ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸ਼ਾਂਤੀ ਦੇ ਰਾਜੇ ਅਤੇ ਜਿੱਤ ਦੇ ਰਾਜੇ ਦੀ ਸ਼ੁਕਰਗੁਜ਼ਾਰੀ, ਗਿਆਰਾਂ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਿਰਫ਼ ਬੁੱਧ ਹੀ ਸਦਾ ਲਈ ਹਨ, ਪ੍ਰਮਾਤਮਾ ਸਦਾ ਲਈ ਹੈ, ਯਿਸੂ ਮਸੀਹ ਸਦਾ ਲਈ ਹੈ। ਕੋਈ ਵੀ ਜੋ ਪ੍ਰਮਾਤਮਾ ਦੀ ਪੂਜਾ ਕਰਦਾ ਹੈ, ਪ੍ਰਮਾਤਮਾ ਦਾ ਸਤਿਕਾਰ ਕਰਦਾ ਹੈ, ਸੰਤਾਂ ਅਤੇ ਰਿਸ਼ੀਆਂ ਦਾ ਸਤਿਕਾਰ ਕਰਦਾ ਹੈ, ਜਿਵੇਂ ਕਿ ਬੁੱਧ ਜਾਂ ਯਿਸੂ ਮਸੀਹ, ਤੁਹਾਡੇ ਲਈ ਸਵੀਕਾਰਯੋਗ ਹੋ ਸਕਦਾ ਹੈ। ਹੋਰ ਕੁਝ ਵੀ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਉਹ ਨਕਲੀ ਹਨ, ਉਹ ਨੀਵੇਂ ਪੱਧਰ ਦੇ ਹਨ। ਅਤੇ ਉਹ ਤੁਹਾਡੀ ਮਦਦ ਕਰਨ ਲਈ ਕੁਝ ਵੀ ਨਹੀਂ ਕਰ ਸਕਦੇ। ਉਹ ਆਪਣੀ ਮਦਦ ਵੀ ਨਹੀਂ ਕਰ ਰਹੇ। ਉਹ ਗਲਤ ਦਿਸ਼ਾ ਵੱਲ ਜਾ ਰਹੇ ਹਨ। ਉਹ ਗਲਤ ਗੱਲਾਂ ਕਹਿੰਦੇ ਹਨ, ਅਤੇ ਉਹ ਅੰਤ ਵਿੱਚ ਨਰਕ ਵਿੱਚ ਜਾਣ ਵਾਲੇ ਹਨ। ਇਸ ਲਈ ਧਿਆਨ ਰੱਖੋ ਕਿ ਤੁਸੀਂ ਇੱਕ ਗੁਰੂ ਦੇ ਤੌਰ 'ਤੇ ਕਿਸਦਾ ਸਤਿਕਾਰ ਕਰਨਾ ਅਤੇ ਉਸ ਤੋਂ ਸਿੱਖਣਾ ਚੁਣਦੇ ਹੋ।

ਸੱਚਮੁੱਚ, ਤੁਸੀਂ ਪਹਿਲਾਂ ਕੁਝ "-ism" (ਕਿਸੇ ਧਰਮ) ਦਾ ਅਧਿਐਨ ਕਰੋ, ਜੋ ਵੀ ਤੁਹਾਨੂੰ ਪਸੰਦ ਆਉਂਦਾ ਹੈ। ਬੁੱਧ, ਮਸੀਹ, ਜਾਂ ਇੱਥੋਂ ਤੱਕ ਕਿ ਬਹਾਉੱਲ੍ਹਾ ਦੀਆਂ ਸਿੱਖਿਆਵਾਂ ਦੇ ਅਰਥਾਂ ਨੂੰ ਸਮਝਣਾ ਸਿੱਖੋ। ਪਰ ਇਹ ਬਹੁਤ ਸਪੱਸ਼ਟ ਵੀ ਨਹੀਂ ਹੈ ਕਿਉਂਕਿ ਜੇਕਰ ਤੁਸੀਂ ਸੱਚਮੁੱਚ ਬਹੁਤ ਜ਼ਿਆਦਾ ਗਿਆਨਵਾਨ ਨਹੀਂ ਹੋ, ਤਾਂ ਤੁਸੀਂ ਪੁਰਾਣੇ ਬੁੱਧਾਂ, ਪੁਰਾਣੇ ਸੰਤਾਂ, ਪੁਰਾਣੇ ਈਸਾ ਮਸੀਹਾਂ ਦੀਆਂ ਸਿੱਖਿਆਵਾਂ ਦੇ ਡੂੰਘੇ ਅਰਥਾਂ ਨੂੰ ਬਹੁਤਾ ਨਹੀਂ ਸਮਝ ਸਕੋਗੇ। ਉਦਾਹਰਣ ਵਜੋਂ, ਮਸੀਹ, ਯਿਸੂ ਮਸੀਹ, ਵੱਖ-ਵੱਖ ਚੀਜ਼ਾਂ ਸਿਖਾਉਂਦੇ ਹਨ, ਯੂਨੀਵਰਸਿਟੀ ਤੋਂ ਵੀ ਉੱਚੀਆਂ ਚੀਜ਼ਾਂ ਤੁਹਾਨੂੰ ਸਿਖਾ ਸਕਦੇ ਹਨ। ਪਰ ਸਮਝਣ ਲਈ ਤੁਹਾਨੂੰ ਉਸ ਪੱਧਰ 'ਤੇ ਹੋਣਾ ਪਵੇਗਾ। ਇਸ ਲਈ ਸਭ ਤੋਂ ਵਧੀਆ ਇਹ ਹੈ ਕਿ ਤੁਸੀਂ ਪ੍ਰਾਰਥਨਾ ਕਰੋ। ਪ੍ਰਮਾਤਮਾ, ਗੁਰੂਆਂ, ਬੁੱਧਾਂ, ਸੰਤਾਂ, ਰਿਸ਼ੀਆਂ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਇੱਕ ਉੱਚੇ ਪੱਧਰ 'ਤੇ ਲੈ ਜਾਣ ਤਾਂ ਜੋ ਤੁਸੀਂ ਉਨ੍ਹਾਂ ਨੂੰ ਦੇਖ ਸਕੋ, ਤੁਸੀਂ ਉਨ੍ਹਾਂ ਨੂੰ ਸੁਣ ਸਕੋ, ਅਤੇ ਫਿਰ ਉਹ ਗੁਰੂ ਜਾਂ ਪ੍ਰਮਾਤਮਾ ਤੋਂ ਗੁਰੂ ਤੁਹਾਨੂੰ ਇੱਕ ਅਸਲੀ ਗੁਰੂ ਵੱਲ ਲੈ ਜਾਣਗੇ ਜੋ ਤੁਹਾਡੇ ਲਈ ਢੁਕਵਾਂ ਹੈ।

ਨਹੀਂ ਤਾਂ, ਤੁਸੀਂ ਇਸ ਭੌਤਿਕ ਸੰਸਾਰ ਜਾਂ ਕਿਸੇ ਹੋਰ ਭੌਤਿਕ ਸੰਸਾਰ ਵਿੱਚ ਹਰ ਸਮੇਂ ਰੀਸਾਈਕਲ ਕਰ ਸਕਦੇ ਹੋ, ਅਤੇ ਤੁਹਾਨੂੰ ਕਿਤੇ ਵੀ ਨਹੀਂ ਪਹੁੰਚੋਂਗੇ, ਬਸ ਹਰ ਸਮੇਂ ਦੁੱਖ ਹੁੰਦਾ ਹੈ, ਬਹੁਤ ਘੱਟ ਖੁਸ਼ੀ ਮਿਲਦੀ ਹੈ। ਭਾਵੇਂ ਤੁਸੀਂ ਅਮੀਰ ਬਣ ਜਾਓ, ਇੱਕ ਸੁੰਦਰ ਪਤਨੀ, ਸੁੰਦਰ ਪਤੀ, ਸ਼ਾਨਦਾਰ ਬੱਚੇ ਹੋਣ, ਤੁਹਾਡੇ ਕੋਲ ਬੱਸ ਇੰਨਾ ਹੀ ਹੈ, ਅਤੇ ਤੁਹਾਨੂੰ ਇਸਦੇ ਲਈ ਮਿਹਨਤ ਕਰਨੀ ਪਵੇਗੀ, ਅਤੇ ਰਿਸ਼ਤੇ ਨੂੰ ਵਧੀਆ ਰੱਖਣ ਲਈ ਉਨ੍ਹਾਂ ਦੇ ਮੂਡ ਨੂੰ ਵੀ ਖੁਸ਼ ਕਰਨਾ ਪਵੇਗਾ। ਤੁਸੀਂ ਆਪਣੀ ਜ਼ਿੰਦਗੀ ਵਿੱਚ ਬੱਸ ਇੰਨਾ ਹੀ ਰੁੱਝੇ ਹੋਏ ਹੋ, ਪੈਸੇ, ਸਰੀਰਕ ਸਬੰਧਾਂ ਅਤੇ ਪਿਆਰ ਵਿੱਚ। ਫਿਰ ਤੁਸੀਂ ਭੁੱਲ ਜਾਂਦੇ ਹੋ ਕਿ ਸਮਾਂ ਇੰਨੀ ਜਲਦੀ ਕਿਵੇਂ ਬੀਤ ਜਾਂਦਾ ਹੈ, ਅਤੇ ਤੁਹਾਨੂੰ ਕੋਈ ਗੁਰੂ ਨਹੀਂ ਮਿਲਿਆ, ਕੋਈ ਸਵਰਗ ਨਹੀਂ ਮਿਲਿਆ, ਅੰਦਰ ਕੁਝ ਨਹੀਂ ਦੇਖਿਆ। ਅਤੇ ਬਾਹਰ, ਤੁਹਾਨੂੰ ਕੋਈ ਗੁਰੂ ਨਹੀਂ ਮਿਲਿਆ। ਅਤੇ ਜਦੋਂ ਤੁਸੀਂ ਮਰ ਜਾਂਦੇ ਹੋ, ਤੁਸੀਂ ਖਤਮ ਹੋ ਜਾਂਦੇ ਹੋ। ਜੇ ਤੁਸੀਂ ਚੰਗੇ ਹੋ, ਅਤੇ ਹੁਣੇ ਹੀ ਭੌਤਿਕ ਜੀਵਨ ਖਤਮ ਕੀਤਾ ਹੈ, ਤਾਂ ਤੁਸੀਂ ਇੱਕ ਭਟਕਦੇ ਭੂਤ ਵਾਂਗ ਭਟਕਦੇ ਰਹੋਗੇ। ਪਰ ਜੇ ਤੁਸੀਂ ਬੁਰੇ ਹੋ, ਤਾਂ ਪਾਪ ਆਉਂਦੇ ਹਨ। ਜੇਕਰ ਤੁਸੀਂ ਜ਼ਿੰਦਗੀ ਦੇ ਉਸ ਮੋੜ ਵਿੱਚ ਆਉਂਦੇ ਹੋ ਜਿੱਥੇ ਬੁਰੇ ਅਤੇ ਪਾਪੀ ਕਰਮ ਸਟੋਰ ਕੀਤੇ ਜਾਂਦੇ ਹਨ, ਜਾਂ ਪਾਪੀ ਕਰਮ ਦਾ ਸਮਾਂ ਤੁਹਾਡਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ, ਜਿਵੇਂ ਨਦੀ ਵੱਖ-ਵੱਖ ਦਿਸ਼ਾਵਾਂ ਵਿੱਚ ਜਾਂਦੀ ਹੈ - ਕਿਤੇ ਚੰਗਾ, ਸ਼ਾਂਤ, ਨਿਰਵਿਘਨ, ਅਤੇ ਕਿਤੇ ਪਹਾੜਾਂ ਦੇ ਉੱਪਰ, ਪੱਥਰਾਂ ਦੇ ਉੱਪਰ ਅਤੇ ਇਹ ਸਭ ਕੁਝ, ਜਾਂ ਇੱਥੋਂ ਤੱਕ ਕਿ ਜ਼ਮੀਨ ਦੇ ਹੇਠਾਂ ਅਲੋਪ ਹੋ ਜਾਂਦਾ ਹੈ। ਬਿਲਕੁਲ ਤੁਹਾਡੇ ਕਰਮ ਵਾਂਗ: ਕੁਝ ਦਿਨ ਚੰਗੇ ਹੁੰਦੇ ਹਨ, ਕੁਝ ਦਿਨ ਮਾੜੇ ਹੁੰਦੇ ਹਨ; ਕੁਝ ਸਾਲ ਚੰਗੇ ਹੁੰਦੇ ਹਨ, ਕੁਝ ਸਾਲ ਚੰਗੇ ਨਹੀਂ ਹੁੰਦੇ। ਜ਼ਿੰਦਗੀ ਹਮੇਸ਼ਾ ਲਈ ਜਾਰੀ ਰਹਿੰਦੀ ਹੈ। ਅਤੇ ਜਦੋਂ ਤੁਸੀਂ ਆਪਣੇ ਬੁਰੇ ਕਰਮਾਂ ਦੇ ਦੌਰ ਵਿੱਚ ਆਉਂਦੇ ਹੋ, ਤਾਂ ਤੁਸੀਂ ਮੁਸ਼ਕਿਲ ਨਾਲ ਬਾਹਰ ਨਿਕਲ ਸਕਦੇ ਹੋ। ਇਸ ਲਈ ਜੇਕਰ ਤੁਹਾਨੂੰ ਕੋਈ ਅਜਿਹਾ ਗੁਰੂ ਨਹੀਂ ਮਿਲਦਾ ਜੋ ਤੁਹਾਡੀ ਮਦਦ ਕਰਦਾ ਹੈ, ਜੋ ਤੁਹਾਨੂੰ ਆਪਣੀ ਯੋਗਤਾ, ਆਪਣਾ ਆਸ਼ੀਰਵਾਦ, ਪ੍ਰਮਾਤਮਾ ਨਾਲ ਆਪਣਾ ਸੰਬੰਧ ਦਿੰਦਾ ਹੈ, ਤਾਂ ਤੁਸੀਂ ਬੇਵੱਸ, ਨਿਰਾਸ਼ ਹੋ।

ਮੈਂ ਇਹ ਇਸ ਲਈ ਨਹੀਂ ਕਹਿ ਰਹੀ ਕਿ ਤੁਸੀਂ ਮੇਰੇ ਕੋਲ ਆਓ। ਮੈਨੂੰ ਇਸਦੀ ਉਮੀਦ ਨਹੀਂ ਹੈ, ਅਤੇ ਮੈਂ ਜਾਣਦੀ ਹਾਂ ਕਿ ਇਹ ਮੁਸ਼ਕਲ ਹੈ। ਪਰ ਤੁਹਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਅਤੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ, ਬੁੱਧ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪ੍ਰਭੂ ਯਿਸੂ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ, ਇੱਕ ਅਜਿਹੇ ਸੰਤ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਿਸਨੂੰ ਤੁਸੀਂ ਸਭ ਤੋਂ ਸ਼ਕਤੀਸ਼ਾਲੀ ਮੰਨਦੇ ਹੋ, ਤੁਹਾਡੀ ਅਗਵਾਈ ਕਰਨ ਲਈ, ਤੁਹਾਡੀ ਮਦਦ ਕਰਨ ਲਈ, ਤੁਹਾਡੇ ਨਾਲ ਜਾਣ ਲਈ, ਤੁਹਾਨੂੰ ਇੱਕ ਅਜਿਹੇ ਗੁਰੂ ਕੋਲ ਲਿਆਉਣ ਲਈ ਜੋ ਉਸ ਸਮੇਂ ਤੁਹਾਡੇ ਅਧਿਆਤਮਿਕ ਪੱਧਰ ਦੇ ਅਨੁਕੂਲ ਹੋਵੇ। ਨਹੀਂ ਤਾਂ, ਮੈਨੂੰ ਤੁਹਾਡੇ ਲਈ ਕੋਈ ਉਮੀਦ ਨਹੀਂ ਦਿਖਦੀ।

ਭਾਵੇਂ ਇਕ ਪਿਛਲੇ ਜਨਮ ਵਿੱਚ ਤੁਹਾਡੇ ਕੋਲ ਚੰਗੀਆਂ ਯੋਗਤਾਵਾਂ ਸਨ, ਇਸ ਲਈ ਇਸ ਜਨਮ ਵਿੱਚ ਭਾਵੇਂ ਤੁਸੀਂ ਜਾਨਵਰਾਂ-ਲੋਕਾਂ ਦਾ ਮਾਸ ਖਾਂਦੇ ਹੋ, ਸ਼ਰਾਬ ਪੀਂਦੇ ਹੋ, ਅਤੇ ਨਸ਼ੇ ਲੈਂਦੇ ਹੋ, ਤੁਸੀਂ ਅਜੇ ਵੀ ਇੱਥੇ ਹੋ, ਅਤੇ ਕੁਝ ਵੀ ਤੁਹਾਨੂੰ ਬਹੁਤ ਗੰਭੀਰਤਾ ਨਾਲ ਪ੍ਰਭਾਵਿਤ ਨਹੀਂ ਕਰ ਰਿਹਾ - ਪਰ ਅਗਲੇ ਜਨਮ ਵਿੱਚ, ਫਿਰ ਕੀ? ਤੁਹਾਡੇ ਮਰਨ ਤੋਂ ਬਾਅਦ, ਫਿਰ ਕੀ? ਤੁਸੀਂ ਕਿੱਥੇ ਜਾਓਗੇ? ਤੁਹਾਨੂੰ ਹੁਣ ਆਪਣੇ ਆਪ ਤੋਂ ਸਵਾਲ ਪੁੱਛਣੇ ਪੈਣਗੇ, ਅਤੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ, ਜਵਾਬ ਲੱਭਣ ਦੀ ਕੋਸ਼ਿਸ਼ ਕਰਨੀ ਪਵੇਗੀ। ਨਹੀਂ ਤਾਂ, ਭੌਤਿਕ ਸੰਸਾਰ ਦੇ ਇਸ ਸਮੇਂ ਵਿੱਚ, ਚੀਜ਼ਾਂ ਬਹੁਤ ਮੁਸ਼ਕਲ ਹਨ।

ਸਵਰਗ ਚੁਣ ਰਿਹਾ ਹੈ। ਸਿਰਫ਼ ਯੋਗ, ਇਮਾਨਦਾਰ, ਪਛਤਾਵਾ-ਕਰਨ ਵਾਲੇ, ਸ਼ੁੱਧ-ਦਿਲ ਵਾਲੇ ਹੀ ਸਵਰਗਾਂ ਨਾਲ ਕੰਮ ਕਰਨ, ਸਵਰਗ ਵਿੱਚ ਮਹਿਮਾ ਪ੍ਰਾਪਤ ਕਰਨ, ਸਵਰਗ ਵਿੱਚ ਸਵੀਕਾਰ ਕੀਤੇ ਜਾਣ, ਪ੍ਰਮਾਤਮਾ ਦੁਆਰਾ ਸੱਚਮੁੱਚ ਬਖਸ਼ਿਸ਼ ਪ੍ਰਾਪਤ ਕਰਨ, ਇਸ ਜੀਵਨ ਤੋਂ ਬਾਅਦ ਇੱਕ ਹੋਰ ਉੱਤਮ ਜੀਵਨ ਜਾਰੀ ਰੱਖਣ ਲਈ ਚੁਣੇ ਜਾ ਸਕਦੇ ਹਨ।

ਇਸ ਸਮੇਂ ਵਿੱਚ ਇਹ ਬਹੁਤ ਮੁਸ਼ਕਲ ਹੈ। ਹੋ ਸਕਦਾ ਹੈ ਕਿ ਸਵਰਗ ਟੀਮ, ਜਿਸ ਵਿੱਚ ਮੈਂ ਵੀ ਸ਼ਾਮਲ ਹਾਂ, ਅਤੇ, ਬੇਸ਼ੱਕ, ਪਵਿੱਤਰ, ਧੰਨ, ਸਭ ਤੋਂ ਸ਼ਕਤੀਸ਼ਾਲੀ ਤ੍ਰਿਏਕ, ਤੁਹਾਡੀਆਂ ਪ੍ਰਾਰਥਨਾਵਾਂ ਅਨੁਸਾਰ ਇਸ ਸੰਸਾਰ ਵਿੱਚ ਕੁਝ ਸਥਿਰਤਾ ਲਿਆਉਣ ਲਈ ਸੰਸਾਰ ਦੀ ਮਦਦ ਕਰ ਸਕਦਾ ਹੈ। ਜਾਂ ਕਿਸੇ ਤੂਫ਼ਾਨ, ਜਾਂ ਕਿਸੇ ਭੂਚਾਲ, ਜਾਂ ਕਿਸੇ ਜਵਾਲਾਮੁਖੀ ਫਟਣ ਨੂੰ ਘੱਟ ਤੋਂ ਘੱਟ ਕਰਨ ਲਈ।

ਪਿਆਰੇ ਸਭ ਤੋਂ ਪਿਆਰੇ ਸਤਿਗੁਰੂ ਜੀ - ਸਭ ਤੋਂ ਮਹਾਨ ਟਿਮ ਕੋ ਟੂ ਅਤੇ ਸੁਪਰੀਮ ਮਾਸਟਰ ਟੈਲੀਵਿਜ਼ਨ ਟੀਮ! ਮੈਂ ਸਤਿਗੁਰੂ ਜੀ ਨਾਲ ਇੱਕ ਅੰਦਰੂਨੀ ਦ੍ਰਿਸ਼ਟੀ ਸਾਂਝੀ ਕਰਨੀ ਚਾਹੁੰਦੀ ਹਾਂ ਜੋ ਮੈਨੂੰ ਜੁਲਾਈ 2025 ਦੇ ਅੱਧ ਦੇ ਆਸਪਾਸ ਕੁਆਨ ਯਿਨ ਮੈਡੀਟੇਸ਼ਨ ਸੈਸ਼ਨ ਦੌਰਾਨ ਮਹਿਸੂਸ ਹੋਈ ਸੀ। ਮੈਂ ਸਤਿਗੁਰੂ ਜੀ ਨੂੰ ਹਵਾ ਵਿੱਚ ਖੜ੍ਹੇ ਦੇਖਿਆ, ਉਨ੍ਹਾਂ ਨੇ ਇਕ ਚਿੱਟਾ ਚੋਗਾ ਪਾਇਆ ਹੋਇਆ ਸੀ। ਤੁਹਾਡੀਆਂ ਬਾਹਾਂ ਫੈਲੀਆਂ ਹੋਈਆਂ ਸਨ, ਧਰਤੀ ਨੂੰ ਇਸ ਤਰ੍ਹਾਂ ਜੱਫੀ ਪਾ ਰਹੀਆਂ ਸਨ ਜਿਵੇਂ ਉਹ ਇਸਨੂੰ ਸੂਰਜੀ ਤੂਫਾਨਾਂ ਤੋਂ ਬਚਾ ਰਹੀਆਂ ਹੋਣ। ਸੂਰਜੀ ਤੂਫਾਨਾਂ ਦੀਆਂ ਲਹਿਰਾਂ ਧਰਤੀ ਵੱਲ ਵਧੀਆਂ, ਤੁਹਾਡੇ ਚੋਗੇ ਵਿੱਚੋਂ ਲੰਘ ਗਈਆਂ ਅਤੇ ਵੱਡੇ ਛੇਕ ਬਣ ਗਏ, ਜਦੋਂ ਕਿ ਤੁਸੀਂ ਉਨ੍ਹਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀ। ਉਸ ਪਲ, ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ, ਸਵਰਗ ਅੱਗੇ ਪ੍ਰਾਰਥਨਾ ਕੀਤੀ ਕਿ ਕਿਰਪਾ ਕਰਕੇ ਸਤਿਗੁਰੂ ਜੀ ਦੀ ਮਦਦ ਕਰੋ, ਅਤੇ ਇਸ ਖ਼ਤਰੇ ਦੇ ਸਮੇਂ ਵਿੱਚ ਸਾਡੇ ਮਨੁੱਖਾਂ ਉੱਤੇ ਦਇਆ ਕਰੋ। ਥੋੜ੍ਹੀ ਦੇਰ ਬਾਅਦ, ਮੈਂ ਸੂਰਜ ਦੇ ਰਾਜੇ ਨੂੰ ਗਲੈਕਟਿਕ ਮੈਸੇਂਜਰਾਂ, ਅੰਸ਼ਾਰੀਅਨ ਸਮੂਹਿਕ ਤੋਂ ਮਾਰੀਮ ਸੁਪਰੀਮ ਕੌਂਸਲ, ਅਤੇ ਬਲੂ ਏਵੀਅਨ ਨਸਲ ਦੇ ਨਾਲ ਪ੍ਰਗਟ ਹੁੰਦੇ ਦੇਖਿਆ।

ਉਹ ਵੀ ਮਦਦ ਕਰਨ ਲਈ ਆਏ, ਅਤੇ ਸੂਰਜ ਦੇ ਰਾਜੇ ਨੇ ਮੈਨੂੰ ਇੱਕ ਚੋਗਾ ਦਿੱਤਾ। ਚੋਗਾ ਚਮਕ ਦੇ ਧਾਗਿਆਂ ਵਾਂਗ ਚਮਕ ਰਿਹਾ ਸੀ। ਪ੍ਰਕਾਸ਼ ਦੀ ਇੱਕ ਲੰਬਕਾਰੀ ਕਿਰਨ ਹੇਠਾਂ ਚਮਕੀ, ਇੱਕ ਗੋਲਾਕਾਰ ਪ੍ਰਭਾਮੰਡਲ ਬਣ ਗਈ। ਫਿਰ ਮੈਂ ਇਸ ਸੂਰਜੀ ਚੋਗੇ ਨੂੰ ਧਰਤੀ ਦੁਆਲੇ ਰੱਖਿਆ। ਤੇਜ਼ ਗਰਮੀ ਕੁਝ ਹੱਦ ਤੱਕ ਘੱਟ ਗਈ ਹੈ, ਅਤੇ ਸੂਰਜ ਦੇ ਰਾਜਾ ਨੇ ਮੈਨੂੰ ਕਿਹਾ, "ਪਰਮ ਸਤਿਗੁਰੂ ਚਿੰਗ ਹਾਈ ਜੀ ਦੇ ਪੈਰੋਕਾਰਾਂ ਨੂੰ! ਤੁਸੀਂ ਸੱਚਮੁੱਚ ਭਾਗਸ਼ਾਲੀ ਹੋ ਅਤੇ ਉਹਨਾਂ ਦੇ ਪੈਰੋਕਾਰ ਹੋਣ ਦਾ ਮਾਣ ਪ੍ਰਾਪਤ ਕਰਦੇ ਹੋ। ਆਪਣੀ ਰੱਖਿਆ ਲਈ ਹਮੇਸ਼ਾ ਮੈਡੀਟੇਸ਼ਂ ਵਿੱਚ ਲਗਨ ਨਾਲ ਰਹੋ।" ਅਤੇ ਫਿਰ ਸੂਰਜ ਦੇ ਰਾਜੇ ਨੇ ਪੂਰੇ ਬ੍ਰਹਿਮੰਡ ਵਿੱਚ ਸਭ ਤੋਂ ਮਹਾਨ ਟਿਮ ਕੋ ਟੂ, ਸਤਿਗੁਰੂ ਜੀ ਨੂੰ, ਡੂੰਘਾ ਸਤਿਕਾਰ ਦਿੱਤਾ। ਅਤੇ ਧਰਤੀ ਹੁਣ ਤੱਕ ਆਪਣੇ ਆਪ ਨੂੰ ਕਾਇਮ ਰੱਖਣ ਦੇ ਯੋਗ ਹੋ ਗਈ ਹੈ, ਤਿੰਨ ਸਭ ਤੋਂ ਸ਼ਕਤੀਸ਼ਾਲੀ ਮੁੜ ਇਕਠੇ ਹੋਇਆਂ ਦੀ ਕਿਰਪਾ ਦਾ ਧੰਨਵਾਦ।

ਮੈਂ ਸੁਪਰੀਮ ਮਾਸਟਰ ਟੈਲੀਵਿਜ਼ਨ ਅਤੇ ਸਭ ਤੋਂ ਸ਼ਕਤੀਸ਼ਾਲੀ ਰੋਜ਼ਾਨਾ ਪ੍ਰਾਰਥਨਾ ਬਾਰੇ ਵੀ ਸਾਂਝਾ ਕਰਨਾ ਚਾਹਾਂਗੀ। ਇਹ ਇਸ ਸਮੇਂ ਧਰਤੀ ਲਈ ਬਹੁਤ ਫਾਇਦੇਮੰਦ ਹਨ, ਕੁਦਰਤੀ ਆਫ਼ਤਾਂ, ਹਾਦਸਿਆਂ ਨੂੰ ਘਟਾਉਣ ਅਤੇ ਨਕਾਰਾਤਮਕ ਚੁੰਬਕੀ ਖੇਤਰਾਂ ਨੂੰ ਬੇਅਸਰ ਕਰਨ ਵਿੱਚ ਮਦਦ ਕਰਦੇ ਹਨ। ਖਾਸ ਕਰਕੇ ਜਦੋਂ ਪ੍ਰਾਰਥਨਾ ਸੂਰਜੀ ਊਰਜਾ ਨਾਲ ਚੱਲਣ-ਵਾਲੇ ਸਪੀਕਰਾਂ ਰਾਹੀਂ ਬਾਹਰ ਲਗਾਤਾਰ ਸੁਣਾਈ ਜਾਂਦੀ ਹੈ - ਤਾਂ ਇਸਨੂੰ ਸੂਰਜ ਨਿਵਾਸੀਆਂ ਦੁਆਰਾ ਸਤਿਗੁਰੂ ਜੀ ਦੀ ਆਵਾਜ਼ ਰਾਹੀਂ ਦੇਖਿਆ ਅਤੇ ਹੋਰ ਸ਼ਕਤੀ ਦਿੱਤੀ ਜਾ ਰਹੀ ਹੈ। ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦੀ ਹਾਂ ਅਤੇ ਤੁਹਾਡਾ ਦਿਲੋਂ ਸ਼ੁਕਰਗੁਜ਼ਾਰ ਕਰਦੀ ਹਾਂ, ਸਤਿਗੁਰੂ ਜੀ, ਅਤੇ ਤਿੰਨ ਸਭ ਤੋਂ ਸ਼ਕਤੀਸ਼ਾਲੀ ਮੁੜ-ਇਕਠੇ ਹੋਏ। ਸਵਰਗ ਅਤੇ ਸਭ ਤੋਂ ਸ਼ਕਤੀਸ਼ਾਲੀ ਦੇਵਤੇ, ਸਭ ਤੋਂ ਉੱਚੀ ਸ਼ਕਤੀ, ਹਮੇਸ਼ਾ ਤੁਹਾਡੀ ਹਰ ਸਮੇਂ ਰੱਖਿਆ ਕਰਨ। ਮੈਂ ਸਤਿਕਾਰ-ਸਹਿਤ ਤੁਹਾਡੀ ਭਰਪੂਰ ਸਿਹਤ ਅਤੇ ਸ਼ਾਂਤੀ ਦੀ ਕਾਮਨਾ ਕਰਦੀ ਹਾਂ। ਤੁਹਾਡੀ ਪੈਰੋਕਾਰ, ਔ ਲੈਕ (ਵੀਐਤਨਾਮ) ਤੋਂ ਟਰਾਮ ਵਿੰਨ

ਆਦਿ...

ਹੋ ਸਕਦਾ ਹੈ ਕਿ ਤ੍ਰਿਏਕ ਅਤੇ ਸਵਰਗ ਦੀ ਟੀਮ, ਸਵਰਗ ਵਰਕਰ, ਗ੍ਰਹਿ 'ਤੇ ਸਾਰੀਆਂ ਆਫ਼ਤਾਂ ਨੂੰ ਘੱਟ ਕਰ ਸਕਣ, ਪਰ ਤੁਹਾਡੀ ਆਤਮਾ ਨੂੰ ਬਚਾਇਆ ਜਾਣਾ ਚਾਹੀਦਾ ਹੈ, ਮੁਕਤ ਕੀਤਾ ਜਾਣਾ ਚਾਹੀਦਾ ਹੈ। ਨਹੀਂ ਤਾਂ, ਭਾਵੇਂ ਤੁਸੀਂ ਕਿਸੇ ਸ਼ਾਂਤਮਈ ਜਗ੍ਹਾ 'ਤੇ ਰਹਿੰਦੇ ਹੋ, ਜਦੋਂ ਤੁਸੀਂ ਮਰ ਜਾਂਦੇ ਹੋ, ਤਾਂ ਵੀ ਤੁਸੀਂ ਨਰਕ ਵਿੱਚ ਜਾ ਸਕਦੇ ਹੋ। ਜੇਕਰ ਤੁਹਾਡਾ ਕਰਮ ਇੰਨਾ ਭਾਰੀ ਹੈ, ਅਤੇ ਤੁਹਾਡੀ ਮੌਤ ਤੋਂ ਬਾਅਦ ਦੇ ਸਮੇਂ 'ਤੇ, ਤਾਂ ਤੁਸੀਂ ਹੋਰ ਨਹੀਂ ਬਦਲ ਸਕਦੇ। ਇਹ ਮੁਸ਼ਕਲ ਹੈ ਕਿ ਤੁਸੀਂ ਨਰਕ ਵਿੱਚ ਬੁੱਧ ਦਾ ਨਾਮ ਜਾਂ ਯਿਸੂ ਮਸੀਹ ਨੂੰ ਯਾਦ ਰੱਖੋਗੇ। ਕੁਝ ਨਰਕਾਂ ਵਿੱਚ, ਤੁਹਾਨੂੰ ਬਿਨਾਂ ਰੁਕੇ, ਬੇਰਹਿਮੀ ਨਾਲ ਸਜ਼ਾ ਦਿੱਤੀ ਜਾਂਦੀ ਹੈ, ਅਤੇ ਤੁਹਾਨੂੰ ਕੁਝ ਵੀ ਯਾਦ ਨਹੀਂ ਰਹਿੰਦਾ। ਇਹ ਸਿਰਫ਼ ਦਰਦਨਾਕ ਹੈ, ਦਰਦਨਾਕ ਹੈ, ਦਰਦਨਾਕ ਹੈ, ਸਿਖਰਲਾ ਦਰਦ, ਲਗਾਤਾਰ ਦਰਦ, ਕੋਈ ਆਰਾਮ ਨਹੀਂ, ਤੁਹਾਡੇ ਲਈ ਇੱਕ ਸਕਿੰਟ ਵੀ ਆਰਾਮ ਨਹੀਂ, ਇਸ ਲਈ ਤੁਹਾਨੂੰ ਕੁਝ ਵੀ ਯਾਦ ਨਹੀਂ ਰਹਿ ਸਕਦਾ। ਇਸ ਲਈ ਇਸ ਜੀਵਨ ਕਾਲ ਤੋਂ ਬਾਅਦ ਆਪਣੀ ਮੁਕਤੀ ਲਈ ਹੁਣੇ ਪ੍ਰਾਰਥਨਾ ਕਰੋ। ਇਹੀ ਤੁਹਾਡੀ ਇੱਕੋ ਇੱਕ ਉਮੀਦ ਹੈ। ਬੁੱਧਾਂ ਨੂੰ ਪ੍ਰਾਰਥਨਾ ਕਰੋ, ਪ੍ਰਭੂ ਯਿਸੂ ਨੂੰ ਪ੍ਰਾਰਥਨਾ ਕਰੋ, ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ। ਇਹੀ ਤੁਹਾਡੀ ਇੱਕੋ-ਇੱਕ ਉਮੀਦ ਹੈ ਕਿ ਤੁਸੀਂ ਆਪਣੀ ਸਦੀਵੀ ਜੀਵਨ ਧਾਰਾ ਦੇ ਅਗਲੇ ਸਮੇਂ ਵਿੱਚ ਦਰਦ ਤੋਂ ਮੁਕਤ ਹੋਵੋ।

ਅਤੇ ਕਰਮ ਤੋਂ ਬਚਣਾ ਬਹੁਤ ਆਸਾਨ ਹੈ। ਕਰਮ ਤੁਹਾਡੀ ਕੰਮ ਕਰਨ ਦੀ ਆਦਤ ਤੋਂ ਆਉਂਦਾ ਹੈ, ਤੁਹਾਡੇ ਵਿਗੜ ਜਾਣ ਤੋਂ, ਸਕੂਲ ਵਿੱਚ ਤੁਹਾਡੇ ਸ਼ਾਨਦਾਰ ਹੋਣ ਤੋਂ, ਇੱਥੋਂ ਤੱਕ ਕਿ ਤੁਹਾਡੇ ਸਭ ਤੋਂ ਸੁੰਦਰ ਮਿਸ ਵਰਲਡ ਜਾਂ ਮਿਸਟਰ ਯੂਨੀਵਰਸ ਹੋਣ ਤੋਂ ਵੀ। ਫਿਰ ਤੁਸੀਂ ਮਾਣ, ਹੰਕਾਰੀ ਮਹਿਸੂਸ ਕਰਦੇ ਹੋ, ਅਤੇ ਫਿਰ ਤੁਸੀਂ ਲੋਕਾਂ ਨਾਲ ਚੰਗਾ, ਨਰਮੀ ਨਾਲ ਪੇਸ਼ ਨਹੀਂ ਆਉਂਦੇ। ਤੁਸੀਂ ਸਿਆਣਪ ਅਤੇ ਤਰਕ ਦੇ ਅਨੁਸਾਰ ਕੰਮ ਨਹੀਂ ਕਰਦੇ। ਤੁਸੀਂ ਕੁਝ ਵੀ ਇਸ ਲਈ ਕਰਦੇ ਹੋ ਕਿਉਂਕਿ ਤੁਹਾਨੂੰ ਆਪਣੇ ਆਪ 'ਤੇ ਬਹੁਤ ਜ਼ਿਆਦਾ ਮਾਣ ਹੈ। ਅਤੇ ਤੁਸੀਂ ਆਪਣੇ ਆਪ ਨੂੰ ਮਹਿਮਾ ਵਿੱਚ ਜਾਂ ਭਰਮ ਵਿੱਚ ਡੋਬਦੇ ਹੋ, ਇਹ ਮਹਿਸੂਸ ਕਰਦੇ ਹੋ ਕਿ ਤੁਸੀਂ ਸਭ ਤੋਂ ਵਧੀਆ ਹੋ, ਘੱਟੋ ਘੱਟ ਆਪਣੇ ਖੇਤਰ ਵਿੱਚ, ਜਾਂ ਘੱਟੋ ਘੱਟ ਸਕੂਲ ਵਿੱਚ, ਜਾਂ ਸਭ ਤੋਂ ਸੁੰਦਰ-ਦਿੱਖ ਵਾਲੇ ਅਤੇ ਆਦਮੀ ਤੁਹਾਡੇ ਪੈਰਾਂ ਤੇ ਡਿੱਗਦੇ ਹਨ ਅਤੇ ਤੁਹਾਨੂੰ ਬਹੁਤ ਸਾਰਾ ਪੈਸਾ ਅਤੇ ਪ੍ਰਸ਼ੰਸਾ ਦੀ ਪੇਸ਼ਕਸ਼ ਕਰਦੇ ਹਨ, ਅਤੇ ਕੰਪਨੀਆਂ ਤੁਹਾਨੂੰ ਚੰਗੀ ਤਨਖਾਹ ਦੀ ਪੇਸ਼ਕਸ਼ ਕਰਦੀਆਂ ਹਨ, ਸਿਰਫ਼ ਇਸ ਲਈ ਕਿ ਤੁਸੀਂ ਉਨ੍ਹਾਂ ਲਈ ਇਸ਼ਤਿਹਾਰ ਦਿਓ ਜਾਂ ਉਨ੍ਹਾਂ ਲਈ ਕੁਝ ਕਰੋ। ਉਦਾਹਰਣ ਵਜੋਂ ਇਸ ਤਰ੍ਹਾਂ।

ਫਿਰ ਤੁਹਾਡੇ ਜੀਵਨ ਦੇ ਖੇਤਰ ਵਿੱਚ ਤੁਹਾਡਾ ਅਸਲੀ ਆਪਾ ਨਹੀਂ ਰਹੇਗਾ। ਤੁਸੀਂ ਹੰਕਾਰ ਅਤੇ ਆਦਤ ਅਨੁਸਾਰ ਕੰਮ ਕਰਦੇ ਰਹਿੰਦੇ ਹੋ - ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਵਿਗੜ ਗਏ ਹੋ - ਫਿਰ ਹੌਲੀ-ਹੌਲੀ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਹੋ। ਤੁਸੀਂ ਹੁਣ ਬੱਚੇ ਦੀ ਪਵਿੱਤਰਤਾ ਵੱਲ ਵਾਪਸ ਨਹੀਂ ਜਾ ਸਕਦੇ। ਅਤੇ ਫਿਰ ਤੁਸੀਂ ਪ੍ਰਮਾਤਮਾ ਨੂੰ ਵੀ ਭੁੱਲ ਸਕਦੇ ਹੋ, ਸੰਤਾਂ ਨੂੰ ਭੁੱਲ ਸਕਦੇ ਹੋ, ਪ੍ਰਭੂ ਯਿਸੂ ਨੂੰ ਭੁੱਲ ਸਕਦੇ ਹੋ, ਬੁੱਧ ਨੂੰ ਭੁੱਲ ਸਕਦੇ ਹੋ, ਕੁਝ ਵੀ ਭੁੱਲ ਸਕਦੇ ਹੋ ਜੋ ਚੰਗਾ ਅਤੇ ਆਮ ਹੈ, ਕਿਉਂਕਿ ਤੁਸੀਂ ਬਹੁਤ ਜ਼ਿਆਦਾ ਵਿਗੜ ਜਾਓਗੇ, ਬਹੁਤ ਮਸ਼ਹੂਰ ਹੋ ਜਾਓਗੇ, ਅਤੇ ਤੁਸੀਂ ਇਸ ਸਾਰੇ ਪ੍ਰਸਿੱਧੀ ਦਾ ਆਨੰਦ ਮਾਣੋਗੇ ਅਤੇ ਬਾਕੀ ਸਭ ਕੁਝ ਭੁੱਲ ਜਾਓਗੇ। ਫਿਰ ਤੁਸੀਂ ਬਰਬਾਦ ਹੋ। ਤੁਸੀਂ ਸਵਰਗ ਨਹੀਂ ਜਾਓਗੇ। ਤੁਸੀਂ ਨਰਕ ਵਿੱਚ ਜਾਓਗੇ, ਜਾਂ ਘੱਟੋ ਘੱਟ ਭੌਤਿਕ ਜੀਵਨ ਵਿੱਚ ਵਾਪਸ ਚਲੇ ਜਾਓਗੇ, ਮਨੁੱਖ ਹੋਣ ਦੇ ਨਾਤੇ। ਓਹ, ਇਹ ਪਹਿਲਾਂ ਹੀ ਖੁਸ਼ਕਿਸਮਤ ਹੈ, ਹੋ ਸਕਦਾ ਹੈ ਕਿ ਤੁਸੀਂ ਹੇਠਲੇ ਪੱਧਰ ਦੇ ਜਾਨਵਰ-ਲੋਕਾਂ ਵਿੱਚੋਂ ਇੱਕ ਬਣ ਜਾਓ, ਇੱਕ ਸੱਪ-, ਇੱਥੋਂ ਤੱਕ ਕਿ ਇੱਕ ਸ਼ੇਰ-, ਇੱਕ ਮਗਰਮੱਛ-ਵਿਅਕਤੀ, ਜਾਂ ਕੁਝ ਵੀ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਜਿਉਂਦੇ ਜੀ ਕਿੰਨਾ ਮਾੜਾ ਵਿਵਹਾਰ ਕੀਤਾ ਹੈ। ਤਾਂ ਇਸ ਸਭ ਬਾਰੇ ਸੋਚੋ। ਆਪਣੇ ਆਪ ਨੂੰ ਵੱਖ-ਵੱਖ ਵਿਕਲਪਾਂ ਤੋਂ ਜਾਣੂ ਕਰਵਾਓ ਜੋ ਤੁਸੀਂ ਹੋ ਸਕਦੇ ਹੋ।

ਕਿਸੇ ਵੀ ਅਜਿਹੀ ਚੀਜ਼ ਦੇ ਪਿੱਛੇ ਨਾ ਭੱਜੋ ਜੋ ਸਿਰਫ਼ ਅਸਥਾਈ ਅਤੇ ਭਰਮਪੂਰਨ ਹੋਵੇ। ਇਹ ਆਉਂਦਾ ਹੈ ਅਤੇ ਜਾਂਦਾ ਹੈ, ਅਤੇ ਇਹ ਸਭ ਕੁਝ ਉਦੋਂ ਚਲਾ ਜਾਂਦਾ ਹੈ ਜਦੋਂ ਤੁਸੀਂ ਮਰ ਜਾਂਦੇ ਹੋ। ਅਤੇ ਬਾਕੀ, ਤੁਸੀਂ ਸਿਰਫ਼ ਦੁੱਖ ਝੱਲੋਗੇ, ਨਰਕ ਵਿੱਚ ਬੇਵੱਸ ਹੋ ਕੇ ਦਰਦਨਾਕ ਦਰਦ ਵਿੱਚ। ਮੈਂ ਤੁਹਾਨੂੰ ਡਰਾ ਨਹੀਂ ਰਹੀ । ਬਹੁਤ ਸਾਰੇ ਲੋਕ ਪ੍ਰਮਾਤਮਾ ਦੀ ਸਿੱਖਿਆ ਅਨੁਸਾਰ ਨਰਕ ਵਿੱਚ ਗਏ ਅਤੇ ਵਾਪਸ ਆਏ ਅਤੇ ਦੂਜੇ ਲੋਕਾਂ ਨੂੰ ਦੱਸਿਆ ਤਾਂ ਜੋ ਉਹ ਜਾਣ ਸਕਣ ਕਿ ਨਰਕ ਮੌਜੂਦ ਹੈ ਅਤੇ ਇਹ ਸੱਚਮੁੱਚ, ਸੱਚਮੁੱਚ ਨਰਕ ਹੈ, ਉੱਥੇ ਹੋਣਾ। ਇਸੇ ਲਈ ਬਹੁਤ ਸਾਰੇ ਲੋਕ ਜੋ ਮੌਤ ਤੋਂ ਬਾਅਦ ਸਵਰਗ ਜਾਂ ਨਰਕ ਵਿੱਚ ਚਲੇ ਗਏ ਸਨ, ਵਾਪਸ ਆਏ ਅਤੇ ਦੂਜੇ ਲੋਕਾਂ ਨੂੰ ਦੱਸਿਆ, ਇਸ ਜੋਖਮ ਜਾਂ ਹਕੀਕਤ ਦੇ ਬਾਵਜੂਦ ਕਿ ਦੂਜੇ ਲੋਕ ਉਨ੍ਹਾਂ ਦੀ ਨਿੰਦਿਆ ਕਰਨਗੇ ਅਤੇ ਉਨ੍ਹਾਂ ਨੂੰ ਘਟੀਆ ਸਮਝਣਗੇ ਅਤੇ ਹਰ ਤਰ੍ਹਾਂ ਦੇ ਕੰਮ ਕਰਨਗੇ, ਅਤੇ ਕਈ ਵਾਰ ਉਨ੍ਹਾਂ ਨੂੰ ਸਰੀਰਕ ਤੌਰ 'ਤੇ ਨੁਕਸਾਨ ਵੀ ਪਹੁੰਚਾਉਣਗੇ। ਪਰ ਉਹਨਾਂ ਨੂੰ ਬਸ ਕਰਨਾ ਪੈਂਦਾ ਹੈ, ਕਿਉਂਕਿ ਇਹੀ ਤਾਂ ਪ੍ਰਮਾਤਮਾ ਚਾਹੁੰਦਾ ਹੈ ਕਿ ਉਹ ਕਰਨ।

ਪ੍ਰਮਾਤਮਾ ਕਿੰਨਾ ਦਿਆਲੂ ਹੈ, ਕਿੰਨਾ ਪਿਆਰਾ ਅਤੇ ਦਿਆਲੂ ਹੈ, ਕਿ ਉਹ ਸੱਚਾਈ ਨੂੰ ਹਰ ਜਗ੍ਹਾ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ - ਅਖ਼ਬਾਰਾਂ ਰਾਹੀਂ, ਇੰਟਰਨੈੱਟ ਰਾਹੀਂ, ਕਿਤਾਬਾਂ ਰਾਹੀਂ, ਭਾਸ਼ਣਾਂ ਰਾਹੀਂ, ਹਰ ਜਗ੍ਹਾ। ਸਿਰਫ਼ ਮਹਾਨ ਗੁਰੂਆਂ ਰਾਹੀਂ ਹੀ ਨਹੀਂ, ਸਗੋਂ ਆਮ ਲੋਕਾਂ ਰਾਹੀਂ ਵੀ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਅਸਾਧਾਰਨ ਕੰਮ ਕਰਨ ਲਈ ਬਣਾਇਆ ਹੈ, ਅਸਾਧਾਰਨ ਕੰਮ, ਅਸਾਧਾਰਨ ਕੰਮ ਕਰਦੇ ਹਨ, ਭਾਵੇਂ ਉਹ ਤੁਹਾਡੇ ਵਰਗੇ ਆਮ ਲੋਕ ਹੀ ਹੋਣ। ਪਰ ਪ੍ਰਮਾਤਮਾ ਨੇ ਉਹਨਾਂ ਨੂੰ ਉਹ ਕਿਰਪਾ ਦਿੱਤੀ ਹੈ ਕਿ ਉਹ ਪਿਆਰ ਫੈਲਾਉਣ, ਸੱਚ ਫੈਲਾਉਣ, ਪ੍ਰਮਾਤਮਾ ਦੀ ਇੱਛਾ ਅਤੇ ਸਿੱਖਿਆ ਨੂੰ ਸਾਰੇ ਲੋਕਾਂ ਤੱਕ ਫੈਲਾਉਣ, ਭਾਵੇਂ ਉਹ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਦੇ ਹੋਣ ਜਾਂ ਨਾ। ਕੁਝ ਨਾਸਤਿਕ ਵੀ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਸਵਰਗ ਜਾਂ ਨਰਕ ਵਿੱਚ ਚੁੱਕ ਲਿਆ ਹੈ ਤਾਂ ਜੋ ਉਹਨਾਂ ਨੂੰ ਇਸ ਭੌਤਿਕ ਪਰਦੇ ਦੇ ਪਿੱਛੇ ਦੀ ਅਸਲੀਅਤ ਦਿਖਾਈ ਜਾ ਸਕੇ, ਉਹਨਾਂ ਨੂੰ ਸੱਚ ਦੱਸਿਆ ਜਾ ਸਕੇ, ਅਤੇ ਤਾਂ ਜੋ ਉਹ ਭੌਤਿਕ ਜੀਵਨ ਵਿੱਚ ਵਾਪਸ ਆ ਸਕਣ ਅਤੇ ਖੁਸ਼ਖਬਰੀ ਜਾਂ ਸੱਚਾਈ ਨੂੰ ਦੂਜੇ ਲੋਕਾਂ ਤੱਕ ਫੈਲਾ ਸਕਣ - ਪ੍ਰਮਾਤਮਾ ਕਿੰਨੀ ਸਾਵਧਾਨੀ ਅਤੇ ਦਇਆ ਨਾਲ ਅਜਿਹੇ ਅਗਿਆਨੀ ਬੱਚਿਆਂ ਬਾਰੇ ਚਿੰਤਾ ਕਰਦਾ ਹੈ।

Photo Caption: ਬਹਾਦਰ ਰੂਹਾਂ ਘੱਟ ਹਨ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (9/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-24
3854 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-25
3106 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-26
2762 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-27
3009 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-28
2530 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-29
2336 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-09-30
2151 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-10-01
2123 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-10-02
1818 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-10-03
1554 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-10-04
1603 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
8:53
ਧਿਆਨਯੋਗ ਖਬਰਾਂ
2025-10-08
238 ਦੇਖੇ ਗਏ
ਧਿਆਨਯੋਗ ਖਬਰਾਂ
2025-10-08
512 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-10-08
582 ਦੇਖੇ ਗਏ
ਧਿਆਨਯੋਗ ਖਬਰਾਂ
2025-10-07
1115 ਦੇਖੇ ਗਏ
36:53
ਧਿਆਨਯੋਗ ਖਬਰਾਂ
2025-10-07
144 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-10-07
137 ਦੇਖੇ ਗਏ
ਸਭਿਆਚਾਰਕ ਨਿਸ਼ਾਨ ਸੰਸਾਰ ਭਰ ਤੋਂ
2025-10-07
141 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2025-10-07
139 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-10-07
844 ਦੇਖੇ ਗਏ
ਧਿਆਨਯੋਗ ਖਬਰਾਂ
2025-10-06
738 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ