ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਰ ਇਸੇ ਤਰ੍ਹਾਂ, ਬਹੁਤ ਸਾਰੇ ਧਰਮਾਂ ਵਿੱਚ, ਲੋਕ ਸਿਰਫ਼ ਉਡੀਕ ਕਰ ਰਹੇ ਹਨ, ਉਦਾਹਰਣ ਵਜੋਂ, ਪ੍ਰਭੂ ਯਿਸੂ ਦਾ ਦੁਬਾਰਾ ਜਨਮ ਉੱਥੇ ਹੋਵੇ ਜਿੱਥੇ ਉਹ ਪਹਿਲਾਂ ਪੈਦਾ ਹੋਇਆ ਸੀ। ਅਤੇ ਉਹ ਕਿਵੇਂ ਜਾਣਦੇ ਹਨ? ਜੇ ਯਿਸੂ ਦੁਬਾਰਾ ਜਨਮ ਲੈਂਦਾ ਹੈ ਤਾਂ ਉਹ ਕਿਵੇਂ ਜਾਣ ਸਕਦੇ ਹਨ ਕਿ ਉਹ ਕੌਣ ਹੈ? ਉਹ ਕਿਸੇ ਇਕ ਹੋਰ ਦੇਸ਼ ਵਿੱਚ ਦੁਬਾਰਾ ਜਨਮ ਲੈ ਸਕਦਾ ਹੈ। ਉਹ ਇੱਕ ਔਰਤ ਦੇ ਰੂਪ ਵਿੱਚ ਦੁਬਾਰਾ ਜਨਮ ਲੈ ਸਕਦਾ ਹੈ। ਕੌਣ ਕਹਿੰਦਾ ਹੈ ਕਿ ਉਸਨੂੰ ਇੱਕ ਆਦਮੀ ਦੇ ਰੂਪ ਵਿੱਚ ਦੁਬਾਰਾ ਜਨਮ ਲੈਣਾ ਪਵੇਗਾ? ਮੈਨੂੰ ਯਾਦ ਹੈ ਕਿ ਮੈਂ ਪਹਿਲਾਂ ਕਿਤੇ ਅਮਰੀਕਾ ਦੇ ਕਿਸੇ ਮੈਗਜ਼ੀਨ ਵਿੱਚ ਪੜ੍ਹਿਆ ਸੀ, ਉਨ੍ਹਾਂ ਨੇ ਯਿਸੂ ਮਸੀਹ ਦੀ ਭਵਿੱਖਬਾਣੀ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ, "ਮੈਂ ਇੱਕ ਔਰਤ ਦੇ ਰੂਪ ਵਿੱਚ ਦੁਬਾਰਾ ਜਨਮ ਲਵਾਂਗਾ ਅਤੇ ਉਹ ਮੈਨੂੰ ਨਹੀਂ ਪਛਾਣਨਗੇ।" […]ਇਸ ਲਈ ਜੇਕਰ ਅਸੀਂ ਕੁਝ ਧਾਰਨਾਵਾਂ ਜਾਂ ਵਿਚਾਰਾਂ 'ਤੇ ਬਹੁਤ ਜ਼ਿਆਦਾ ਅੜੇ ਰਹਿੰਦੇ ਹਾਂ ਕਿ ਬੁੱਧ ਕਿਵੇਂ ਦਿਖਣਾ ਚਾਹੀਦਾ ਹੈ, ਪ੍ਰਭੂ ਯਿਸੂ ਜਾਂ ਕੋਈ ਗੁਰੂ ਕਿਵੇਂ ਦਿਖਣਾ ਚਾਹੀਦਾ ਹੈ, ਜਾਂ ਉਹ ਕਿੱਥੇ ਪੈਦਾ ਹੋਣਗੇ, ਤਾਂ ਅਸੀਂ ਹਮੇਸ਼ਾ ਲਈ ਗਲਤ ਦਿਸ਼ਾ ਵਿੱਚ ਗੁੰਮਰਾਹ ਹੋ ਜਾਵਾਂਗੇ। ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਸੱਚਮੁੱਚ ਇਸ ਬਾਰੇ ਸੋਚਣ ਦੀ ਸਲਾਹ ਦੇਵਾਂਗੀ। ਜਿਨ੍ਹਾਂ ਨੂੰ ਅਜੇ ਤੱਕ ਕੋਈ ਗੁਰੂ ਨਹੀਂ ਮਿਲਿਆ, ਇਸ ਬਾਰੇ ਸੋਚੋ। ਅੰਦਰ ਪ੍ਰਾਰਥਨਾ ਕਰੋ ਤਾਂ ਜੋ ਪ੍ਰਮਾਤਮਾ ਜਾਂ ਗੁਰੂ ਤੁਹਾਨੂੰ ਕੋਈ ਅਧਿਆਤਮਿਕ ਸਰੋਤ ਲੱਭਣ ਵਿੱਚ ਅਗਵਾਈ ਕਰਨ ਜੋ ਤੁਹਾਨੂੰ ਬਹੁਤ ਲਾਭ ਪਹੁੰਚਾਏਗਾ।ਜਿਵੇਂ ਤਿੱਬਤੀ ਬੁੱਧ ਧਰਮ ਵਿੱਚ, ਬਹੁਤ ਸਾਰੇ ਤੁਲਕੁ ਪੈਦਾ ਹੋਏ ਹਨ, ਭਾਵ ਜੀਵਤ ਬੁੱਧ ਪੈਦਾ ਹੋਏ ਹਨ। ਪਰ ਲੋਕਾਂ ਨੂੰ ਉਨ੍ਹਾਂ ਨੂੰ ਪਛਾਣਨਾ ਪਵੇਗਾ ਅਤੇ ਉਨ੍ਹਾਂ ਨੂੰ ਤਿੱਬਤੀ ਭਿਕਸ਼ੂਆਂ ਅਤੇ ਅਧਿਆਪਕਾਂ ਦੇ ਭਾਈਚਾਰੇ ਵਿੱਚ ਲਿਆਉਣਾ ਪਵੇਗਾ ਤਾਂ ਜੋ ਉਸ ਨਵੇਂ ਤੁਲਕੂ ਨੂੰ ਦੁਬਾਰਾ ਸਿਖਾਇਆ ਜਾ ਸਕੇ, ਇੱਕ ਨਵਾਂ ਬੁੱਧ ਦੁਬਾਰਾ। ਅਤੇ ਇੱਥੋਂ ਤੱਕ ਕਿ ਮਹਾਨ ਦਲਾਈ ਲਾਮਾ, ਸਾਰੇ ਤਿੱਬਤੀ ਭਿਕਸ਼ੂਆਂ, ਅਤੇ ਨਨਾਂ ਅਤੇ ਵਫ਼ਾਦਾਰ ਬੋਧੀਆਂ ਦੇ ਆਗੂ, ਉਸ ਨੂੰ ਅਜੇ ਵੀ ਲੱਭਣਾ ਬਾਕੀ ਸੀ, ਉਸ ਨੂੰ ਇਕ ਲੰਬੇ ਸਮੇਂ ਲਈ ਦੁਬਾਰਾ ਸਿਖਾਇਆ ਜਾਣਾ ਪਿਆ। ਇਸ ਦੌਰਾਨ, ਉਹ ਦੇਸ਼ 'ਤੇ ਰਾਜ ਵੀ ਕਰ ਰਿਹਾ ਸੀ, ਲੋਕਾਂ ਦੀ ਅਗਵਾਈ ਕਰ ਰਿਹਾ ਸੀ।ਸੋ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਇੱਕ ਬੁੱਧ ਹੋ ਸਕਦੇ ਹੋ ਸਿਰਫ਼ ਇਸ ਲਈ ਕਿਉਂਕਿ ਤੁਸੀਂ ਇਸਦਾ ਐਲਾਨ ਇਸ ਤਰ੍ਹਾਂ ਕਰਦੇ ਹੋ, ਜਾਂ ਕੋਈ ਵੀ, ਇੱਕ ਵਿਅਕਤੀ ਜਿਸਨੇ ਬਸ ਦਾਅਵਾ ਕੀਤਾ ਹੈ ਕਿ ਉਹ "ਪ੍ਰਮਾਤਮਾ ਦਾ ਸਭ ਤੋਂ ਛੋਟਾ ਰਾਜਕੁਮਾਰ" ਹੈ। ਹਾਏ ਮੇਰੇ ਰੱਬਾ। ਇਹ ਇਸ ਤਰ੍ਹਾਂ ਹੈ ਜਿਵੇਂ ਪ੍ਰਮਾਤਮਾ ਦੇ ਕੋਲ ਇੱਕ ਆਮ ਪਰਿਵਾਰ ਹੋਵੇ, ਕਿਸੇ ਤਰ੍ਹਾਂ ਦਾ ਇਕ ਹੈਰਮ ਹੋਵੇ, ਹੇ! ਇੱਕ ਬੱਚੇ ਤੋਂ ਬਾਅਦ ਹੋਰ ਹੋਣੇ! ਤੁਸੀਂ ਮਸ਼ਹੂਰ ਹੋਣ ਲਈ ਇੰਨਾ ਬੇਤਾਬ ਕਿਉਂ ਹੋ ਕਿ ਤੁਸੀਂ ਕੁਝ ਵੀ ਕਹਿੰਦੇ ਹੋ ਅਤੇ ਹਰ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਜੋ ਇੰਨੀਆਂ ਮੂਰਖਤਾਪੂਰਨ ਅਤੇ ਹਾਸੋਹੀਣੀਆਂ ਲੱਗਦੀਆਂ ਹਨ? ਤੁਸੀਂ ਸਾਰੇ ਜੋ ਸੋਚ ਰਹੇ ਹੋ ਕਿ ਕੋਈ ਵੀ ਵਿਸ਼ਵਾਸ, ਕੋਈ ਵੀ -ਵਾਦ, ਤੁਹਾਡੇ ਲਈ ਖੇਡਣ ਦਾ ਖਿਡੌਣਾ ਹੈ, ਜਾਂ ਤੁਹਾਡੇ ਲਈ ਪੌੜੀ ਚੜ੍ਹਨ ਲਈ ਜਾਂ ਵਿਚਕਾਰ ਜਾਣ ਲਈ, ਮਸ਼ਹੂਰ ਹੋਣ ਲਈ, ਪੂਜਾ ਕੀਤੇ ਜਾਣ ਲਈ, ਅਤੇ ਪੈਸੇ ਦੀ ਪੇਸ਼ਕਸ਼ ਕੀਤੇ ਜਾਣ ਲਈ ਜਾਂ ਕੁਝ ਵੀ, ਇੱਕ ਕਿਸਮ ਦੀ ਵੱਡੀ ਪੌੜੀ ਹੈ, ਦੁਬਾਰਾ ਸੋਚੋ। ਥੋੜ੍ਹੀ ਜਿਹੀ ਇੱਜ਼ਤ ਰੱਖੋ, ਥੋੜ੍ਹੀ ਇਮਾਨਦਾਰੀ ਰੱਖੋ। ਨਹੀਂ ਤਾਂ, ਤੁਸੀਂ ਸਭ ਤੋਂ ਡੂੰਘੇ ਨਰਕ ਵਿੱਚ ਚਲੇ ਜਾਓਗੇ ਜਿਸਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ, ਕਿਉਂਕਿ ਤੁਹਾਨੂੰ ਅਜੇ ਤੱਕ ਇਹ ਪਤਾ ਨਹੀਂ ਹੈ। ਇਸ ਲਈ ਤੁਸੀਂ ਇਸ ਵਿੱਚ ਵਿਸ਼ਵਾਸ ਨਹੀਂ ਕਰਦੇ, ਇਸ ਲਈ ਤੁਸੀਂ ਕੁਝ ਵੀ ਕਰ ਸਕਦੇ ਹੋ। ਤੁਸੀਂ ਕੁਝ ਵੀ ਕਰਨ ਦੀ ਹਿੰਮਤ ਕਰਦੇ ਹੋ, ਕੁਝ ਵੀ ਕਹਿਣ ਦੀ ਹਿੰਮਤ ਕਰਦੇ ਹੋ।ਪਰ ਤੁਹਾਨੂੰ ਨਹੀਂ ਪਤਾ ਕਿ ਸਵਰਗ ਅਤੇ ਨਰਕ ਸੁਣ ਰਹੇ ਹਨ। ਇੱਕ ਸਮਾਂ ਆਵੇਗਾ ਜਦੋਂ ਤੁਹਾਨੂੰ ਇਹ ਪਤਾ ਲੱਗੇਗਾ। ਫਿਰ ਬਹੁਤ ਦੇਰ ਹੋ ਜਾਂਦੀ ਹੈ, ਬਚਣ ਲਈ ਬਹੁਤ ਦੇਰ ਹੋ ਜਾਂਦੀ ਹੈ। ਹੁਣੇ ਕੋਸ਼ਿਸ਼ ਕਰੋ, ਆਪਣੀ ਜ਼ਿੰਦਗੀ ਦੀ ਦਿਸ਼ਾ 'ਤੇ ਮੁੜ ਵਿਚਾਰ ਕਰੋ। ਆਪਣੀ ਆਤਮਾ ਨੂੰ ਬਚਾਉਣ ਲਈ ਇਮਾਨਦਾਰੀ ਨਾਲ, ਸਚੇ ਦਿਲ ਨਾਲ ਜੀਓ, ਪ੍ਰਾਰਥਨਾ ਕਰੋ, ਤੋਬਾ ਕਰੋ। ਪਰ ਤੁਸੀਂ ਇੱਕ ਜੋਸ਼ੀਲੇ ਭੂਤ ਹੋਣ ਕਰਕੇ ਜੋ ਤੁਸੀਂ ਹੋ, ਇਹ ਗੈਰਯਕੀਨੀ ਹੈ ਕਿ ਤੁਸੀਂ ਤੋਬਾ ਕਰੋਗੇ ਅਤੇ ਬਿਹਤਰ ਲਈ ਬਦਲੋਗੇ। ਬਸ ਉਮੀਦ ਹੈ ਕਿ ਮੇਰੇ ਸੱਚੇ ਪ੍ਰਗਟ-ਕੀਤੇ ਸ਼ਬਦ ਕੁਝ ਕਮਜ਼ੋਰ ਲੋਕਾਂ ਨੂੰ ਅਸਲ ਸਿੱਖਿਆ ਵੱਲ ਵਾਪਸ ਆਉਣ ਲਈ ਜਗਾ ਸਕਦੇ ਹਨ, ਇੱਕ ਛੋਟੀ ਜਿਹੀ ਮਨੁੱਖੀ ਜ਼ਿੰਦਗੀ ਵਿੱਚ ਕੀਮਤੀ ਸਮਾਂ ਅਤੇ ਊਰਜਾ ਕੂੜਾ ਸਿੱਖਣ ਲਈ ਬਰਬਾਦ ਨਹੀਂ ਕਰਦੇ!! ਨਹੀਂ ਤਾਂ, ਮੈਂ ਵੀ ਤੁਹਾਡੀ ਮਦਦ ਨਹੀਂ ਕਰ ਸਕਦੀ। ਇਸ ਲਈ ਮੈਂ ਤੁਹਾਨੂੰ ਇਹ ਸਭ ਇਸ ਲਈ ਨਹੀਂ ਕਹਿ ਰਹੀ ਕਿ ਤੁਸੀਂ ਮੇਰੇ ਪੈਰੋਕਾਰ ਬਣ ਜਾਓ। ਮੈਨੂੰ ਪਤਾ ਹੈ ਕਿ ਤੁਸੀਂ ਨਹੀਂ ਕਰੋਂਗੇ, ਕਿਉਂਕਿ ਤੁਹਾਡਾ ਹੰਕਾਰ ਬਹੁਤ ਵੱਡਾ ਹੈ। ਤੁਹਾਡੇ ਕੋਲ ਪਹਿਲਾਂ ਹੀ 82% ਹੰਕਾਰ ਹੈ, ਇਥੋਂ ਤਕ ਇੱਕ ਤਾਨਾਸ਼ਾਹ ਤੋਂ ਵੀ ਵੱਧ! ਹੇ ਰੱਬਾ! ਅਤੇ ਸਾਰੀਆਂ ਬਕਵਾਸ ਅਤੇ ਝੂਠੀਆਂ ਗੱਲਾਂ ਕਹਿ ਕੇ ਅਤੇ ਲੋਕਾਂ ਨੂੰ ਇਸ ਤਰ੍ਹਾਂ ਭਰਮਾਉਂਦੇ ਹੋਏ, ਤੁਹਾਡਾ ਕਰਮ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਗਿਆ ਹੈ। ਕੋਈ ਵੀ ਗੁਰੂ ਤੁਹਾਨੂੰ ਸਵੀਕਾਰ ਨਹੀਂ ਕਰੇਗਾ! ਭਾਵੇਂ ਤੁਸੀਂ ਮੇਰੇ ਕੋਲ ਆਓ, ਮੈਨੂੰ ਨਹੀਂ ਪਤਾ ਕਿ ਮੈਂ ਤੁਹਾਨੂੰ ਤੁਹਾਡੇ ਸਾਰੇ ਕਰਮ ਅਤੇ ਤੁਹਾਡੇ ਹੰਕਾਰ ਨਾਲ ਸਵੀਕਾਰ ਕਰਨਾ ਚਾਹਾਂਗੀ ਜਾਂ ਨਹੀਂ।ਅਤੇ ਭਾਵੇਂ ਤੁਸੀਂ ਇਹ ਘੋਸ਼ਣਾ ਕਰਦੇ ਹੋ ਕਿ ਤੁਸੀਂ "ਸਵਰਗ ਦੇ ਰਾਜੇ ਦੇ ਸਭ ਤੋਂ ਛੋਟੇ ਰਾਜਕੁਮਾਰ ਹੋ – ਤਿਐਂਗ ਵੀਐਟ ਲਾ ਕੌਨ ਅਟ ਕੁਆ ਨਗੋਕ ਹੋਆਂਗ ਥੁਓਂਗ ਡੇ।" ਇਹ ਤੁਹਾਡੇ ਆਪਣੇ ਸ਼ਬਦ ਹਨ, ਬੇਸ਼ਰਮ! ਅਤੇ ਫਿਰ ਲੋਕਾਂ ਨੂੰ ਖੁਸ਼ਕਿਸਮਤ ਬਣਨ ਲਈ ਛੋਟੇ ਤਲਾਅ ਵਿੱਚ ਪੈਸੇ ਸੁੱਟਣਾ ਸਿਖਾਉਣਾ। "ਤੁਸੀਂ ਜੋ ਵੀ ਚਾਹੁੰਦੇ ਹੋ, ਉਹ ਪੂਰਾ ਹੋਵੇਗਾ।" ਕੀ ਤੁਸੀਂ ਮਜ਼ਾਕ ਕਰ ਰਹੇ ਹੋ? ਇੱਕ ਛੋਟਾ ਜਿਹਾ ਪੈਸਾ, ਇਹ ਤੁਹਾਡੀ ਕਿਸਮਤ ਕਿਵੇਂ ਬਦਲਦਾ ਹੈ? ਇਸ ਤਰ੍ਹਾਂ ਦੀ ਸਿੱਖਿਆ, ਅਤੇ ਤੁਸੀਂ ਇਸਨੂੰ ਅਧਿਆਤਮਿਕ ਕਹਿੰਦੇ ਹੋ? ਤੁਸੀਂ ਕਹਿੰਦੇ ਹੋ ਕਿ ਇਹ ਪ੍ਰਮਾਤਮਾ ਵੱਲੋਂ ਹੈ, ਅਤੇ ਲੋਕਾਂ ਨੂੰ ਕਿਸਮਤ ਦੇਣ ਲਈ ਇੱਕ ਪੈਸੇ 'ਤੇ ਨਿਰਭਰ ਕਰਨਾ ਪੈਂਦਾ ਹੈ? ਤਾਂ ਤੁਹਾਡੇ ਕੋਲ ਸੱਚਮੁੱਚ ਜ਼ੀਰੋ ਸ਼ਕਤੀ ਹੈ!! ਜ਼ਾਹਿਰ ਹੈ, ਤੁਸੀਂ ਲੋਕਾਂ ਨੂੰ ਧੋਖਾ ਦੇਣ ਲਈ ਸਿਰਫ਼ ਬਕਵਾਸ ਗੱਲਾਂ ਕਰਦੇ ਹੋ। ਲੋਕਾਂ ਬਾਰੇ ਨਿਰਾਦਰ ਨਾਲ ਸੋਚਣਾ ਬੰਦ ਕਰੋ ਜਿਵੇਂ ਕਿ ਉਹ ਮੂਰਖ ਹਨ, ਤੁਹਾਡੇ ਤੋਂ ਘੱਟ ਹਨ ਅਤੇ ਪ੍ਰਸਿੱਧੀ ਅਤੇ ਮੁਨਾਫ਼ੇ ਲਈ ਧੋਖਾ ਦੇਣਾ ਆਸਾਨ ਹੈ!!! ਤਾਂ ਫਿਰ ਬੁੱਧ ਦੀ ਲੋੜ ਨਹੀਂ, ਯਿਸੂ ਮਸੀਹ ਦੀ ਲੋੜ ਨਹੀਂ, ਬਸ ਪਾਪ ਨਾਲ ਜੀਓ, ਫਿਰ ਤੁਹਾਨੂੰ ਸਿਰਫ਼ ਇੱਕ ਪੈਸਾ ਤਲਾਅ ਵਿੱਚ ਸੁੱਟ ਕੇ ਜੋ ਵੀ ਤੁਸੀਂ ਚਾਹੁੰਦੇ ਹੋ ਉਹ ਮਿਲੇਗਾ?? ਇਹੀ ਤੁਹਾਡੀ ਸਿੱਖਿਆ ਹੈ? ਸ਼ਰਮ ਨਹੀਂ?!!! ਤੁਸੀਂ ਸਚਮੁਚ ਮਾਇਆ ਦੇ ਇਕ ਵਰਕਰ ਹੋ, ਤੁਸੀਂ ਬੁੱਧ-ਵਿਰੋਧੀ ਹੋ, ਮਸੀਹ-ਵਿਰੋਧੀ ਹੋ! ਅਤੇ ਲੋਕਾਂ ਨੂੰ ਤੁਹਾਨੂੰ ਗੁਰੂ ਕਹਿਣ ਦੀ ਹਿੰਮਤ ਕਰਦੇ ਹੋ! ਯਿਸੂ ਮਸੀਹ, ਓਹ ਪਿਆਰੇ। ਆਪਣੇ ਆਪ ਨੂੰ "ਸਵਰਗ ਦਾ ਸਭ ਤੋਂ ਛੋਟਾ ਰਾਜਕੁਮਾਰ" ਕਹਿੰਦੇ ਹੋ? ਹੇ ਰੱਬਾ, ਕੋਈ ਤਰਕ ਨਹੀਂ ਹੈ, ਭੌਤਿਕ ਤਰਕ, ਅਧਿਆਤਮਿਕ ਦਿਸ਼ਾ ਜਾਂ ਕਿਸੇ ਵੀ ਚੀਜ਼ ਬਾਰੇ ਗੱਲ ਕਰਨ ਦੀ ਤਾਂ ਗੱਲ ਹੀ ਨਹੀਂ। ਤੁਸੀਂ ਕੁਝ ਨਹੀਂ ਜਾਣਦੇ, ਤੁਸੀਂ ਕੁਝ ਨਹੀਂ ਸਿਖਾ ਸਕਦੇ। ਤੁਸੀਂ ਤਾਂ ਕੁਝ ਵੀ ਨਹੀਂ ਸਿੱਖਿਆ, ਤੁਸੀਂ ਲੋਕਾਂ ਨੂੰ ਕਿਵੇਂ ਸਿਖਾ ਸਕਦੇ ਹੋ?ਠੀਕ ਹੈ, ਬਸ ਇਸਨੂੰ ਤੁਹਾਡੇ ਲਈ ਸਮਝਣਾ ਸੌਖਾ ਬਣਾਓ, ਜਿਵੇਂ ਕਿ ਕਿੰਡਰਗਾਰਟਨ ਵਿੱਚ ਹੁੰਦਾ ਹੈ। ਜੇਕਰ ਲੋਕ ਅੰਧਵਿਸ਼ਵਾਸ ਨਾਲ ਤੁਹਾਡੀ ਸਿੱਖਿਆ ਦੀ ਪਾਲਣਾ ਕਰਦੇ ਹਨ ਅਤੇ ਪਾਣੀ ਦੇ ਤਲਾਬਾਂ ਵਿੱਚ ਪੈਸੇ ਸੁੱਟਦੇ ਰਹਿੰਦੇ ਹਨ, ਤਾਂ ਕਲਪਨਾ ਕਰੋ, ਸਾਰੇ ਪਾਣੀ ਦੇ ਵਹਾਅ ਨੂੰ ਰੋਕ ਰਹੇ ਹਨ, ਡਰੈਗਨ ਮੈਰੀਡੀਅਨ, ਅਤੇ ਸਰਕਾਰਾਂ ਨੂੰ ਹੋਰ ਪੈਸੇ ਪੈਦਾ ਕਰਨ ਲਈ ਧਾਤਾਂ ਪ੍ਰਾਪਤ ਕਰਨ ਲਈ ਇੱਕ ਦੂਜੇ ਤੋਂ ਭੀਖ ਮੰਗਣੀ ਪਵੇਗੀ ਜਾਂ ਲੜਨਾ ਪਵੇਗਾ, ਸਿਰਫ਼ ਉਨ੍ਹਾਂ ਨੂੰ ਪਾਣੀ ਵਿੱਚ ਸੁੱਟਣ ਲਈ! ਅਤੇ ਲੋਕ ਕੰਮ ਨਹੀਂ ਕਰਨਾ ਚਾਹੁੰਦੇ; ਬਸ ਹੋਰ ਪੈਸੇ ਪਾਉਣ ਲਈ ਹੋਰ ਤਲਾਬਾਂ ਦੀ ਭਾਲ ਵਿੱਚ ਸਮਾਂ ਬਿਤਾਓ, ਕਿਉਂਕਿ ਉਹ ਤੁਹਾਡੀ ਗੱਲ 'ਤੇ ਵਿਸ਼ਵਾਸ ਕਰਦੇ ਹਨ - ਜਿਵੇਂ ਕਿ, ਇਹ ਕਾਰਵਾਈ ਸਾਰੀ ਕਿਸਮਤ ਲਿਆਏਗੀ, ਜੋ ਵੀ ਉਹ ਚਾਹੁੰਦੇ ਹਨ!!! ਚੰਗਾ, ਹਾਲੋ?!?! ਕੀ ਇਹ ਚੰਗਾ ਹੈ? ਓਹ, ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ। ਬੁੱਧਾਂ ਅੱਗੇ ਤੋਬਾ ਕਰੋ। ਮੈਂ ਤੁਹਾਨੂੰ ਇਸ ਲਈ ਕਹਿ ਰਹੀ ਹਾਂ ਕਿਉਂਕਿ ਮੈਨੂੰ ਤੁਹਾਡੇ 'ਤੇ ਤਰਸ ਆਉਂਦਾ ਹੈ। ਕਿਉਂਕਿ ਤੁਸੀਂ ਮਸ਼ਹੂਰ ਹੋਣ ਲਈ ਇੰਨੇ ਬੇਤਾਬ ਹੋ ਕਿ ਤੁਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਰਹੇ ਹੋ, ਅਤੇ ਲੋਕਾਂ ਨੂੰ ਆਪਣੇ ਨਾਲ ਨਰਕ ਵਿੱਚ ਲਿਜਾ ਰਹੇ ਹੋ!ਇਸ ਲਈ ਇਸਨੂੰ ਰੋਕੋ, ਤੋਬਾ ਕਰੋ, ਕਿਸੇ ਗੁਰੂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਜਾਂ ਕੁਝ ਕਰੋ। ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ, ਬੁੱਧਾਂ ਅੱਗੇ ਪਛਤਾਵਾ ਕਰੋ। ਮੈਂ ਤੁਹਾਨੂੰ ਇਸ ਲਈ ਕਹਿ ਰਹੀ ਹਾਂ ਕਿਉਂਕਿ ਮੈਨੂੰ ਤੁਹਾਡੇ 'ਤੇ ਤਰਸ ਆਉਂਦਾ ਹੈ, ਕਿਉਂਕਿ ਤੁਸੀਂ ਮਸ਼ਹੂਰ ਹੋਣ ਲਈ ਇੰਨੇ ਬੇਤਾਬ ਹੋ ਕਿ ਤੁਸੀਂ ਬਕਵਾਸ ਕਰਕੇ, ਝੂਠ ਬੋਲ ਕੇ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਰਹੇ ਹੋ, ਸਿਰਫ਼ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ, ਤੁਹਾਡਾ ਸਤਿਕਾਰ ਕਰਨ ਲਈ, ਤੁਹਾਡੀ ਪੂਜਾ ਕਰਨ ਲਈ, ਅਤੇ ਤੁਹਾਨੂੰ ਪੈਸਾ ਜਾਂ ਜਾਇਦਾਦ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਦੇਣ ਲਈ। ਇੱਕ ਸੱਚੇ ਅਭਿਆਸੀ ਨੂੰ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ - ਨਿਰਦੋਸ਼ ਲੋਕਾਂ ਨੂੰ ਨਰਕ ਵਿੱਚ ਲਿਜਾਣਾ। ਜੇ ਤੁਸੀਂ ਪਹਿਲਾਂ ਹੀ ਗਲਤ ਹੋ, ਤਾਂ ਘੱਟੋ ਘੱਟ ਤੁਸੀਂ ਇਕੱਲੇ ਹੋ, ਤੁਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਪਰ ਜੇ ਤੁਸੀਂ ਵੱਡੇ ਬਣਨਾ ਚਾਹੁੰਦੇ ਹੋ, ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹੋ, ਤਾਂ ਤੁਹਾਡਾ ਕਰਮ ਮਹਾਨ ਹੈ, ਅਸਮਾਨ ਤੋਂ ਵੀ ਵੱਡਾ। ਇਸ ਬਾਰੇ ਸੋਚੋ। ਜੇਕਰ ਤੁਸੀਂ ਕਿਸੇ ਵੀ ਕਾਰਨ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਤਾਂ ਤੁਹਾਨੂੰ ਰੁਕ ਜਾਣਾ ਚਾਹੀਦਾ ਹੈ, ਕਿਉਂਕਿ ਤੁਸੀਂ ਅਜੇ ਤੱਕ ਐਸਟਰਲ, ਸੂਖਮ (ਪੱਧਰ) ਤੱਕ ਵੀ ਨਹੀਂ ਪਹੁੰਚੇ ਹੋ। ਬੇਸ਼ੱਕ, ਜਦੋਂ ਤੁਸੀਂ ਐਸਟਰਲ, ਸੂਖਮ ਪਧਰ, ਅਸੁਰ, ਅ-ਤੁ-ਲਾ ਵਰਗੇ ਪਹੁੰਚਦੇ ਹੋ, ਤਾਂ ਤੁਹਾਡੇ ਵਿੱਚ ਥੋੜ੍ਹਾ ਜਿਹਾ ਆਕਰਸ਼ਣ ਹੋ ਸਕਦਾ ਹੈ, ਤੁਸੀਂ ਕੁਝ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਯੋਗ ਹੋ ਸਕਦੇ ਹੋ। ਪਰ ਬਹੁਤ ਜ਼ਿਆਦਾ ਹੰਕਾਰ ਨਾ ਕਰੋ, ਆਪਣੇ ਆਪ ਨੂੰ ਗੁੰਮਰਾਹ ਨਾ ਕਰੋ। ਤੁਸੀਂ ਉੱਥੇ ਵੀ ਨਹੀਂ ਹੋ, ਸਭ ਤੋਂ ਨੀਵੇਂ ਸਵਰਗ (ਵਿਚ), ਇਸੇ ਲਈ ਨਰਕ ਤੋਂ ਇਲਾਵਾ ਕੋਈ ਵੀ ਤੁਹਾਡੀ ਪਛਾਣ ਨਹੀਂ ਲੱਭ ਸਕਦਾ। ਤੁਸੀਂ ਆਪਣੇ ਆਪ ਨੂੰ ਨਰਕ ਵਿੱਚ ਲੈ ਜਾਵੋਂਗੇ, ਅਤੇ ਜਿਹੜੇ ਲੋਕ ਤੁਹਾਨੂੰ ਮੰਨਦੇ ਹਨ ਉਹ ਵੀ ਨਰਕ ਵਿੱਚ ਜਾਣਗੇ।ਇਹ ਨਾ ਕਹੋ ਕਿ ਤੁਹਾਨੂੰ ਚੇਤਾਵਨੀ ਨਹੀਂ ਦਿੱਤੀ ਗਈ। ਤੁਸੀਂ ਸਾਰੇ ਨਕਲੀ ਅਤੇ ਨੀਵੇਂ-ਪੱਧਰ ਦੀਆਂ ਹਸਤੀਆਂ, ਧੋਖੇਬਾਜ਼, ਮਾਸੂਮ ਲੋਕਾਂ ਤੋਂ ਮੁਨਾਫ਼ਾ-ਕਮਾਉਣ ਵਾਲੇ, ਬਕਵਾਸ ਕਰਦੇ ਹੋ ਅਤੇ ਲੋਕਾਂ ਨੂੰ ਨਰਕ ਵਿੱਚ ਗੁੰਮਰਾਹ ਕਰਦੇ ਹੋ, ਸੱਪਾਂ ਅਤੇ ਝੂਠਾਂ ਦੀ ਪੂਜਾ ਕਰਦੇ ਹੋ, ਅਤੇ ਕਮਜ਼ੋਰਾਂ ਨੂੰ ਧੋਖਾ ਦਿੰਦੇ ਹੋ - ਇਹ ਸਭ ਬੰਦ ਹੋਣਾ ਚਾਹੀਦਾ ਹੈ। ਹੁਣੇ ਆਪਣਾ ਥੀਏਟਰ ਬੰਦ ਕਰ ਦਿਓ, ਨਹੀਂ ਤਾਂ ਸਵਰਗੀ ਗਾਰਡ ਜਲਦੀ ਹੀ ਤੁਹਾਨੂੰ ਜੰਜ਼ੀਰਾਂ ਨਾਲ ਬੰਨ੍ਹ ਦੇਣਗੇ ਅਤੇ ਤੁਹਾਨੂੰ ਨਰਕ ਦੀ ਸਜ਼ਾ ਸੁਣਾ ਦੇਣਗੇ। ਤੋਬਾ ਕਰੋ ਅਤੇ ਪ੍ਰਮਾਤਮਾ ਤੋਂ ਮਾਫ਼ੀ ਮੰਗੋ ਤਾਂ ਜੋ ਨਰਕ ਤੁਹਾਨੂੰ ਬਹੁਤ ਦੇਰ ਹੋਣ ਤੋਂ ਪਹਿਲਾਂ ਜਾਣ ਦੇਵੇ। ਤੁਸੀਂ ਸਾਰੇ ਫਾਲੂਨ ਗੋਂਗ ਦੇ ਨਕਲੀ ਗੁਰੂ ਜਾਂ ਨਕਲੀ ਬੁੱਧ, ਅਤੇ ਇਹ "ਪ੍ਰਮਾਤਮਾ ਦਾ ਸਭ ਤੋਂ ਛੋਟਾ ਰਾਜਕੁਮਾਰ" - ਅਤੇ ਸੱਪ-ਸਦਗੁਰੂ, ਅਤੇ ਇਸ ਤਰ੍ਹਾਂ ਦੇ - ਸਾਰੇ ਝੂਠ, ਬੰਦ ਕਰੋ, ਮਾਇਆ ਦੀਆਂ ਚਾਲਾਂ ਨੂੰ, ਤਾਂ ਜੋ ਸਵਰਗ ਦਾ ਨਿਆਂ ਨਰਮ ਹੋਵੇ ਅਤੇ ਤੁਹਾਡੇ ਪਾਪਾਂ ਨੂੰ ਮਾਫ਼ ਕਰ ਦੇਵੇ। ਤੁਸੀਂ ਇਹ ਜਾਣਦੇ ਹੋ ਕਿ ਸੰਤ ਹੋਣ ਦਾ ਝੂਠਾ ਦਾਅਵਾ ਕਰਨਾ ਸਭ ਤੋਂ ਵੱਡਾ ਪਾਪ ਹੈ। ਜੇਕਰ ਤੁਹਾਨੂੰ ਇਹ ਨਹੀਂ ਪਤਾ ਤਾਂ ਤੁਸੀਂ ਬੋਧੀ ਸੂਤਰ ਪੜ੍ਹ ਸਕਦੇ ਹੋ। ਇਹ ਉੱਥੇ, ਬੁੱਧ ਦੇ ਸੂਤਰਾਂ ਵਿੱਚ ਦੱਸਿਆ ਗਿਆ ਹੈ।
"ਆਨੰਦ, ਇਹ ਧਿਆਨ ਦੀਆਂ ਦਸ ਅਵਸਥਾਵਾਂ ਹਨ ਜੋ ਅਪ੍ਰਮਾਣਿਤ, ਭ੍ਰਮਣਸ਼ੀਲ ਅੰਦਾਜ਼ਿਆਂ ਵੱਲ ਲੈ ਜਾਂਦੀਆਂ ਹਨ ਕਿਉਂਕਿ ਅਭਿਆਸੀ ਭਰਮ 'ਤੇ ਨਿਰਭਰ ਕਰਦਾ ਹੈ ਅਤੇ ਅਧੂਰੀ ਪ੍ਰਾਪਤੀ ਨੂੰ ਪੂਰਨ ਪ੍ਰਾਪਤੀ ਮੰਨਦਾ ਹੈ। ਇਹ ਚੇਤਨਾ ਦੇ ਪੰਜਵੇਂ ਸਮੂਹ ਦੇ ਧਿਆਨੀ ਮਨ ਨਾਲ ਮਿਲਾਉਣ ਕਾਰਨ ਹਨ। ਭਰਮ ਵਿੱਚ ਫਸੇ ਅਤੇ ਭਟਕਦੇ ਲੋਕ ਜੋ ਆਪਣੀਆਂ ਯੋਗਤਾਵਾਂ ਨੂੰ ਨਹੀਂ ਜਾਣਦੇ, ਪੁਰਾਣੀਆਂ ਆਦਤਾਂ ਦੁਆਰਾ ਮੋਹਿਤ ਹੋ ਕੇ ਆਪਣੇ ਮਨਾਂ ਨੂੰ ਇਨ੍ਹਾਂ ਅਵਸਥਾਵਾਂ 'ਤੇ ਟਿਕਾਉਂਦੇ ਹਨ ਜੋ ਹੁਣ ਪ੍ਰਗਟ ਹੁੰਦੀਆਂ ਹਨ ਅਤੇ ਜਿਨ੍ਹਾਂ ਨੂੰ ਉਹ ਆਪਣਾ ਅੰਤਮ ਨਿਵਾਸ ਮੰਨਦੇ ਹਨ। ਉਹ ਗਲਤ ਐਲਾਨ ਕਰਨਗੇ ਕਿ ਉਨ੍ਹਾਂ ਨੇ ਪਰਮ ਬੋਧ ਨੂੰ ਅਨੁਭਵ ਕਰ ਲਿਆ ਹੈ ਅਤੇ ਇਸ ਤਰਾਂ ਝੂਠ ਬੋਲਣ ਦੇ ਵਿਰੁੱਧ ਨਿਯਮ ਨੂੰ ਤੋੜ ਦੇਣਗੇ, ਇਸ ਤਰਾਂ ਧਰਮ ਵਿਰੋਧੀਆਂ ਅਤੇ ਦੁਸ਼ਟ ਰਾਖਸ਼ਾਂ ਦੇ ਬੁਰੇ ਕਰਮ ਪੈਦਾ ਕਰਨਗੇ ਜੋ ਉਨ੍ਹਾਂ ਨੂੰ ਹੇਠਾਂ ਨਿਰੰਤਰ ਨਰਕਾਂ ਵਿੱਚ ਭੇਜ ਦੇਣਗੇ।" ~ ਸੁਰੰਗਾਮਾ ਸੂਤਰ
ਤੁਹਾਨੂੰ ਚੰਗੀ ਤਰ੍ਹਾਂ ਪੜ੍ਹਾਈ ਕਰਨੀ ਚਾਹੀਦੀ ਹੈ। ਅਸਲੀ ਬੋਧੀ ਇਸ ਤਰ੍ਹਾਂ ਦੇ ਨਹੀਂ ਹਨ। ਅਸਲੀ ਬੁੱਧ ਧਰਮ, ਬੁੱਧ ਅਜਿਹੀਆਂ ਬਕਵਾਸ ਗੱਲਾਂ ਨਹੀਂ ਸਿਖਾਉਂਦਾ ਜਿਵੇਂ ਕਿ ਆਪਣੇ ਹੱਥ, ਪੈਰ ਕੁਝ ਸਮੇਂ ਲਈ ਹਿਲਾਓ ਅਤੇ ਫਿਰ ਤੁਸੀਂ ਇੱਕ ਬੁੱਧ ਬਣ ਜਾਂਦੇ ਹੋ। ਸਵਰਗ ਦਾ ਨਕਲੀ ਰਾਜਕੁਮਾਰ ਤਾਂ ਇਹ ਵੀ ਦਾਅਵਾ ਕਰਦਾ ਹੈ ਕਿ ਬੁੱਧ ਇੱਕ ਧਰਮ ਨਹੀਂ ਬਣਾ ਸਕਦਾ, ਇਸਦੀ ਇਜਾਜ਼ਤ ਨਹੀਂ ਹੈ, ਪਰ ਇਹ ਝੂਠਾ, ਨਕਲੀ ਰਾਜਕੁਮਾਰ ਕਰ ਸਕਦਾ ਹੈ!!! ਬੁੱਧ ਦਾ ਅਪਮਾਨ ਕਰਨ ਦੀ ਤੁਹਾਡੀ ਹਿੰਮਤ ਕਿਵੇਂ ਹੋਈ? ਤੁਹਾਨੂੰ ਸੱਚਮੁੱਚ ਨਰਕ ਦੀ ਯਾਦ ਆਉਂਦੀ ਹੈ ਕਿ ਤੁਸੀਂ ਉੱਥੇ ਕਾਫੀ ਜਲਦੀ ਵਾਪਸ ਨਹੀਂ ਆ ਸਕਦੇ!! ਤੁਹਾਨੂੰ ਕੋਈ ਨਕਲੀ ਫਾਇਦਾ ਹੋ ਸਕਦਾ ਹੈ, ਸ਼ਾਇਦ ਕੋਈ ਨੀਵੇਂ ਪਧਰ ਦਾ ਕਾਲਾ ਜਾਦੂ ਜਾਂ ਕੁਝ ਹੋਰ, ਕਿਉਂਕਿ ਜੇ ਤੁਸੀਂ ਅਭਿਆਸ ਕਰਦੇ ਹੋ, ਜੇ ਤੁਸੀਂ ਕਿਸੇ ਚੀਜ਼ 'ਤੇ ਧਿਆਨ ਕੇਂਦਰਿਤ ਕਰਦੇ ਹੋ, ਤਾਂ ਤੁਹਾਡਾ ਦਿਮਾਗ ਵੀ ਆਰਾਮ ਕਰਦਾ ਹੈ, ਅਤੇ ਫਿਰ ਤੁਹਾਡੇ ਕੁਝ ਚੰਗੇ ਗੁਣ ਬਾਹਰ ਆਉਂਦੇ ਹਨ। ਪਰ ਨੀਵਾਂ ਪੱਧਰ, ਵੱਧ ਤੋਂ ਵੱਧ ਐਸਟਰਲ, ਸੂਖਮ ਪਧਰ ਹੈ। ਅਤੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਖੁੱਲ੍ਹੇਆਮ ਇਕ ਸੱਪ ਦੀ ਪੂਜਾ ਕਰਨਾ, ਅਤੇ ਉਹ ਸਭ ਕੁਝ, ਤੁਸੀਂ ਉਨ੍ਹਾਂ ਨੂੰ ਕਿੱਥੇ ਲਿਜਾ ਰਹੇ ਹੋ? ਸੱਪ ਦੇ ਟੋਏ ਵੱਲ? ਕੀ ਕੋਈ ਅਜਿਹਾ ਸਵਰਗ ਹੈ ਜਿੱਥੇ ਸੱਪ ਹਨ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਹੋ? ਕੀ ਤੁਸੀਂ ਕਿਸੇ ਧਰਮ ਬਾਰੇ ਸੁਣਿਆ ਹੈ?ਜਾਂ ਬੁੱਧ ਨੇ ਕਿਹਾ ਸੀ ਕਿ ਸੱਪਾਂ ਦੇ ਸਵਰਗ ਹਨ, ਜਾਂ ਈਸਾ ਮਸੀਹ ਨੇ ਕਿਹਾ ਸੀ ਕਿ ਕੁਝ ਸੱਪਾਂ ਦੇ ਸਵਰਗ ਹਨ? ਉਹ ਸੱਪ ਉੱਥੇ ਰਾਜਾ ਹੈ? ਮੌਜੂਦ ਹੀ ਨਹੀਂ ਹੈ। ਸੱਪ ਸਿਰਫ਼ ਹੌਲੀ-ਹੌਲੀ, ਕਠਿਨ ਨਾਲ ਜ਼ਮੀਨ 'ਤੇ, ਹਰ ਤਰ੍ਹਾਂ ਦੇ ਭੂਮੀ 'ਤੇ ਰੀਂਗ ਸਕਦਾ ਹੈ। ਪਰ ਸੱਪ ਤੁਹਾਨੂੰ ਕਿਤੇ ਹੋਰ ਨਹੀਂ ਲਿਜਾ ਸਕਦਾ। ਕੁਝ ਸੱਪ-ਲੋਕ, ਯਾਦ ਰੱਖੋ, ਉਨ੍ਹਾਂ ਕੋਲ ਵੀ ਆਤਮਾਵਾਂ ਹੁੰਦੀਆਂ ਹਨ ਅਤੇ ਉਨ੍ਹਾਂ ਕੋਲ ਕੁਝ ਗੁਣ ਵੀ ਹੁੰਦੇ ਹਨ, ਸ਼ਾਇਦ ਕਿਸੇ ਹੋਰ ਪਿਛਲੇ ਜਨਮ ਤੋਂ, ਇਸ ਲਈ ਉਹ ਉਹ ਅਭਿਆਸ ਕਰਦੇ ਰਹਿਣਗੇ ਜੋ ਉਹ ਜਾਣਦੇ ਸਨ। ਅਤੇ ਫਿਰ ਕਈ ਸੈਂਕੜੇ ਜਾਂ ਹਜ਼ਾਰਾਂ ਸਾਲਾਂ ਵਿੱਚ, ਉਹ ਮਨੁੱਖ ਦਾ ਰੂਪ ਪ੍ਰਗਟ ਕਰ ਸਕਦੇ ਹਨ। ਅਤੇ ਉਨ੍ਹਾਂ ਕੋਲ ਜਾਦੂਈ ਸ਼ਕਤੀ ਹੈ ਅਤੇ ਉਹ ਸਭ ਕੁਝ, ਪਰ ਇਹ ਬਹੁਤ ਘੱਟ ਹਨ। ਸਭ ਤੋਂ ਵੱਧ ਐਸਟਰਲ, ਸੂਖਮ ਪਧਰ ਹੈ ਜਾਂ ਸ਼ੈਤਾਨੀ ਪੱਧਰ। ਤੁਸੀਂ ਲੋਕਾਂ ਨੂੰ ਇਕ ਸੱਪ ਦੀ ਪੂਜਾ ਕਰਨ ਲਈ ਕਿਵੇਂ ਪ੍ਰੇਰਿਤ ਕਰ ਸਕਦੇ ਹੋ? ਹਹ? ਅਤੇ ਇਸਨੂੰ "ਸਦੀਵੀਤਾ ਦਾ ਪ੍ਰਤੀਕ" ਕਹੋ? ਕੀ ਤੁਸੀਂ ਮਜ਼ਾਕ ਕਰ ਰਹੇ ਹੋ? ਤੁਸੀਂ ਜ਼ਰੂਰ ਮਜ਼ਾਕ ਕਰ ਰਹੇ ਹੋਵੋਗੇ, ਜਾਂ ਤੁਹਾਡਾ ਸੱਚਮੁੱਚ ਕੋਈ ਆਈਕਿਊ ਨਹੀਂ ਹੋਵੇਗਾ।ਸੱਪ ਦੀ ਉਮਰ ਬਹੁਤੀ ਦੇਰ ਨਹੀਂ ਰਹਿੰਦੀ। ਇੱਥੋਂ ਤੱਕ ਕਿ ਸੱਪ-ਲੋਕ ਵੀ - ਕੁਝ ਸੌ ਸਾਲ ਜਾਂ ਹਜ਼ਾਰ ਸਾਲ ਵੱਧ ਤੋਂ ਵੱਧ, ਅਤੇ ਉਹ ਬਦਲਦੇ ਹਨ, ਉਹ ਕਿਸੇ ਹੋਰ ਚੀਜ਼ ਵਿੱਚ ਵਿਕਸਤ ਹੁੰਦੇ ਹਨ ਜਾਂ ਇਨਸਾਨ ਬਣ ਜਾਂਦੇ ਹਨ। ਇਹ ਉਨ੍ਹਾਂ ਦੀ ਵੱਧ ਤੋਂ ਵੱਧ ਸੀਮਾ ਹੈ; ਜਾਂ ਉਹ ਭੂਤ ਬਣ ਜਾਂਦੇ ਹਨ। ਉਹ ਹਮੇਸ਼ਾ ਲਈ ਨਹੀਂ ਹਨ। ਸਿਰਫ਼ ਬੁੱਧ ਹੀ ਸਦਾ ਲਈ ਹਨ, ਪ੍ਰਮਾਤਮਾ ਸਦਾ ਲਈ ਹੈ, ਯਿਸੂ ਮਸੀਹ ਸਦਾ ਲਈ ਹੈ। ਕੋਈ ਵੀ ਜੋ ਪ੍ਰਮਾਤਮਾ ਦੀ ਪੂਜਾ ਕਰਦਾ ਹੈ, ਪ੍ਰਮਾਤਮਾ ਦਾ ਸਤਿਕਾਰ ਕਰਦਾ ਹੈ, ਸੰਤਾਂ ਅਤੇ ਰਿਸ਼ੀਆਂ ਦਾ ਸਤਿਕਾਰ ਕਰਦਾ ਹੈ, ਜਿਵੇਂ ਕਿ ਬੁੱਧ ਜਾਂ ਯਿਸੂ ਮਸੀਹ, ਤੁਹਾਡੇ ਲਈ ਸਵੀਕਾਰਯੋਗ ਹੋ ਸਕਦਾ ਹੈ। ਹੋਰ ਕੁਝ ਵੀ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਉਹ ਨਕਲੀ ਹਨ, ਉਹ ਨੀਵੇਂ ਪੱਧਰ ਦੇ ਹਨ। ਅਤੇ ਉਹ ਤੁਹਾਡੀ ਮਦਦ ਕਰਨ ਲਈ ਕੁਝ ਵੀ ਨਹੀਂ ਕਰ ਸਕਦੇ। ਉਹ ਆਪਣੀ ਮਦਦ ਵੀ ਨਹੀਂ ਕਰ ਰਹੇ। ਉਹ ਗਲਤ ਦਿਸ਼ਾ ਵੱਲ ਜਾ ਰਹੇ ਹਨ। ਉਹ ਗਲਤ ਗੱਲਾਂ ਕਹਿੰਦੇ ਹਨ, ਅਤੇ ਉਹ ਅੰਤ ਵਿੱਚ ਨਰਕ ਵਿੱਚ ਜਾਣਗੇ।Photo Caption: ਹਨੇਰੇ ਵਿੱਚ ਹਮੇਸ਼ਾ ਰੌਸ਼ਨੀ ਹੁੰਦੀ ਹੈ, ਕੋਈ ਅਜਿਹਾ ਵਿਅਕਤੀ ਲੱਭੋ ਜੋ ਜਾਣਦਾ ਹੋਵੇ ਤੁਹਾਨੂੰ ਕਿੱਥੇ ਦਿਖਾਉਣਾ ਹੈ!