

ਇਸ ਤੋਂ ਇਲਾਵਾ, ਕਿਉਂਕਿ ਬਹੁਤ ਸਾਰੇ ਲੋਕ, ਉਦਾਹਰਣ ਵਜੋਂ, ਆਈ-ਕੁਆਨ ਤਾਓ ਜਾਂ ਤਾਓਵਾਦ, ਜਾਂ ਇੱਥੋਂ ਤੱਕ ਕਿ ਕਾਓਡਾਈਵਾਦ ਵਿੱਚ ਜਾਂਦੇ ਹਨ, ਦੂਜੇ ਸੰਸਾਰ ਨਾਲ ਸੰਪਰਕ ਕਰਨ ਦੇ ਤਰੀਕੇ ਨੂੰ ਚੋਰੀ ਕਰਦੇ ਹਨ, ਇਸ ਸੰਸਾਰ ਦੀ ਬਜਾਏ। ਉਹ ਉਸ ਢੰਗ ਦੀ ਵਰਤੋਂ ਕਰਦੇ ਹਨ ਜੋ ਉਹ ਕਾਓਡਾਈਜ਼ਮ ਦੇ ਅਸਲੀ ਸੰਤਾਂ ਤੋਂ ਚੋਰੀ ਕਰਦੇ ਹਨ, ਉਦਾਹਰਣ ਵਜੋਂ, ਕਿਉਂਕਿ ਉਹ ਪਾਲਣਾ ਕਰਦੇ ਹਨ, ਉਹ ਉੱਥੇ ਗਏ, ਉਹ ਚੰਗੇ ਅਤੇ ਮਾਸੂਮ, "ਚੰਗਾ ਮੁੰਡਾ" ਅਤੇ ਇਹ ਸਭ ਕੁਝ ਖੇਡਦੇ ਹਨ, ਤਾਂ ਜੋ ਉਹ ਸਿੱਖ ਸਕਣ ਕਿ ਕਿਵੇਂ ਸੰਪਰਕ ਕਰਨਾ ਹੈ। ਆਮ ਤੌਰ 'ਤੇ, ਕਾਓਡਾਈਜ਼ਮ ਵਿੱਚ ਅਸਲੀ ਸੰਤ, ਉਦਾਹਰਣ ਵਜੋਂ, ਉਹ ਪਹਿਲਾਂ ਹੀ ਇੱਕ ਖਾਸ ਉੱਚ ਪੱਧਰ 'ਤੇ ਪਹੁੰਚ ਚੁੱਕੇ ਹੁੰਦੇ ਹਨ, ਅਤੇ ਉਹ ਸ਼ੁੱਧ ਹੁੰਦੇ ਹਨ। ਉਹ ਸਾਰੇ ਉਪਦੇਸ਼ਾਂ ਦੀ ਪਾਲਣਾ ਕਰਦੇ ਹਨ ਅਤੇ ਸ਼ੁੱਧ ਹਨ, ਸੋ ਉਹ ਸੰਪਰਕ ਕਰ ਸਕਦੇ ਹਨ। ਉਹ ਇੱਕ ਖਾਸ ਤਰੀਕੇ ਦੀ ਵਰਤੋਂ ਕਰਦੇ ਹਨ, ਇੱਕ ਖਾਸ ਢੰਗ ਉੱਚੇ ਸੰਸਾਰਾਂ ਵਿੱਚ ਸੰਤਮਈ ਜੀਵਾਂ ਨਾਲ ਸੰਪਰਕ ਕਰਨ ਲਈ। ਪਰ ਕੁਝ ਲੋਕ ਜੋ ਇਸਨੂੰ ਚੋਰੀ ਕਰ ਰਹੇ ਹਨ, ਚੋਰ, ਬਸ ਅੰਦਰ ਚਲੇ ਜਾਂਦੇ ਹਨ, ਇੱਕ ਕਾਓਡਿਸਟ ਹੋਣ ਲਈ ਇਮਾਨਦਾਰ ਨਹੀਂ ਹੁੰਦੇ। ਬਸ ਉੱਥੇ ਸਿਸਟਮ ਵਿੱਚ ਘੁਸਪੈਠ ਕਰਨ ਅਤੇ ਇਸਨੂੰ ਸਿੱਖਣ ਅਤੇ ਫਿਰ ਦੂਜੇ ਸੰਸਾਰਾਂ ਨਾਲ ਸੰਪਰਕ ਕਰਨ ਲਈ ਗਏ। ਪਰ ਕਿਉਂਕਿ ਉਹ ਸ਼ੁੱਧ ਨਹੀਂ ਹਨ, ਉਹ ਸ਼ੁੱਧ ਵੀਗਨ ਵੀ ਨਹੀਂ ਖਾਂਦੇ, ਅਤੇ ਉਹ ਨੈਤਿਕ ਮਿਆਰਾਂ ਅਤੇ ਇਸ ਤਰਾਂ ਦੇ ਹਰ ਤਰ੍ਹਾਂ ਦੇ ਭੋਜਨ ਦਾ ਅਭਿਆਸ ਨਹੀਂ ਕਰਦੇ।

ਇਹ ਤੁਹਾਨੂੰ ਉਨ੍ਹਾਂ ਦੀ ਲਿਖਤ ਪੜ੍ਹਨ 'ਤੇ ਪਤਾ ਲੱਗੇਗਾ। ਉਦਾਹਰਣ ਵਜੋਂ, ਉਹ ਮੇਰੀ ਅਤੇ ਉਸ ਸਭ ਦੀ ਨਿੰਦਿਆ ਕਰਨ ਵਰਗੇ ਹੋਣਗੇ, ਜਾਂ ਅਜਿਹੀਆਂ ਗੱਲਾਂ ਲਿਖਣਗੇ ਜੋ ਬਿਲਕੁਲ ਵੀ ਤਰਕਪੂਰਨ ਨਹੀਂ ਹਨ, ਅਤੇ ਆਪਣੇ ਆਪ ਨੂੰ ਮੇਤ੍ਰਿਆ ਬੁੱਧ ਜਾਂ ਕੁਝ ਹੋਰ ਹੋਣ ਦਾ ਦਾਅਵਾ ਕਰਨਗੇ। ਉਨ੍ਹਾਂ 'ਤੇ ਵਿਸ਼ਵਾਸ ਨਾ ਕਰੋ। ਤੁਸੀਂ ਉਨ੍ਹਾਂ ਦੀ ਲਿਖਤ ਅਤੇ ਉਨ੍ਹਾਂ ਦੇ ਵਿਵਹਾਰ ਨੂੰ ਦੇਖ ਸਕਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ 'ਤੇ ਹੇਠਲੇ ਸੰਸਾਰ ਦੇ ਭੂਤ ਜਾਂ ਦਾਨਵ ਸਵਾਰ ਹਨ, ਅਤੇ ਮਾਇਆ ਉਨ੍ਹਾਂ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਲਈ ਵਰਤ ਰਹੀ ਹੈ।

ਮੇਰੇ ਲਈ, ਜੇਕਰ ਲੋਕ ਮੈਨੂੰ ਬਦਨਾਮ ਕਰਦੇ ਹਨ ਜਾਂ ਮੇਰੇ ਬਾਰੇ ਬੁਰਾ-ਭਲਾ ਕਹਿੰਦੇ ਹਨ, ਸਹੀ ਜਾਂ ਗਲਤ, ਤਾਂ ਮੈਨੂੰ ਬਹੁਤੀ ਪਰਵਾਹ ਨਹੀਂ ਹੈ, ਕਿਉਂਕਿ ਮੈਂ ਇੱਥੇ ਲੋਕਾਂ ਨੂੰ ਇਹ ਦਿਖਾਉਣ ਲਈ ਨਹੀਂ ਹਾਂ ਕਿ ਮੈਂ ਚੰਗੀ ਹਾਂ ਜਾਂ ਮਾੜੀ, ਮੈਂ ਮਿੱਠੀ ਹਾਂ ਜਾਂ ਕੋਮਲ ਹਾਂ, ਜਾਂ ਕੁਝ ਵੀ। ਮੈਂ ਇੱਥੇ ਕੋਮਲ ਜਾਂ ਮਿੱਠੀ ਹੋਣ ਲਈ ਪੈਦਾ ਨਹੀਂ ਹੋਈ ਹਾਂ। ਮੈਂ ਇੱਥੇ ਆਪਣਾ ਕੰਮ ਕਰਨ, ਸੰਸਾਰ ਦੀ ਮੁਰੰਮਤ ਕਰਨ ਅਤੇ ਜੋ ਵੀ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਉਸਦੀ ਮਦਦ ਕਰਨ ਲਈ ਪੈਦਾ ਹੋਈ ਹਾਂ। ਅਤੇ ਉਨ੍ਹਾਂ ਨੂੰ ਮੇਰੇ ਖਾਸ ਨਿਵਾਸ ਸਥਾਨ, ਟਿਮ ਕੋ ਟੂ ਦੇ ਨਵੇਂ ਅਧਿਆਤਮਿਕ ਖੇਤਰ ਵਿੱਚ ਲੈ ਜਾਉਂ। ਅਤੇ ਫਿਰ ਹੁਣ ਤੋਂ ਲੈ ਕੇ ਉੱਥੇ ਤੱਕ ਉਨ੍ਹਾਂ ਦੀ ਦੇਖਭਾਲ ਕਰਨੀ। ਮਰਨ ਤੋਂ ਬਾਅਦ, ਉਹ ਸਿੱਧੇ ਮੇਰੇ ਰਾਜ ਵਿੱਚ ਚਲੇ ਜਾਂਦੇ ਹਨ। ਇਹ ਕੋਈ ਮੁਸ਼ਕਲ ਜਾਂ ਕੁਝ ਵੀ ਨਹੀਂ ਹੈ, ਭਾਵੇਂ ਉਹਨਾਂ ਨੂੰ ਟਿਮ ਕਿਊ ਟੂ ਦੀ ਨਵੀਂ ਧਰਤੀ 'ਤੇ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਥੋੜ੍ਹਾ ਜਿਹਾ ਕਰਮ ਕਰਨਾ ਪਵੇ। ਪਰ ਜ਼ਰੂਰ ਉਹ ਜਾਣਗੇ। ਜੋ ਲੋਕ ਇਮਾਨਦਾਰ ਹਨ ਅਤੇ ਵਿਸ਼ਵਾਸ ਰੱਖਦੇ ਹਨ, ਉਹ ਜ਼ਰੂਰ ਜਾਣਗੇ।

ਸੋ ਕਾਓਡਾਈਜ਼ਮ ਜਾਂ ਆਈ-ਕੁਆਨ ਤਾਓ ਜਾਂ ਤਾਓਵਾਦ ਦੇ ਅਸਲੀ ਸੰਤ, ਉਹ ਸੱਚ ਬੋਲਦੇ ਹਨ। ਉਹ ਸ਼ੁੱਧ ਅਤੇ ਸਮਰਪਿਤ ਰਹਿ ਕੇ ਉੱਚੇ ਪੱਧਰ ਤੱਕ ਪਹੁੰਚਣ ਦੇ ਯੋਗ ਹੁੰਦੇ ਹਨ। ਅਤੇ ਫਿਰ ਉੱਚ ਪੱਧਰ ਦੇ ਸੰਤ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਸਿਖਾਉਣਗੇ ਤਾਂ ਜੋ ਉਹ ਇੱਥੇ ਸੰਸਾਰ ਵਿੱਚ ਵਾਪਸ ਆ ਸਕਣ ਅਤੇ ਇਸਨੂੰ ਦੁਨਿਆਵੀ ਭਾਸ਼ਾ ਵਿੱਚ ਲਿਖ ਸਕਣ ਤਾਂ ਜੋ ਸੰਸਾਰ ਦੇ ਲੋਕ ਸਮਝ ਸਕਣ ਅਤੇ ਬਿਹਤਰ ਇਨਸਾਨ ਬਣਨਾ ਸਿੱਖ ਸਕਣ, ਕੁਝ ਇਸ ਤਰਾਂ ।

ਪਰ ਜਿਹੜੇ ਚੋਰ ਹਨ ਅਤੇ ਦਿਲੋਂ ਬਹੁਤ ਮਾੜੇ ਹਨ, ਉਹ ਜਿਸ ਤਰ੍ਹਾਂ ਗੱਲਾਂ ਲਿਖਦੇ ਹਨ, ਤੁਹਾਨੂੰ ਪਤਾ ਲੱਗ ਜਾਵੇਗਾ। ਉਹਨਾਂ ਨਾਲ ਸਿਰਫ਼ ਭੂਤ ਜਾਂ ਸ਼ੈਤਾਨ ਸੰਪਰਕ ਕਰਦੇ ਹਨ। ਉਹ ਲੋਕਾਂ ਨੂੰ ਇਨਸਾਨਾਂ ਦਾ ਮਾਸ, ਮਨੁਖੀ ਮਾਸ ਵੀ, ਖਾਸ ਕਰਕੇ ਬੱਚਿਆਂ ਦਾ ਮਾਸ ਜਾਂ ਯੁੱਧ-ਵਿੱਚ ਮਰਨ-ਵਾਲੇ ਜਵਾਨ ਲੋਕਾਂ ਦਾ ਮਾਸ, ਜਿਵੇਂ ਕਿ ਨੌਜਵਾਨ ਸਿਪਾਹੀ, ਮਰਦ ਜਾਂ ਔਰਤਾਂ ਦਾ ਮਾਸ ਸਪਲਾਈ ਕਰਦੇ ਹਨ । ਉਹ ਇਸ ਮਾਸ ਨੂੰ ਮਾਇਆ ਲਈ ਅਤੇ ਸ਼ੈਤਾਨਾਂ ਨੂੰ ਖਾਣ ਲਈ ਸਪਲਾਈ ਕਰਦੇ ਹਨ। ਜਦੋਂ ਵਿਅਕਤੀ ਮਰ ਜਾਂਦਾ ਹੈ ਜਾਂ ਲਗਭਗ ਮਰ‌ਿਆ ਹੀ ਹੁੰਦਾ ਹੈ, ਤਾਂ ਉਹ ਇਸਨੂੰ ਇਸ ਤਰਾਂ ਬਣਾਉਂਦੇ ਹਨ ਤਾਂ ਕਿ ਹਰ ਸ਼ੈਤਾਨ ਇਸਨੂੰ ਜਾਣ ਲਵੇ ਅਤੇ ਇਸਨੂੰ ਖਾਣ ਲਈ ਜਾਵੇ। ਉਹ ਥੋੜ੍ਹਾ ਜਿਹਾ ਖਾਂਦੇ ਹਨ, ਇਹ ਉਨ੍ਹਾਂ ਲਈ ਕਾਫ਼ੀ ਹੈ, ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਇੱਕ ਸਰੀਰ ਨੂੰ ਸਾਂਝਾ ਕਰ ਸਕਦੇ ਹਨ। ਇਹ ਇੱਕ ਭਿਆਨਕ ਅਤੇ ਬਹੁਤ ਹੀ ਗੰਦਾ ਕਾਰੋਬਾਰ ਹੈ ਜੋ ਉਹ ਕਰ ਰਹੇ ਹਨ। ਉਹਨਾਂ ਨਾਲ ਇਸ ਸੰਪਰਕ ਦਾ ਕੁਝ ਹਿੱਸਾ ਰੱਖਣ ਲਈ ਅਤੇ ਉਹਨਾਂ ਨੂੰ ਕਿਸੇ ਬਾਰੇ ਜਾਂ ਮੇਰੇ ਬਾਰੇ ਹਰ ਤਰ੍ਹਾਂ ਦੀਆਂ - ਜਾਅਲੀ ਖ਼ਬਰਾਂ ਦੱਸਣ ਲਈ, ਉਦਾਹਰਣ ਵਜੋਂ - ਇਸ ਤਰਾਂ ਦਾ ਸੰਪਰਕ ਰੱਖਣ ਲਈ ਤਾਂ ਜੋ ਉਹ ਮਹਿਸੂਸ ਕਰ ਸਕਣ ਕਿ ਉਹ ਕੁਝ ਚੀਜ਼ ਹਨ, ਉਹਨਾਂ ਨੂੰ ਮਾਸ ਸਪਲਾਈ ਕਰਨਾ ਪੈਂਦਾ ਹੈ।

ਉਥੇ ਦੋ ਵਿਅਕਤੀ ਸਨ, ਉਦਾਹਰਣ ਵਜੋਂ, ਉਹ ਵਿਅਕਤੀ ਅਤੇ ਇੱਕ ਹੋਰ ਵਿਅਕਤੀ, ਮੇਰੇ ਅਖੌਤੀ ਚੇਲੇ ਹੁੰਦੇ ਸਨ। ਉਹ ਸਿਰਫ਼ ਮੇਰੀਆਂ ਸਿੱਖਿਆਵਾਂ ਚੋਰੀ ਕਰਨ ਲਈ ਆਏ ਅਤੇ ਬਾਹਰ ਚਲੇ ਗਏ ਬਿਨਾਂ ਕਿਸੇ ਵੇਰਵੇ ਜਾਂ ਕੁਝ ਵੀ ਦੱਸੇ ਗਲਤ ਦੀਖਿਆ ਦੇਣ ਲਈ, ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਗਲਤ ਦਿਸ਼ਾ ਵਿੱਚ ਧੱਕ ਦਿੱਤਾ। ਜਿਵੇਂ ਉਹ ਆਪਣੇ ਆਪ ਨੂੰ "ਰੂਮਾਜੀ" ਕਹਿੰਦਾ ਸੀ। ਉਹ ਉਨ੍ਹਾਂ ਵਿੱਚੋਂ ਇੱਕ ਹੈ। ਉਸਨੂੰ ਆਪਣੇ ਮਾਲਕ, ਆਪਣੇ ਭੂਤ ਦੇ ਮਾਲਕ, ਸ਼ੈਤਾਨ ਨੂੰ ਮਾਸ ਸਪਲਾਈ ਕਰਨਾ ਪੈਂਦਾ ਹੈ, ਤਾਂ ਜੋ ਉਹ ਉਨ੍ਹਾਂ ਲੋਕਾਂ ਨੂੰ ਖਾ ਸਕਣ ਜੋ ਪੀੜਾ ਵਿੱਚ ਮਰ ਚੁਕੇ ਹਨ। ਕਿਉਂਕਿ ਪਹਿਲਾਂ, ਉਨ੍ਹਾਂ ਨੇ "ਟ੍ਰਾਨ ਤਾਮ" ਜਾਂ "ਰੂਮਾਜੀ" ਨਾਮਕ ਇਸ ਵਿਅਕਤੀ ਨੂੰ ਉਨ੍ਹਾਂ ਲਈ ਲੋਕਾਂ ਨੂੰ ਮਾਰਨ ਲਈ ਮਜ਼ਬੂਰ ਕੀਤਾ ਸੀ, ਪਰ ਉਸਨੇ ਇਨਕਾਰ ਕਰ ਦਿੱਤਾ। ਘੱਟੋ-ਘੱਟ ਉਹ ਲੋਕਾਂ ਨੂੰ ਮਾਰਨਾ ਨਹੀਂ ਚਾਹੁੰਦਾ ਸੀ।

ਪਰ ਫਿਰ ਉਸਨੂੰ ਉਹਨਾਂ ਨੂੰ ਧੁੰਦਲਾ ਬਣਾਉਣਾ ਪੈਂਦਾ ਹੈ, ਕਈਆਂ ਨੂੰ, ਜੋ ਵੀ ਸਭ ਤੋਂ ਕਮਜ਼ੋਰ ਹੈ, ਬਹੁਤ ਕਮਜ਼ੋਰ, ਸਭ ਤੋਂ ਕਮਜ਼ੋਰ ਵਾਲਾ, ਅਤੇ ਉਹਨਾਂ ਨੂੰ ਧੁੰਦਲਾ ਅਤੇ ਕਮਜ਼ੋਰ ਅਤੇ ਕਮਜ਼ੋਰ ਅਤੇ ਕਮਜ਼ੋਰ ਅਤੇ ਕਮਜ਼ੋਰ ਬਣਾਉਣਾ ਪੈਂਦਾ ਹੈ, ਅਤੇ ਫਿਰ ਉਹ ਕੁਦਰਤੀ ਤੌਰ 'ਤੇ ਮਰ ਜਾਂਦੇ ਹਨ। ਫਿਰ ਉਹ ਉਹ ਮਾਸ ਆਪਣੇ ਮਾਲਕ ਨੂੰ, ਉਨ੍ਹਾਂ ਦੇ ਮਾਲਕ ਨੂੰ ਸਪਲਾਈ ਕਰ ਸਕਦਾ ਹੈ। ਇਹ ਉਨ੍ਹਾਂ ਦਾ ਕੰਮ ਹੈ।

ਇਹ ਦੋ ਲੋਕ। ਕੁਝ ਹੋਰ ਵੀ ਇਹੀ ਕੰਮ ਕਰਦੇ ਹਨ। ਅਤੇ ਉਹਨਾਂ ਨੇ ਅਸਲੀ ਗੁਰੂਆਂ ਜਾਂ ਅਸਲੀ ਸੰਤਾਂ ਦੀ ਬਜਾਏ ਸ਼ੈਤਾਨਾਂ ਨਾਲ ਸੰਪਰਕ ਕੀਤਾ, ਜਾਂ ਤਾਂ ਪੰਜਵੇਂ ਪੱਧਰ ਤੋਂ ਜਾਂ ਕਾਓਡਾਈਜ਼ਮ ਤੋਂ ਜਾਂ ਤਾਓਇਜ਼ਮ ਤੋਂ ਜਾਂ ਆਈ-ਕੁਆਨ ਤਾਓ ਵੀ। ਸੋ ਜੇਕਰ ਉਨ੍ਹਾਂ ਵਿੱਚੋਂ ਕੋਈ ਵੀ, ਆਈ-ਕੁਆਨ ਤਾਓ ਵਿੱਚੋਂ ਕੋਈ ਵੀ, ਉਹ ਆਪਣੇ ਆਪ ਨੂੰ ਇਕ ਆਈ-ਕੁਆਨ ਤਾਓ ਮਾਧਿਅਮ, ਜਾਂ ਤਾਓਵਾਦ ਮਾਧਿਅਮ ਜਾਂ ਕਾਓਡਾਈਜ਼ਮ ਮਾਧਿਅਮ ਹੋਣ ਦਾ ਦਾਅਵਾ ਕਰਦੇ ਹਨ, ਅਤੇ ਉਹ ਅਸਲ ਸੰਤ ਨਹੀਂ ਹਨ, ਜੇਕਰ ਤੁਸੀਂ ਉਨ੍ਹਾਂ ਦੀ ਗੱਲ ਸੁਣੋ, ਫਿਰ ਤੁਹਾਨੂੰ ਪਤਾ ਲੱਗ ਜਾਵੇਗਾ। ਜਾਂ ਉਹ ਚੀਜ਼ਾਂ ਲਿਖਦੇ ਹਨ, ਤੁਹਾਨੂੰ ਪਤਾ ਲੱਗ ਜਾਵੇਗਾ। ਉਹ ਨੀਵੇਂ, ਨੀਵੇਂ, ਨੀਵੇਂ ਹਨ। ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕੀ ਲਿਖਣਾ ਹੈ। ਉਹ ਸਿਰਫ਼ ਆਪਣੇ ਆਪ ਨੂੰ ਇਸ ਅਤੇ ਉਸ ਸੰਤ ਜਾਂ ਇਸ ਅਤੇ ਉਸ ਮਹਾਨ ਗੁਰੂ ਵਰਗੇ ਹੋਣ ਦਾ ਦਾਅਵਾ ਕਰਨਾ ਚਾਹੁੰਦੇ ਹਨ, ਇਸ ਤਰਾਂ ਦੀਆਂ ਚੀਜ਼ਾਂ। ਉਹ ਕੁਝ ਨਹੀਂ ਜਾਣਦੇ। ਉਹ ਸਿਰਫ਼ ਕੁਝ ਚੀਜ਼ਾਂ ਚੋਰੀ ਕਰਦੇ ਹਨ, ਪਰ ਉਹ ਢੰਗ ਵਿੱਚ ਮੁਹਾਰਤ ਨਹੀਂ ਰੱਖਦੇ ਅਤੇ ਲੋਕਾਂ ਦੀ ਮਦਦ ਨਹੀਂ ਕਰ ਸਕਦੇ ਕਿਉਂਕਿ ਉਹ ਸਿਰਫ਼ ਸ਼ੈਤਾਨਾਂ ਨਾਲ ਸੰਪਰਕ ਕਰਦੇ ਹਨ ਅਤੇ ਉਨ੍ਹਾਂ ਨੂੰ ਮਾਸ ਸਪਲਾਈ ਕਰਦੇ ਹਨ। ਨਹੀਂ ਤਾਂ, ਉਨ੍ਹਾਂ ਨੂੰ ਲੋਕਾਂ ਨੂੰ ਮਾਰਨਾ ਪਵੇਗਾ ਅਤੇ ਸਪਲਾਈ ਕਰਨਾ ਪਵੇਗਾ । ਜੇ ਉਹ ਲੋਕਾਂ ਨੂੰ ਮਾਰਨਾ ਨਹੀਂ ਚਾਹੁੰਦੇ, ਤਾਂ ਉਨ੍ਹਾਂ ਨੂੰ ਇਕ ਜੰਗ ਵਿੱਚ ਜਾਣਾ ਪਵੇਗਾ ਜਾਂ ਕਿਸੇ ਕਮਜ਼ੋਰ, ਕਮਜ਼ੋਰ ਨੂੰ ਦੇਖਣਾ ਪਵੇਗਾ ਅਤੇ ਉਨ੍ਹਾਂ ਨੂੰ ਮਰਵਾਉਣਾ ਪਵੇਗਾ ਅਤੇ ਫਿਰ ਮਾਸ, ਸਾਰ ਨੂੰ ਸ਼ੈਤਾਨਾਂ ਕੋਲ ਲਿਆਉਣਾ ਪਵੇਗਾ। ਜਾਂ ਸ਼ੈਤਾਨਾਂ ਨੂੰ ਆਉਣ ਲਈ ਬੁਲਾਉਂਦੇ ਹਨ ਅਤੇ ਉਹ ਆਪਣੇ ਆਪ ਸਭ ਲੈਂਦੇ ਹਨ ਜਿੱਥੇ ਵਿਅਕਤੀ ਮਰਦ ਗਿਆ।

ਸੋ ਭਾਵੇਂ ਮੈਂ ਤੁਹਾਨੂੰ ਸਲਾਹ ਦੇਵਾਂ ਕਿ ਤੁਸੀਂ ਜਿਵੇਂ ਸ਼ਾਇਦ ਕਾਓਡਾਈਜ਼ਮ ਅਤੇ ਉਸ ਸਭ ਕੋਲ ਜਾਉ, ਤੁਸੀਂ ਚੁਣੇ-ਹੋਏ ਮਾਧਿਅਮ ਰਾਹੀਂ ਸੰਤ ਨਾਲ ਸੰਪਰਕ ਕਰ ਸਕਦੇ ਹੋ। ਪਰ ਕੁਝ ਨਕਲੀ ਹੋ ਸਕਦੇ ਹਨ। ਉਹ ਸਿਰਫ਼ ਕਾਓਡਾਇਜ਼ਮ ਜਾਂ ਆਈ-ਕੁਆਨ ਤਾਓ ਦੇ ਨਾਮ ਹੇਠ ਲੁਕੇ ਹੋਏ ਹਨ ਅਤੇ ਬਹੁਤ ਹੀ ਨੀਵੇਂ ਪੱਧਰ ਦੇ, ਦੁਸ਼ਟ, ਦੁਸ਼ਟ ਲੋਕ ਹਨ। ਤੁਹਾਨੂੰ ਸਾਵਧਾਨ ਰਹਿਣਾ ਪਵੇਗਾ। ਜੇ ਤੁਸੀਂ ਉਨ੍ਹਾਂ ਦਾ ਆਭਾ ਦੇਖ ਸਕਦੇ ਹੋ, ਤਾਂ ਤੁਸੀਂ ਜਾਣ ਲਵੋਂਗੇ ਕਿ ਸੰਤ ਕੌਣ ਹੈ ਜਾਂ ਚੰਗਾ, ਸ਼ੁੱਧ ਮਾਧਿਅਮ ਕੌਣ ਹੈ ਅਤੇ ਬੁਰਾ ਕੌਣ ਹੈ। ਪਰ ਜੇ ਤੁਸੀਂ ਨਹੀਂ ਦੇਖ ਸਕਦੇ, ਤਾਂ ਤੁਹਾਨੂੰ ਪ੍ਰਾਰਥਨਾ ਕਰਨੀ ਪਵੇਗੀ। ਤੁਹਾਨੂੰ ਪ੍ਰਾਰਥਨਾ ਕਰਨੀ ਪਵੇਗੀ, ਕਹਿਣਾ ਪਵੇਗਾ, "ਕੀ ਇਹ ਮੇਰੇ ਲਈ ਚੰਗਾ ਹੈ ਜਾਂ ਨਹੀਂ?" ਅਤੇ ਤੁਸੀਂ ਉਨ੍ਹਾਂ ਨੂੰ ਸੁਣੋ ਅਤੇ ਉਨ੍ਹਾਂ ਦੀ ਲਿਖਤ ਨੂੰ ਦੇਖੋ ਅਤੇ ਤੁਹਾਨੂੰ ਪਤਾ ਲੱਗ ਜਾਵੇਗਾ। ਮੇਰੇ ਪ੍ਰਮਾਤਮਾ, ਇਥੋਂ ਤਕ ਇੱਕ ਕਿੰਡਰਗਾਰਟਨਰ ਵੀ ਬਿਹਤਰ, ਵਧੇਰੇ ਤਰਕਪੂਰਨ ਲਿਖਦਾ ਹੈ।

ਠੀਕ ਹੈ, ਜੇਕਰ ਤੁਹਾਨੂੰ ਕਿਸੇ ਵੀ ਧਰਮ ਵਿੱਚ ਕੋਈ ਚੰਗਾ ਸੰਤ, ਇਕ ਚੰਗਾ ਬੁੱਧ, ਬੋਧੀਸਤਵ ਮਿਲਦਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ। ਬਹੁਤ ਘੱਟ (ਦੁਰਲਭ) ਤੁਹਾਨੂੰ ਇੱਕ ਚੰਗਾ ਮਿਲ ਸਕਦਾ ਹੈ। ਤੁਹਾਨੂੰ ਬਸ ਬਹੁਤ ਮਿਹਨਤ ਨਾਲ ਪ੍ਰਾਰਥਨਾ ਕਰਨੀ ਪਵੇਗੀ। ਸੋ ਪ੍ਰਮਾਤਮਾ ਸਹਿਜ ਸੁਭਾਅ ਨਾਲ ਤੁਹਾਨੂੰ ਦੱਸ ਦੇਵੇਗਾ ਕਿ ਤੁਹਾਡੇ ਲਈ ਕੌਣ ਚੰਗਾ ਹੈ, ਕੌਣ ਨਹੀਂ। ਕਿਸੇ ਨੂੰ ਵੀ ਆਪਣਾ ਗੁਰੂ ਮੰਨਣ ਤੋਂ ਪਹਿਲਾਂ ਬਹੁਤ ਸਖਤ ਕੋਸ਼ਿਸ਼ ਕਰੋ, ਠੀਕ ਹੈ? ਕਿਉਂਕਿ ਤੁਸੀਂ ਉੱਥੇ ਜਾਂਵੋਂਗੇ ਜਿੱਥੇ ਤੁਹਾਡਾ ਗੁਰੂ ਜਾਂਦਾ ਹੈ। ਅਤੇ ਜੇ ਉਹ ਨਰਕ ਤੋਂ ਹੈ, ਤਾਂ ਤੁਸੀਂ ਜਾਣਦੇ ਹੋ ਕਿ ਤੁਸੀਂ ਕਿੱਥੇ ਜਾਓਗੇ।

ਸੋ ਤੁਸੀਂ ਸੂਰਜ ਅਤੇ ਚੰਦਰਮਾ ਵਿੱਚ ਥੋੜ੍ਹਾ ਜਿਹਾ ਅੰਤਰ ਦੇਖਦੇ ਹੋ। ਅੰਦਰੂਨੀ ਸੂਰਜ ਵਿੱਚ ਚੌਥੇ-ਪੱਧਰ ਦੇ ਜੀਵ ਹਨ, ਪਰ ਸੂਰਜ ਦਾ ਬਾਹਰਲਾ ਸੰਸਾਰ ਇਕ ਪੰਜਵਾਂ ਪੱਧਰ ਹੈ, ਅਸਲ ਸੰਸਾਰ। ਅਤੇ ਸਿਰਫ਼ ਪੰਜਵੇਂ-ਪੱਧਰ ਦੇ ਗੁਰੂ ਦੇ ਪੈਰੋਕਾਰ, ਜਾਂ ਉਸ ਵੰਸ਼ ਦੇ, ਸੂਰਜ ਦੇ ਬਾਹਰਲੇ ਪੱਧਰ, ਬਾਹਰਲੀਆਂ ਪਰਤਾਂ, ਬਾਹਰਲੇ ਸੰਸਾਰ ਵਿੱਚ ਜਾ ਸਕਦੇ ਸਨ। ਇਹ ਉਵੇਂ ਨਹੀਂ ਜਿਵੇਂ ਅਸੀਂ ਸੂਰਜ ਨੂੰ ਦੇਖਦੇ ਹਾਂ, ਸਭ ਲਾਲ ਅਤੇ ਗਰਮ ਅਤੇ ਕੁਝ ਇਸ ਤਰਾਂ, ਨਹੀਂ। ਅਤੇ ਇਹ ਸ਼ਾਨਦਾਰ, ਸੁੰਦਰ, ਬਹੁਤ ਹੀ ਨਾਮੰਨਣਯੋਗ, ਅਦੁਭਤ ਹੈ। ਜੇ ਤੁਸੀਂ ਉੱਥੇ ਜਾਂਦੇ ਹੋ, ਤਾਂ ਤੁਹਾਡੇ ਕੋਲ ਵਰਣਨ ਕਰਨ ਲਈ ਕੋਈ ਸ਼ਬਦ ਨਹੀਂ ਹੋਣਗੇ। ਪਰ ਚੰਦਰਮਾ ਦਾ ਅੰਦਰੂਨੀ ਸੰਸਾਰ ਚੌਥਾ ਪੱਧਰ ਹੈ, ਪਰ ਚੰਦਰਮਾ ਦਾ ਬਾਹਰਲਾ ਸੰਸਾਰ ਤੀਜਾ-ਪੱਧਰ ਹੈ। ਮੈਂ ਪਹਿਲਾਂ ਅੰਦਰੂਨੀ ਚੰਦਰਮਾ ਨਾਲ ਸੰਪਰਕ ਨਹੀਂ ਕੀਤਾ ਸੀ, ਸੋ ਮੈਂ ਸੋਚਿਆ ਕਿ ਉਹ ਸਾਰੇ ਤੀਜੇ ਪੱਧਰ ਦੇ ਸਨ। ਹੁਣ ਮੈਨੂੰ ਪਤਾ ਹੈ ਕਿ ਚੰਦਰਮਾ ਅਤੇ ਸੂਰਜ ਦੇ ਅੰਦਰ ਅਤੇ ਬਾਹਰ ਉਥੇ ਇਕ ਫ਼ਰਕ ਹੈ।

ਸੋ, ਅਸੀਂ ਚੰਦਰਮਾ ਦੇ ਅੰਦਰ ਅਤੇ ਸੂਰਜ ਦੇ ਅੰਦਰ ਇੱਕੋ ਜਿਹੇ ਦੇਖ ਸਕਦੇ ਹਾਂ, ਚੌਥਾ ਪੱਧਰ। ਪਰ ਸੂਰਜ ਦੇ ਬਾਹਰ ਪੰਜਵਾਂ ਪੱਧਰ ਹੈ, ਅਤੇ ਚੰਦਰਮਾ ਦੇ ਬਾਹਰ - ਤੀਜਾ ਪੱਧਰ ਹੈ। ਪਹਿਲਾਂ ਮੈਂ ਚੰਦਰਮਾ ਦੇ ਲੋਕਾਂ ਨਾਲ ਸੰਪਰਕ ਨਹੀਂ ਕੀਤਾ ਸੀ, ਸੋ ਮੈਂ ਸੋਚਿਆ ਕਿ ਚੰਦਰਮਾ ਸਾਰਾ ਤੀਜਾ ਪੱਧਰ ਸੀ। ਮੈਂ ਇਥੋਂ ਤਕ ਨਹੀਂ ਦੇਖਿਆ ਜੇਕਰ ਚੰਦਰਮਾ ਦੇ ਅੰਦਰ ਉੱਥੇ ਲੋਕ ਰਹਿੰਦੇ ਹਨ ਜਾਂ ਨਹੀਂ। ਮੈਂ ਹਾਲ ਹੀ ਵਿੱਚ ਇਹ ਕੀਤਾ, ਸੂਰਜ ਨਾਲ ਵੀ ਇਹੀ । ਆਮ ਤੌਰ 'ਤੇ, ਜਦੋਂ ਵੀ ਮੈਂ ਚੰਦਰਮਾ ਅਤੇ ਸੂਰਜ ਨੂੰ ਦੇਖਦੀ ਹਾਂ, ਮੈਂ ਸਿਰਫ਼ ਹਾਲੋ ਕਹਿੰਦੀ ਹਾਂ, ਅਤੇ ਉਨ੍ਹਾਂ ਨੂੰ ਚੁੰਮੀਆਂ ਘਲਦੀ ਹਾਂ ਅਤੇ ਉਨ੍ਹਾਂ ਨੂੰ ਆਪਣਾ ਦਿਲੋਂ ਪਿਆਰ ਭੇਜਦੀ ਹਾਂ, ਪਰ ਇਕ ਗੱਲਬਾਤ ਨਹੀਂ ਕੀਤੀ ਸੀ। ਇਸ ਵਾਰ ਮੈਂ ਕੀਤੀ, ਅਤੇ ਸੋ ਅਸੀਂ ਉਨ੍ਹਾਂ ਬਾਰੇ ਥੋੜ੍ਹਾ ਹੋਰ ਜਾਣਦੇ ਹਾਂ ਅਤੇ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ, ਕਿਉਂਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਇਸ ਬਾਰੇ ਉਤਸੁਕ ਹਨ ਕਿ ਸੂਰਜ ਵਿੱਚ ਕੀ ਹੈ ਅਤੇ ਚੰਦਰਮਾ ਵਿੱਚ ਕੀ ਹੈ।

Photo Caption: ਰੌਸ਼ਨੀ ਨਾਲ ਜਾਗੋ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-27
4028 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-28
3059 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-29
2750 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-30
2466 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-31
2733 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-01
2308 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-02
2054 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-03
1899 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-04
1865 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-05
1846 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-06
1482 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-07
1181 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-06-08
702 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-08
393 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-08
529 ਦੇਖੇ ਗਏ
ਧਿਆਨਯੋਗ ਖਬਰਾਂ
2025-06-07
299 ਦੇਖੇ ਗਏ
1:21

Animals are People, Part 33

166 ਦੇਖੇ ਗਏ
ਸ਼ਾਰਟਸ
2025-06-07
166 ਦੇਖੇ ਗਏ
1:34

Animals are People, Part 34

134 ਦੇਖੇ ਗਏ
ਸ਼ਾਰਟਸ
2025-06-07
134 ਦੇਖੇ ਗਏ
1:42

Animals are People, Part 35

128 ਦੇਖੇ ਗਏ
ਸ਼ਾਰਟਸ
2025-06-07
128 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ