ਜਦੋਂ ਅਸੀਂ ਮੈਡੀਟੇਸ਼ਨ ਦਾ ਅਭਿਆਸ ਕਰਦੇ ਹਾਂ, ਤਾਂ ਕੀ ਅਸੀਂ ਪੂਰੀ ਤਰ੍ਹਾਂ ਮਨੁੱਖ ਹੋਵਾਂਗੇ? ਕਿਉਂਕਿ ਇੱਕ ਅਮਰੀਕੀ ਔਰਤ ਦੁਆਰਾ ਪੁੱਛਿਆ ਗਿਆ ਇੱਕ ਸਵਾਲ ਸੀ, ਜੋ ਮੈਨੂੰ ਯਾਦ ਹੈ ਤੁਸੀਂ ਕਿਹਾ ਸੀ ਕਿ ਤੁਸੀਂ ਪੂਰੀ ਤਰ੍ਹਾਂ ਦੈਵੀ ਕਿਵੇਂ ਬਣ ਸਕਦੇ ਹੋ। ਤੁਸੀਂ ਜਵਾਬ ਦਿੱਤਾ, ਤੁਸੀਂ ਕਿਹਾ, "ਪੂਰੀ ਤਰ੍ਹਾਂ ਦੈਵੀ ਹੋਣ ਲਈ, ਤੁਹਾਨੂੰ ਪੂਰੀ ਤਰ੍ਹਾਂ ਮਨੁੱਖ ਹੋਣਾ ਪਵੇਗਾ।" ਮੈਨੂੰ ਹੈਰਾਨੀ ਹੈ ਕਿ ਪੂਰੀ ਤਰ੍ਹਾਂ ਮਨੁੱਖੀ ਹੋਣ ਲਈ ਕਿਹੜੇ-ਕਿਹੜੇ ਤੱਤ ਹਨ।ਕੀ ਤੁਸੀਂ ਸਮੱਗਰੀਆਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਮਿਲਾ ਕੇ ਇੱਕ ਇਨਸਾਨ ਨੂੰ ਬਣਾਉਣਾ ਚਾਹੁੰਦੇ ਹੋ? ਇਹ ਸਮਝਾਉਣਾ ਸੌਖਾ ਨਹੀਂ ਹੈ। ਪਰ ਸ਼ਾਇਦ ਮੈਂ ਕਹਿ ਸਕਦੀ ਹਾਂ ਕਿ ਇੱਕ ਪੂਰਨ ਮਨੁੱਖ ਉਹ ਹੈ ਜਿਸ ਵਿੱਚ ਮਨੁੱਖੀ ਗੁਣ ਹਨ: ਮਾਨਵਤਾਵਾਦ, ਹਮਦਰਦੀ, ਪਿਆਰ, ਕੁਰਬਾਨੀ, ਸਹਿਣਸ਼ੀਲਤਾ, ਦੂਜਿਆਂ ਲਈ ਜੀਣਾ, ਆਪਣੇ ਆਪ ਨਾਲੋਂ ਵਧ। ਤੁਸੀਂ ਆਪਣੇ ਆਪ ਨੂੰ ਸਿਰਫ਼ ਉਹੀ ਦਿੰਦੇ ਹੋ ਜਿਸ 'ਤੇ ਜੀਣ ਲਈ ਘੱਟ ਤੋਂ ਘੱਟ ਲੋੜ ਹੈ। ਨਹੀਂ ਤਾਂ, ਤੁਸੀਂ ਆਪਣੇ ਤੋਂ ਪਹਿਲਾਂ ਦੂਜਿਆਂ ਬਾਰੇ ਸੋਚਦੇ ਹੋ। ਅਤੇ ਇਹੀ ਮਨੁੱਖੀ ਗੁਣ ਹੈ।ਮਨੁੱਖੀ ਗੁਣਵੱਤਾ। ਮਨੁੱਖੀ ਗੁਣਵੱਤਾ ਉਹ ਮਨੁੱਖੀ ਸੈੱਲ ਹਨ ਜੋ ਤੁਸੀਂ ਕਮਾਉਂਦੇ ਹੋ। ਤੁਸੀਂ ਜਿੰਨੇ ਜ਼ਿਆਦਾ ਨੇਕ ਹੋਵੋਗੇ, ਤੁਹਾਡੇ ਕੋਲ ਓਨੇ ਹੀ ਜ਼ਿਆਦਾ ਮਨੁੱਖੀ ਸੈੱਲ ਹੋਣਗੇ। ਕੀ ਤੁਸੀਂ ਸਮਝਦੇ ਹੋ, ਤੁਹਾਡੇ ਜਨਮ ਤੋਂ ਪਹਿਲਾਂ ਹੀ, ਹਿਚ ਕਿਊ (ਹਿਊਮਨ ਕੁਆਲਿਟੀ - ਮਨੁੱਖੀ ਗੁਣਵੱਤਾ) ਸਵਰਗ ਦੁਆਰਾ ਯੋਗਤਾ ਦੇ ਅਨੁਸਾਰ ਦਿੱਤੀ ਜਾਂਦੀ ਹੈ? (ਹਾਂਜੀ।) ਇਹ ਬਿਲਕੁਲ ਉਵੇਂ ਕਰਮ ਵਾਂਗ ਹੈ, ਘੱਟ ਜਾਂ ਵੱਧ। ਹਿਚ ਕਿਊ ਉਹ ਮਨੁੱਖੀ ਗੁਣਵਤਾ ਹੈ ਜੋ ਹਰ ਕਿਸੇ ਵਿੱਚ ਇਨਸਾਨ ਬਣਨ ਲਈ ਹੋਣੀ ਚਾਹੀਦੀ ਹੈ। ਤਾਂ ਘੱਟੋ ਘੱਟ ਇੱਕ ਮਨੁੱਖੀ ਸਰੀਰ ਹੋਣ ਲਈ ਤੁਹਾਡੇ ਕੋਲ 16% ਹਿਚ ਕਿਊ ਹੋਣੀ ਚਾਹੀਦੀ ਹੈ, ਤੁਸੀਂ ਜਾਣਦੇ ਹੋ ਠੀਕ ਹੈ? (ਹਾਂਜੀ।)ਪਰ ਉਹ ਸ਼ਕਤੀ, ਇੱਕ ਮਨੁੱਖ ਬਣਨ ਦੀ, ਤੁਹਾਡੇ ਜਨਮ ਤੋਂ ਪਹਿਲਾਂ ਹੀ ਮੌਜੂਦ ਹੈ। ਇਸੇ ਲਈ ਤੁਸੀਂ ਇੱਕ ਇਨਸਾਨ ਹੋ ਸਕਦੇ ਹੋ। ਯਾਦ ਹੈ ਮੈਂ ਤੁਹਾਨੂੰ ਕਿਹਾ ਸੀ ਇੱਕ ਇਨਸਾਨ ਬਣਨ ਲਈ ਕਿੰਨੇ ਅੰਕ ਚਾਹੀਦੇ ਹਨ? (ਹਾਂਜੀ, ਸਤਿਗੁਰੂ ਜੀ।) ਇਸ ਲਈ, ਮਨੁੱਖ ਵੀ ਵੱਖਰੇ ਹਨ। ਕੁਝ ਮਨੁੱਖਾਂ ਵਿੱਚ ਮਨੁੱਖੀ ਗੁਣਵਤਾ ਜ਼ਿਆਦਾ ਹੁੰਦੀ ਹੈ, ਉਹ ਵਧੇਰੇ ਨੇਕ ਬਣ ਜਾਂਦੇ ਹਨ। ਨੇਕ ਅਤੇ ਸੁੰਦਰ, ਅੰਦਰੋਂ ਬਾਹਰੋਂ। ਅਤੇ ਕੁਝ ਬਦਸੂਰਤ ਹਨ, ਕੁਝ ਘੱਟ ਨੇਕ ਹਨ। ਕੁਝ ਦਿਆਲੂ ਨਹੀਂ ਹਨ, ਕੁਝ ਵਹਿਸ਼ੀ ਹਨ, ਕੁਝ ਮੂਰਖ ਹਨ, ਕੁਝ ਵਧੇਰੇ ਬੁੱਧੀਮਾਨ ਹਨ। ਇਹ ਸ਼ਕਤੀ ਦੇ ਕਾਰਨ ਹੈ, ਮਨੁੱਖੀ ਸ਼ਕਤੀ, ਘੱਟ ਜਾਂ ਵੱਧ। ਇਸ ਤਰ੍ਹਾਂ, ਮਨੁੱਖੀ ਗੁਣਵੱਤਾ ਵੱਖਰੀ ਹੈ। ਮਨੁੱਖੀ ਬੁੱਧੀ ਵੀ ਵੱਖਰੀ ਹੁੰਦੀ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਪਿਛਲੇ ਜਨਮ ਵਿੱਚ ਕਿਹੜੇ ਗੁਣ ਕਮਾਏ ਹਨ ਤਾਂ ਜੋ ਇਸ ਜਨਮ ਵਿੱਚ ਵੀ ਜਿਵੇਂ ਤੁਹਾਡੇ ਕੋਲ ਹੈ ਇਕ ਮਨੁੱਖੀ ਗੁਣਵਤਾ ਪ੍ਰਾਪਤ ਸਕੋਂ। (ਹਾਂਜੀ, ਸਤਿਗੁਰੂ ਜੀ।)
ਵੈਸੇ ਵੀ, ਬਹੁਤ ਸਾਰੇ ਮਨੁਖ ਮਨੁਖਾਂ ਵਰਗੇ ਦਿਖਾਈ ਦਿੰਦੇ ਹਨ, ਪਰ ਉਹ ਮਨੁਖ ਨਹੀਂ ਹੁੰਦੇ। ਅਤੇ ਅਸੀਂ ਇਸ ਬਾਰੇ ਪਹਿਲਾਂ ਹੀ ਗੱਲ ਕੀਤੀ ਹੈ। ਇਸ ਲਈ ਤੁਹਾਨੂੰ ਬਸ ਸਾਵਧਾਨ ਰਹਿਣਾ ਪਵੇਗਾ। ਅਤੇ ਇੱਥੇ ਸੁਪਰ ਮਨੁੱਖ ਅਤੇ ਸਰਵਉੱਚ ਮਨੁੱਖ ਅਤੇ ਇਕ ਪਰਮ ਮਨੁਖ ਜਿਵੇਂ ਕਿ ਪਰਮ (ਅਲਟੀਮੇਟ) ਸਤਿਗੁਰੂ ਹਨ। ਇਸ ਲਈ ਉਨ੍ਹਾਂ ਦੇ ਸਾਰੇ ਆਭਾ ਵੱਖ-ਵੱਖ ਹਨ। ਇਹ ਉਨ੍ਹਾਂ ਦੇ ਦਰਜੇ ਅਤੇ ਅਧਿਆਤਮਿਕ ਗਿਆਨ ਦੇ ਪੱਧਰ ਅਤੇ ਪੂਰੇ ਬ੍ਰਹਿਮੰਡ ਵਿੱਚ ਸਾਰੀਆਂ ਅਧਿਆਤਮਿਕ ਸਥਿਤੀਆਂ 'ਤੇ ਨਿਰਭਰ ਕਰਦਾ ਹੈ। ਸਵਰਗ ਜਾਣਦੇ ਹਨ। ਇਹ ਸਿਰਫ਼ ਇਨਸਾਨਾਂ ਨੂੰ, ਬਹੁਗਿਣਤੀ ਨੂੰ, ਪਤਾ ਨਹੀਂ ਹੋਵੇਗਾ। ਉਹ ਪ੍ਰਕਾਸ਼ਮੰਡਲ ਨਹੀਂ ਦੇਖ ਸਕਣਗੇ।Photo Caption: ਜ਼ਿੰਦਗੀ ਓਨੀ ਹੀ ਰੰਗੀਨ ਹੈ ਜਿੰਨੀ ਅਸੀਂ ਇਸਨੂੰ ਬਣਾਉਂਦੇ ਹਾਂਸ਼ਾਂਤੀ ਦੇ ਰਾਜੇ ਅਤੇ ਜਿੱਤ ਦੇ ਰਾਜੇ ਦੀ ਸ਼ੁਕਰਗੁਜ਼ਾਰੀ, ਗਿਆਰਾਂ ਹਿਸਿਆਂ ਦਾ ਪਹਿਲਾ ਭਾਗ
2025-09-24
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪ੍ਰਮਾਤਮਾ ਨੂੰ ਪਿਆਰ ਕਰੋ, ਪ੍ਰਮਾਤਮਾ ਦਾ ਧੰਨਵਾਦ ਕਰੋ, ਪ੍ਰਮਾਤਮਾ ਦਾ ਸਤਿਕਾਰ ਕਰੋ, ਪ੍ਰਮਾਤਮਾ ਦੀ ਪੂਜਾ ਕਰੋ। ਦਸਾਂ ਦਿਸ਼ਾਵਾਂ ਵਿੱਚ ਸਾਰੇ ਸੰਤਾਂ, ਰਿਸ਼ੀਆਂ, ਬੁੱਧਾਂ ਦਾ ਧੰਨਵਾਦ ਅਤੇ ਪਿਆਰ, ਉਨ੍ਹਾਂ ਸਾਰੀਆਂ ਅਸੀਸਾਂ, ਮਦਦ, ਮਾਫ਼ੀ ਅਤੇ ਗਿਆਨ ਲਈ, ਅਤੇ ਨਾਲ ਹੀ ਉਨ੍ਹਾਂ ਸਾਰੀਆਂ ਚੀਜ਼ਾਂ ਲਈ ਜੋ ਸਾਨੂੰ ਹਰ ਸਮੇਂ ਦਿੱਤੀਆਂ ਜਾਂਦੀਆਂ ਹਨ, ਭਾਵੇਂ ਇਹ ਇੱਕ ਪ੍ਰੀਖਿਆ, ਇੱਕ ਅਜ਼ਮਾਇਸ਼ ਕਿਉਂ ਨਾ ਹੋਵੇ। ਕਿਉਂਕਿ ਇਹ ਸਾਡੇ ਲਈ ਚੰਗਾ ਹੈ ਜੇਕਰ ਅਸੀਂ ਪਰਖੇ ਗਏ ਹਾਂ, ਇਸ ਲਈ ਅਸੀਂ ਜਾਣਦੇ ਹਾਂ ਕਿ ਅਸੀਂ ਕਿੰਨਾ ਵਧੇ ਹਾਂ ਅਤੇ ਕਿੰਨਾ ਧੀਰਜ ਹੈ, ਸਾਡੇ ਕੋਲ ਕਿੰਨੀ ਤਾਕਤ ਹੈ।ਹਾਏ, ਪਿਆਰ-ਕਰਨ ਵਾਲੇ ਲੋਕ, ਸਮਰਪਿਤ ਆਤਮਾਵਾਂ, ਸੰਤ ਜੀਵ,ਅਤੇ ਇਸ ਸੰਸਾਰ ਦੇ ਸਾਰੇ ਵੀਗਨ, ਤੁਹਾਡੇ ਪਿਆਰ ਲਈ, ਪ੍ਰਮਾਤਮਾ ਅਤੇ ਸਵਰਗਾਂ ਅਤੇ ਸਾਰੇ ਸੰਤਾਂ, ਰਿਸ਼ੀਆਂ ਅਤੇ ਬੁੱਧਾਂ ਦੀ ਯਾਦ ਲਈ ਧੰਨਵਾਦ ਤਾਂ ਜੋ ਤੁਸੀਂ ਸੁਧਾਰ ਕਰਦੇ ਰਹੋ ਅਤੇ ਆਪਣੇ ਆਪ ਨਾਲ ਖੁਸ਼ ਰਹੋ, ਅਧਿਆਤਮਿਕ ਅਭਿਆਸ ਵਿੱਚ ਸਫਲਤਾ ਪ੍ਰਾਪਤ ਕਰੋ। ਤੁਹਾਨੂੰ ਸਾਰਿਆਂ ਨੂੰ ਸਚੇ ਸੰਸਾਰ ਦੀ ਅੰਦਰੂਨੀ ਸ਼ਾਨ, ਸੱਚੇ ਘਰ, ਸੱਚੇ ਪਿਆਰ, ਸੱਚੀ ਆਸ਼ੀਰਵਾਦ ਦੇ ਚੰਗੇ ਦਰਸ਼ਨ ਹੋਣ, ਜਦੋਂ ਤੱਕ ਪ੍ਰਮਾਤਮਾ ਤੁਹਾਨੂੰ ਘਰ ਨਹੀਂ ਚਾਹੁੰਦਾ। ਆਮੇਨ।ਮੇਰੇ ਕੋਲ ਬਸ ਇੱਕ ਛੋਟੀ ਜਿਹੀ ਰਿਪੋਰਟ ਹੈ। ਖੈਰ, ਅਸਲ ਵਿੱਚ, ਮੈਨੂੰ ਨਹੀਂ ਪਤਾ ਕਿ ਮੈਂ ਕਿੰਨਾ ਛੋਟਾ, ਕਿੰਨਾ ਚਿਰ ਬੋਲਾਂਗੀ ਕਿਉਂਕਿ ਮੈਂ ਤੁਹਾਨੂੰ ਜੋ ਵੀ ਦੱਸਦੀ ਹਾਂ ਉਹ ਆਪਣੇ ਆਪ ਹੀ ਹੁੰਦਾ ਹੈ। ਉਥੇ ਕੋਈ ਯੋਜਨਾ ਨਹੀਂ ਹੈ, ਕੋਈ ਪਹਿਲਾਂ ਤੋਂ ਪ੍ਰਬੰਧ ਨਹੀਂ ਹੈ ਜਾਂ ਅਜਿਹਾ ਕੁਝ ਵੀ ਨਹੀਂ ਹੈ। ਤੁਹਾਡੀਆਂ ਜ਼ਿੰਦਗੀਆਂ ਬਹੁਤ ਵਿਅਸਤ ਹਨ ਕਿਵੇਂ ਵੀ, ਇਸ ਲਈ ਜੇ ਮੈਂ ਇਸਨੂੰ ਛੋਟਾ ਕਰ ਸਕਦੀ ਹਾਂ, ਤਾਂ ਮੈਂ ਕਰਾਂਗੀ। ਪਰ ਜੋ ਵੀ ਹੈ, ਪ੍ਰਮਾਤਮਾ ਫੈਸਲਾ ਕਰਦਾ ਹੈ।ਸਭ ਤੋਂ ਪਹਿਲਾਂ, ਮੈਨੂੰ ਖੁਸ਼ੀ ਹੈ ਕਿ ਪ੍ਰਮਾਤਮਾ ਨੇ ਮੈਨੂੰ ਤੁਹਾਡੇ ਨਾਲ ਦੁਬਾਰਾ ਗੱਲ ਕਰਨ ਦਾ ਮੌਕਾ ਦਿੱਤਾ ਕਿਉਂਕਿ ਅਸੀਂ ਬਹੁਤ ਰੁੱਝੇ ਹੋਏ ਸੀ। ਟ੍ਰਿਨਿਟੀ, ਜਿਸਦਾ ਮੈਂ ਇਕ ਹਿੱਸਾ ਹਾਂ, ਬਹੁਤ, ਬਹੁਤ ਵਿਅਸਤ ਰਹੀ ਹੈ। ਜੇ ਤੁਸੀਂ ਕਲਪਨਾ ਕਰੋ, ਤਾਂ ਕਈ ਵਾਰ ਤੁਸੀਂ ਫਿਲਮਾਂ ਦੇਖਦੇ ਹੋ ਅਤੇ ਤੁਸੀਂ ਮੁੱਖ ਪਾਤਰ ਨੂੰ ਦੇਖਦੇ ਹੋ, ਜਿਵੇਂ ਕਿ ਸ਼ਾਇਦ ਕੋਈ ਕੁੰਗ ਫੂ ਉੱਤਮਤਾ ਜਾਂ ਕੁਝ ਹੋਰ, ਜਾਂ ਇਸ ਤਰ੍ਹਾਂ ਦਾ ਕੋਈ ਵਿਅਕਤੀ, ਜਿਸਦਾ ਇੱਕ ਤੋਂ ਵੱਧ ਵਿਰੋਧੀ, ਦੁਸ਼ਮਣ ਹੁੰਦਾ ਹੈ, ਜੋ ਮੁੱਖ ਕੁੰਗ ਫੂ ਪਾਤਰ ਨਾਲ ਲੜ ਰਹੇ ਹੁੰਦੇ ਹਨ। ਅਤੇ ਸਾਰੀਆਂ ਦਿਸ਼ਾਵਾਂ ਵਿੱਚ। ਇਸ ਲਈ ਵਿਚਕਾਰਲਾ ਇਹ ਵਿਅਕਤੀ, ਜੋ ਕਿ ਇੱਕ ਕੁੰਗ ਫੂ ਮਾਸਟਰ ਜਾਂ ਇੱਕ ਕੁੰਗ ਫੂ ਹੀਰੋ ਹੈ, ਬਹੁਤ ਵਿਅਸਤ ਹੋਵੇਗਾ, ਹੱਥ, ਪੈਰ, ਅੱਖਾਂ, ਅਤੇ ਪੂਰਾ ਸਰੀਰ ਸੁਚੇਤ ਹੋਣਾ ਚਾਹੀਦਾ ਹੈ, ਹਰ ਪਾਸਿਓਂ ਦੁਸ਼ਮਣਾਂ ਦੇ ਹਮਲੇ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਅਜਿਹਾ ਨਹੀਂ ਹੈ ਕਿ ਉਹ ਇੱਕੋ ਵਾਰ ਸਾਰਿਆਂ ਨੂੰ ਹਰਾ ਸਕਦਾ ਹੈ ਕਿਉਂਕਿ ਉਹ ਇੱਕ ਸਮੇਂ ਇੱਕ ਸਮੂਹ ਵਿੱਚ ਆਉਣਗੇ, ਜਾਂ ਇੱਕ ਸਮੇਂ ਦੋ ਕੁ ਲੜਾਕੂ।ਪਰ ਮੈਨੂੰ ਤੁਹਾਡੇ ਲਈ ਕੁਝ ਚੰਗੀ ਖ਼ਬਰ ਲੈ ਕੇ ਬਹੁਤ ਖੁਸ਼ੀ ਹੋ ਰਹੀ ਹੈ, ਜਿਵੇਂ ਕਿ ਡੇਲੀ ਨਿਊਜ਼ ਸਟ੍ਰੀਮ 'ਤੇ, ਯੂਨਾਈਟਿਡ ਕਿੰਗਡਮ ਲਈ ਚੰਗੀ ਖ਼ਬਰ। ਪਰ ਚੰਗੀ ਖ਼ਬਰ ਨਾਲੋਂ ਬੁਰੀ ਖ਼ਬਰ ਜ਼ਿਆਦਾ ਹੈ। ਮੇਰੀ ਇੱਛਾ ਹੈ ਕਿ ਮੈਂ ਸੰਸਾਰ ਦੇ ਸਾਰੇ ਦੇਸ਼ਾਂ ਨੂੰ ਅਜਿਹੀ ਖੁਸ਼ਖਬਰੀ ਦੱਸ ਸਕਦੀ ਹੋਵਾਂ ਜੋ ਅਸੀਂ ਯੂਨਾਈਟਿਡ ਕਿੰਗਡਮ ਲਈ ਡੇਲੀ ਨਿਊਜ਼'ਤੇ ਦੇਖੀ ਹੈ, ਕਿਉਂਕਿ ਯੂਨਾਈਟਿਡ ਕਿੰਗਡਮ ਨੂੰ ਘੱਟੋ-ਘੱਟ ਕਰਮ ਜਾਂ ਲਗਭਗ ਜ਼ੀਰੋ ਕਰਮ ਦੇ ਨਾਲ ਇੱਕ ਸਾਲ ਦਿੱਤਾ ਗਿਆ ਹੈ। ਖੈਰ, ਇਹ ਲੋਕਾਂ 'ਤੇ ਵੀ ਨਿਰਭਰ ਕਰਦਾ ਹੈ। ਮੈਨੂੰ ਕਿਹਾ ਜਾਂਦਾ ਹੈ ਕਿ ਸਾਲ ਵਿੱਚ ਜ਼ੀਰੋ ਕਰਮ, ਪਰ ਜੇ ਲੋਕ ਸ਼ਾਇਦ ਮੇਰੀ ਇਹ ਗੱਲ ਕਰਦੀ ਹੋਈ ਨੂੰ ਸੁਣਨ ਅਤੇ ਫਿਰ ਉਹ ਕੰਮ ਕਰਨੇ ਜਾਰੀ ਰੱਖਣ ਜੋ ਸਵਰਗ ਦੇ ਨਿਰਦੇਸ਼ ਜਾਂ ਹਦਾਇਤਾਂ ਦੇ ਅਨੁਸਾਰ ਨਹੀਂ ਹਨ, ਤਾਂ ਕਰਮ ਸਾਲ ਇੰਨਾ ਪੂਰਾ ਨਹੀਂ ਹੋ ਸਕਦਾ। ਇਸ ਲਈ ਮੈਂ ਉਮੀਦ ਕਰਦੀ ਹਾਂ ਕਿ ਯੂਨਾਈਟਿਡ ਕਿੰਗਡਮ ਦੇ ਲੋਕ ਚੀਜ਼ਾਂ ਨੂੰ ਹਲਕੇ ਵਿੱਚ ਨਾ ਲੈਣ ਅਤੇ ਸਿਰਫ਼ ਇਹ ਸੋਚਣ, ਮਾਣ ਕਰਨ, ਖੁਸ਼ ਅਤੇ ਵਿਸ਼ਵਾਸ ਰੱਖਣ ਕਿ ਇਸ ਸਾਲ ਦਾ ਉਨ੍ਹਾਂ ਲਈ ਕੋਈ ਨਤੀਜਾ ਨਹੀਂ ਹੋਵੇਗਾ। ਇਹ ਇਸ ਤਰ੍ਹਾਂ ਨਹੀਂ ਹੈ।ਅਤੇ ਨਾਲ ਹੀ, ਕਈ ਵਾਰ ਜੇ ਉਹ ਪ੍ਰਵਾਸੀਆਂ ਨੂੰ ਆਪਣੇ ਦੇਸ਼ ਵਿੱਚ ਆਉਣ ਦਿੰਦੇ ਹਨ, ਭਾਵੇਂ ਕਾਨੂੰਨੀ ਤੌਰ 'ਤੇ ਹੋਵੇ ਜਾਂ ਗੈਰ-ਕਾਨੂੰਨੀ ਤੌਰ 'ਤੇ, ਤਾਂ ਉਹ ਦੇਸ਼ ਵਿੱਚ ਵੱਖ-ਵੱਖ ਕਰਮ ਵੀ ਲਿਆਉਣਗੇ। ਅਸੀਂ ਯੂਨਾਈਟਿਡ ਕਿੰਗਡਮ ਨੂੰ, ਬੇਸ਼ੱਕ, ਪ੍ਰਮਾਤਮਾ ਦੀ ਕਿਰਪਾ ਹੇਠ, ਸ਼ੁਭਕਾਮਨਾਵਾਂ ਦਿੰਦੇ ਹਾਂ। ਅਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸ਼ਾਇਦ ਦੂਜੇ ਦੇਸ਼ ਵੀ ਇਸ ਤਰ੍ਹਾਂ ਕਰਨ ਅਤੇ ਕੁਝ ਚੰਗੇ ਕੰਮ ਕਰਨ। ਜਾਂ ਹੋ ਸਕਦਾ ਹੈ ਕਿ ਮੈਨੂੰ ਉਨ੍ਹਾਂ ਦੇ ਦੇਸ਼ ਵਿੱਚੋਂ ਲੰਘਣ ਜਾਂ ਉਨ੍ਹਾਂ ਦੇ ਦੇਸ਼ ਵਿੱਚ ਰਹਿਣ ਦਾ ਇਕ ਮੌਕਾ ਮਿਲੇ ਅਤੇ ਉਨ੍ਹਾਂ ਦੀ ਕਿਸਮਤ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨ ਲਈ ਆਪਣੀ ਕੁਝ ਊਰਜਾ ਜੋੜ ਸਕਾਂ। ਪਰ ਮੈਂ ਉੱਥੇ ਜਾਂਦੀ ਹਾਂ ਜਿੱਥੇ ਪ੍ਰਮਾਤਮਾ ਚਾਹੁੰਦਾ ਹੈ ਕਿ ਮੈਂ ਜਾਵਾਂ, ਇਸ ਲਈ ਮੈਨੂੰ ਕਦੇ ਨਹੀਂ ਪਤਾ ਕਿ ਮੈਂ ਅੱਗੇ ਕਿਹੜੇ ਦੇਸ਼ ਜਾਵਾਂਗੀ।ਇੱਕ ਹੋਰ ਗੱਲ ਇਹ ਹੈ ਕਿ ਜੇਕਰ ਉਹ ਦੇਸ਼ ਤ੍ਰਿਏਕ ਪ੍ਰਤੀ ਵੱਖ-ਵੱਖ ਤਰੀਕਿਆਂ ਨਾਲ ਦਿਆਲੂ ਨਹੀਂ ਹੈ - ਜਿਸਦਾ ਮੈਂ ਇੱਕ ਹਿੱਸਾ ਹਾਂ - ਤਾਂ ਉਹ ਦੇਸ਼ ਅਤੇ ਸੰਬੰਧਿਤ ਲੋਕ ਅਚਾਨਕ ਵੱਡੀ ਬਿਪਤਾ ਵਿੱਚ ਪੈ ਸਕਦੇ ਹਨ! ਜੇ ਉਹ ਸੱਚੇ ਗੁਰੂ ਨਾਲ ਬੁਰਾ ਸਲੂਕ ਕਰਦੇ ਹਨ, ਤਾਂ ਇਹ ਉਹੀ, ਬੁਰਾ ਨਤੀਜਾ ਹੋਵੇਗਾ! ਉਹ ਦੇਸ਼ ਵੱਡੀ ਆਫ਼ਤ ਵਿੱਚ ਹੋ ਸਕਦਾ ਹੈ...! ਮੈਨੂੰ ਪਤਾ ਹੈ, ਮੈਨੂੰ ਪਤਾ ਹੈ, ਇਹ ਬਿਆਨ ਮੈਨੂੰ ਹੋਰ ਮੁਸੀਬਤ ਵਿੱਚ ਪਾ ਸਕਦਾ ਹੈ ਅਤੇ/ਜਾਂ ਉਲਟ ਮਨੋਵਿਗਿਆਨਕ ਨਤੀਜਾ ਦੇ ਸਕਦਾ ਹੈ, ਪਰ ਸੱਚਾਈ ਹਮੇਸ਼ਾ ਦੱਸੀ ਜਾਣੀ ਚਾਹੀਦੀ ਹੈ। ਇਸ ਲਈ ਘੱਟੋ ਘੱਟ ਤੁਹਾਡੀ ਧਰਤੀ 'ਤੇ ਨਾ ਜਾਣ/ਜਾਂ ਰਹਿਣ ਲਈ ਤੁਸੀਂ ਮੈਨੂੰ ਦੋਸ਼ੀ ਨਹੀਂ ਠਹਿਰਾਓਗੇ, ਖਾਸ ਕਰਕੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਉਤਸੁਕਤਾ ਅਤੇ ਪਿਆਰ ਨਾਲ ਸੱਦਾ ਦਿੱਤਾ ਹੈ। ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਜੇ ਪ੍ਰਮਾਤਮਾ ਨੇ ਕਦੇ ਆਗਿਆ ਦਿੱਤੀ, ਤਾਂ ਮੈਂ ਤੁਹਾਨੂੰ ਮਿਲਣ ਲਈ ਖੁਸ਼ ਹੋਵਾਂਗੀ। ਫਿਰ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣਾ ਅਤੇ ਪ੍ਰਮਾਤਮਾ ਦੇ ਸਾਰੇ ਖੇਤਰਾਂ ਨੂੰ ਦੇਖਣਾ, ਬਹੁਤ ਖੁਸ਼ੀ ਦੀ ਗੱਲ ਹੈ!ਇਸ ਤੋਂ ਇਲਾਵਾ, ਉੱਥੇ ਜਾਣ ਲਈ, ਉੱਥੇ ਹੋਣ ਲਈ ਉਹ ਦੇਸ਼ ਸੁਰੱਖਿਅਤ ਹੋਣਾ ਚਾਹੀਦਾ ਹੈ। ਇਹ ਜ਼ਰੂਰੀ ਨਹੀਂ ਕਿ ਇਹ ਉਨ੍ਹਾਂ ਦੇ ਦੇਸ਼ ਵਿੱਚ ਇਕ ਜੰਗ ਛਿੜ ਰਹੀ ਹੋਵੇ, ਬੇਇਨਸਾਫ਼ੀ ਵਾਲੀ ਸਰਕਾਰ ਹੋਵੇ ਜਾਂ ਕੁਝ ਵੀ ਹੋਵੇ, ਕਿਉਂਕਿ ਕਈ ਵਾਰ ਕਿਸੇ ਲਈ ਵੀ ਘਾਤਕ ਘਟਨਾ ਵਾਪਰਨ ਲਈ ਸਿਰਫ਼ ਇੱਕ ਵਿਅਕਤੀ ਦੀ ਲੋੜ ਹੁੰਦੀ ਹੈ। ਬਹੁਤ ਸਾਰੇ ਗੁਰੂ ਆਏ ਅਤੇ ਚਲੇ ਗਏ ਹਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਪੂਰੇ ਦੇਸ਼ ਦੀ ਆਬਾਦੀ ਦੁਆਰਾ ਨਹੀਂ, ਸਗੋਂ ਇੱਕ ਛੋਟੇ ਸਮੂਹ ਦੁਆਰਾ ਜਾਂ ਕੁਝ ਅਣਜਾਣ ਸਥਾਨਕ ਸਰਕਾਰ ਦੁਆਰਾ ਜਾਂ ਕੁਝ ਸਥਾਨਕ ਲੋਕਾਂ ਦੁਆਰਾ ਜੋ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ ਜਾਂ ਕਿਸੇ ਵੀ ਕਾਰਨ ਕਰਕੇ ਉਨ੍ਹਾਂ ਨਾਲ ਈਰਖਾ ਕਰਦੇ ਹਨ।ਗੱਲ ਇਹ ਹੈ ਕਿ, ਕੋਈ ਵੀ ਗੁਰੂ ਸੰਸਾਰ ਵਿੱਚ ਆਪਣੇ ਨਾਲ ਮਹਾਨ ਸ਼ਕਤੀ, ਅਸ਼ੀਰਵਾਦ, ਅਤੇ ਦਇਆ ਅਤੇ ਕਿਰਪਾ ਲੈ ਕੇ ਆਉਂਦਾ ਹੈ। ਪਰ ਉਨ੍ਹਾਂ ਦਾ ਆਭਾ ਕੁਝ ਲੋਕਾਂ ਲਈ ਬਹੁਤ ਮਜ਼ਬੂਤ ਹੈ, ਉਨ੍ਹਾਂ ਦੀ ਸ਼ਕਤੀ ਇਸ ਗ੍ਰਹਿ ਦੇ ਕੁਝ ਨਿਵਾਸੀਆਂ ਲਈ ਬਹੁਤ ਮਜ਼ਬੂਤ ਹੈ, ਉਨ੍ਹਾਂ ਦੀ ਸਿੱਖਿਆ ਬਹੁਤ ਸੱਚੀ ਹੈ। ਕਿਉਂਕਿ ਬਹੁਤ ਸਾਰੇ ਮਨੁੱਖ ਸੌਖੇ, ਆਲਸੀ ਅਤੇ ਕੁਝ ਪਾਪੀ ਤਰੀਕਿਆਂ ਦੇ ਆਦੀ ਹਨ, ਜੋ ਕਿ ਸੁਵਿਧਾਜਨਕ ਤੌਰ 'ਤੇ ਜ਼ਮੀਰ-ਸਿਆਣੇ ਜਾਂ ਦੁਨਿਆਵੀ ਸੰਸਾਰ ਦੇ ਅਧਰਮੀ ਤਰੀਕੇ ਵਾਂਗ ਆਰਾਮਦਾਇਕ ਨਹੀਂ ਹਨ! ਇਸ ਲਈ ਉਹ ਕੁਝ ਅਜਿਹਾ ਮਹਿਸੂਸ ਕਰਦੇ ਹਨ ਜੋ ਆਮ ਨਹੀਂ ਹੈ, ਅਤੇ ਉਹ ਉਸ ਅਸਾਧਾਰਨ ਊਰਜਾ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਨਗੇ ਜੋ ਗੁਰੂ ਆਪਣੇ ਨਾਲ, ਆਪਣੇ ਨਾਲ ਰੱਖਦਾ ਹੈ। ਇਹ ਬਹੁਤ ਦੁਖਦਾਈ ਗੱਲਾਂ ਹਨ। ਪਰ ਜਿਵੇਂ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਸੰਸਾਰ ਦੇ ਲੋਕ, ਉਹ ਸਾਰੇ ਪੂਰੀ ਤਰਾਂ ਇਨਸਾਨ ਨਹੀਂ ਹਨ। ਕਈ ਵਾਰ ਉਹ ਸਿਰਫ਼ ਅੱਧੇ-ਇਨਸਾਨ ਹੁੰਦੇ ਹਨ। ਕਈ ਵਾਰ ਉਨ੍ਹਾਂ ਵਿੱਚ ਦੋ-ਤਿਹਾਈ ਮਨੁੱਖੀ ਗੁਣਵਤਾ ਹੁੰਦੀ ਹੈ।ਅਤੇ ਮੈਂ ਤੁਹਾਡੇ ਲਈ ਪਹਿਲਾਂ ਹੀ ਇੱਕ ਸੂਚੀ ਬਣਾਈ ਹੈ ਤਾਂ ਜੋ ਤੁਹਾਨੂੰ ਇਹ ਦੱਸਿਆ ਜਾ ਸਕੇ ਕਿ ਇੱਕ ਵਿਅਕਤੀ ਨੂੰ ਸਰੀਰਕ ਤੌਰ 'ਤੇ ਇਨਸਾਨ ਬਣਨ ਲਈ ਕਿੰਨੀ ਮਨੁੱਖੀ ਗੁਣਵੱਤਾ ਦੀ ਲੋੜ ਹੁੰਦੀ ਹੈ, ਇਸ ਬਾਰੇ ਗੱਲ ਕਰਨ ਦੀ ਲੋੜ ਨਹੀਂ ਕਿ ਉਹ ਸੱਚਮੁੱਚ ਚੰਗੇ ਇਨਸਾਨ ਹਨ ਜਾਂ ਨਹੀਂ। ਇਹ ਬਹੁਤ ਸਮਾਂ ਪਹਿਲਾਂ ਸੀ ਜਦੋਂ ਮੈਂ ਇਸ ਬਾਰੇ ਗੱਲ ਕੀਤੀ ਸੀ। ਮੈਨੂੰ ਯਾਦ ਨਹੀਂ ਕਦੋਂ, ਇਸ ਲਈ ਜੇ ਤੁਸੀਂ ਜਾਣਨਾ ਚਾਹੁੰਦੇ ਹੋ, ਜੇ ਤੁਸੀਂ ਇਹ ਨਹੀਂ ਸੁਣਿਆ, ਤਾਂ ਤੁਸੀਂ ਇਸਨੂੰ ਜ਼ਰੂਰ ਦੇਖੋ। ਮੈਨੂੰ ਲੱਗਦਾ ਹੈ ਕਿ ਇਹ ਸੁਪਰੀਮ ਮਾਸਟਰ ਟੈਲੀਵਿਜ਼ਨ 'ਤੇ ਪ੍ਰਸਾਰਿਤ ਹੋਇਆ ਸੀ। ਯਾਦ ਨਹੀਂ ਕਦੋਂ।