ਸਤਿਕਾਰਯੋਗ ਅਤੇ ਪਿਆਰੇ ਸਤਿਗੁਰੂ ਜੀ ਅਤੇ ਸੁਪਰੀਮ ਸਤਿਗੁਰੂ ਟੀਵੀ ਟੀਮ, ਅੱਜ, ਮੈਂ ਆਪਣੀ ਅੰਦਰੂਨੀ ਤਰੱਕੀ ਦਾ ਅਨੁਭਵ ਸਾਂਝਾ ਕਰਨਾ ਚਾਹੁੰਦੀ ਹਾਂ। 10 ਸਤੰਬਰ, 2022 ਨੂੰ, ਚੰਦਰਮਾ ਉਤਸਵ ਦੇ ਦਿਨ, ਜੋ ਕਿ ਅਧਿਆਪਕ ਦਿਵਸ ਵੀ ਸੀ, ਮੈਡੀਟੇਸ਼ਨ ਦੌਰਾਨ, ਮੈਂ ਆਪਣਾ ਬਾਹਰੀ ਖੋਲ ਟੁੱਟਦਾ ਦੇਖਿਆ ਅਤੇ ਮੇਰੇ ਦਿਲ ਵਿੱਚੋਂ ਬਹੁਤ ਸਾਰੇ ਸੁਨਹਿਰੀ ਕਮਲ ਨਿਕਲਦੇ ਹੋਏ ਦੇਖੇ। ਮੈਂ ਆਪਣਾ ਦਿਲ ਖੁੱਲ੍ਹਦਾ ਦੇਖਿਆ, ਰੌਸ਼ਨੀ ਅਤੇ ਪਿਆਰ ਨਾਲ ਭਰਿਆ ਹੋਇਆ। ਹਰ ਤਰ੍ਹਾਂ ਦੇ ਸੰਸਾਰਕ ਮਾਮਲਿਆਂ ਦਾ ਅਨੁਭਵ ਕਰਨ ਤੋਂ ਬਾਅਦ ਮੇਰੀ ਸ਼ੁਕਰਗੁਜ਼ਾਰੀ ਅਤੇ ਦਇਆ ਅੰਤ ਵਿੱਚ ਵਿਕਸਤ ਹੋਈ। ਮੇਰਾ ਦਿਲ ਪਿਘਲ ਗਿਆ ਅਤੇ ਪਿਆਰ ਨਾਲ ਭਰੇ ਪਿਆਰ ਦੇ ਸਮੁੰਦਰ ਵਿੱਚ ਵਾਪਸ ਆ ਗਿਆ। ਮੈਂ ਨੀਲੀ ਰੌਸ਼ਨੀ ਦੇਖੀ, ਨਿਘੀ ਅਤੇ ਚਮਕਦਾਰ, ਅਤੇ ਮੇਰਾ ਦਿਲ ਗਰਮ ਅਤੇ ਮਜ਼ਬੂਤ ਹੋ ਗਿਆ। ਮੈਂ ਆਪਣੇ ਦਿਲ ਵਿੱਚੋਂ ਪ੍ਰਕਾਸ਼ ਦੇ ਸੱਤ ਰੰਗਾਂ ਵਾਲੇ ਚੱਕਰ ਅਤੇ ਹਜ਼ਾਰਾਂ ਹੱਥ ਅਤੇ ਅੱਖਾਂ ਨਿਕਲਦੀਆਂ ਦੇਖੀਆਂ। ਮੇਰੇ ਦਿਲ ਵਿੱਚ ਆਤਿਸ਼ਬਾਜ਼ੀ ਚੱਲ ਰਹੀ ਸੀ, ਮੇਰੀਆਂ ਅੱਖਾਂ ਵਿੱਚ ਸਭ ਕੁਝ ਬਹੁਤ ਸ਼ਾਨਦਾਰ ਸੀ। ਮੈਂ ਅਣਗਿਣਤ ਜੀਵਾਂ ਨੂੰ ਬੁੱਧ ਦੀ ਧਰਤੀ 'ਤੇ ਆਜ਼ਾਦ ਹੁੰਦੇ ਦੇਖਿਆ, ਅਤੇ ਮੈਨੂੰ ਇੱਕ ਆਵਾਜ਼ ਦੁਆਰਾ ਕਿਹਾ ਜਾ ਰਿਹਾ ਸੀ, "ਸਾਰੀਆਂ ਸ਼ਾਨਦਾਰ ਚੀਜ਼ਾਂ ਆ ਰਹੀਆਂ ਹਨ। ਸਾਰੀਆਂ ਸ਼ਾਨਦਾਰ ਚੀਜ਼ਾਂ ਆ ਰਹੀਆਂ ਹਨ। ਸਾਰੀਆਂ ਸ਼ਾਨਦਾਰ ਚੀਜ਼ਾਂ ਆ ਰਹੀਆਂ ਹਨ।" ਇੱਕ ਵਾਰ ਫਿਰ ਧੰਨਵਾਦ, ਸਤਿਕਾਰਯੋਗ ਅਤੇ ਪਿਆਰੇ ਸਤਿਗੁਰੂ ਜੀ ਅਤੇ ਸੁਪਰੀਮ ਸਤਿਗੁਰੂ ਟੀਵੀ ਟੀਮ। ਚੀਨ ਤੋਂ ਯੂ-ਜ਼ਿਆਂਗਪਿਆਰੇ ਸਭ ਤੋਂ ਦਇਆਵਾਨ ਸਤਿਗੁਰੂ ਜੀ, ਬਚਪਨ ਤੋਂ ਹੀ, ਮੈਂ ਮੰਦਰਾਂ ਵਿੱਚ ਜਾਣ, ਸੂਤਰ ਪੜ੍ਹਨ ਅਤੇ ਬੁੱਧ ਦੇ ਨਾਮ ਦਾ ਜਾਪ ਕਰਨ ਤੋਂ ਜਾਣੂ ਰਹੀ ਹਾਂ। ਭਾਵੇਂ ਮੇਰਾ ਭੌਤਿਕ ਜੀਵਨ ਭਰਪੂਰ ਰਿਹਾ ਹੈ, ਅੰਦਰੋਂ ਡੂੰਘਾਈ ਨਾਲ, ਮੈਂ ਹਮੇਸ਼ਾ ਕਿਸੇ ਅਦੁੱਤੀ ਚੀਜ਼ ਦੀ ਇਕ ਤਾਂਘ ਮਹਿਸੂਸ ਕੀਤੀ ਹੈ। ਸਤਿਗੁਰੂ ਅਤੇ ਸਰਬਸ਼ਕਤੀਮਾਨ ਪ੍ਰਮਾਤਮਾ ਦੀ ਕਿਰਪਾ ਨਾਲ, ਮੈਨੂੰ ਸਤਿਗੁਰੂ ਜੀ ਦੀਆਂ ਸਿੱਖਿਆਵਾਂ ਦਾ ਸਾਹਮਣਾ ਕਰਨ ਅਤੇ ਕੁਆਨ ਯਿਨ ਵਿਧੀ ਵਿੱਚ ਦੀਖਿਆ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਦੋਂ ਹੀ ਮੈਨੂੰ ਅਹਿਸਾਸ ਹੋਇਆ ਕਿ ਇਹੀ ਉਹ ਚੀਜ਼ ਸੀ ਜਿਸਦੀ ਮੇਰੀ ਆਤਮਾ ਹਮੇਸ਼ਾ ਭਾਲ ਕਰ ਰਹੀ ਸੀ। ਕੁਆਨ ਯਿਨ ਵਿਧੀ ਦੀ ਦੀਖਿਆ ਪ੍ਰਾਪਤ ਕਰਨ ਤੋਂ ਬਾਅਦ, ਮੈਨੂੰ ਡੂੰਘੇ ਅਧਿਆਤਮਿਕ ਅਨੁਭਵ ਹੋਏ। ਜਿਨ੍ਹਾਂ ਚੀਜ਼ਾਂ ਬਾਰੇ ਮੈਂ ਸਿਰਫ਼ ਬੋਧੀ ਧਰਮ ਗ੍ਰੰਥਾਂ ਵਿੱਚ ਸੁਣਿਆ ਜਾਂ ਪੜ੍ਹਿਆ ਸੀ, ਹੁਣ ਮੈਂ ਉਨ੍ਹਾਂ ਨੂੰ ਖੁਦ ਅਨੁਭਵ ਕਰ ਸਕਦੀ ਸੀ।ਇੱਕ ਵਾਰ, ਕੁਆਨ ਯਿਨ ਵਿਧੀ ਰਾਹੀਂ ਮੈਡੀਟੇਸ਼ਨ ਕਰਦੇ ਹੋਏ, ਮੈਂ ਭਗਵਾਨ ਸ਼ਕਿਆਮੁਨੀ ਬੁੱਧ ਨੂੰ ਬਹੁਤ ਹੀ ਸ਼ਾਨ ਨਾਲ ਪ੍ਰਗਟ ਹੁੰਦੇ ਦੇਖਿਆ, ਉਨ੍ਹਾਂ ਦਾ ਪ੍ਰਕਾਸ਼ ਸ਼ਾਨਦਾਰ ਢੰਗ ਨਾਲ ਚਮਕ ਰਿਹਾ ਸੀ। ਫਿਰ, ਉਹ ਇੱਕ ਖੁਸ਼ੀ ਭਰੀ, ਹਮਦਰਦੀ ਭਰੀ ਮੁਸਕਰਾਹਟ ਨਾਲ ਮੇਤ੍ਰਿਆ ਬੁੱਧ ਵਿੱਚ ਬਦਲ ਗਿਆ। ਉਸ ਮੇਤ੍ਰਿਆ ਬੁੱਧ ਦੇ ਧਰਮ ਸਰੀਰ ਵਿੱਚ, ਲੰਬੇ ਸੁਨਹਿਰੇ ਵਾਲਾਂ ਨਾਲ ਸਤਿਗੁਰੂ ਜੀ ਪ੍ਰਗਟ ਹੋਏ, ਉਨ੍ਹਾਂ ਦਾ ਸੁਨਹਿਰੀ ਸਰੀਰ ਪ੍ਰਕਾਸ਼ ਦੀਆਂ ਅਣਗਿਣਤ ਕਿਰਨਾਂ ਦੇ ਵਿਚਕਾਰ ਚਮਕ ਰਿਹਾ ਸੀ, ਜਿਵੇਂ ਹਜ਼ਾਰਾਂ ਸੂਰਜ ਇਕੱਠੇ ਚਮਕ ਰਹੇ ਹੋਣ। ਇਸ ਅੰਦਰੂਨੀ ਦ੍ਰਿਸ਼ਟੀ ਨੇ ਮੈਨੂੰ ਇਹ ਅਹਿਸਾਸ ਕਰਵਾਇਆ ਕਿ ਸਤਿਗੁਰੂ ਜੀ ਭਗਵਾਨ ਸ਼ਕਿਆਮੁਨੀ ਬੁੱਧ ਅਤੇ ਮੇਤ੍ਰਿਆ ਬੁੱਧ ਦਾ ਧਰਤੀ ਉੱਤੇ ਅਵਤਾਰ ਹੈ, ਜੋ ਸੰਵੇਦਨਸ਼ੀਲ ਜੀਵਾਂ ਨੂੰ ਦੁੱਖਾਂ ਅਤੇ ਮੁਸੀਬਤਾਂ ਤੋਂ ਬਚਾਉਣ ਲਈ ਆ ਰਿਹਾ ਹੈ।ਇੱਕ ਹੋਰ ਵਾਰ, ਗੱਡੀ ਚਲਾਉਂਦੇ ਸਮੇਂ, ਮੈਂ ਇੱਕ ਵੱਡੇ ਦਰੱਖਤ ਦੀ ਟਾਹਣੀ ਨੂੰ ਟੁੱਟਣ ਹੀ ਵਾਲਾ ਦੇਖਿਆ। ਉਸ ਸਮੇਂ, ਸਤਿਗੁਰੂ ਜੀ ਮਨੁੱਖਤਾ ਨੂੰ ਸੰਭਾਵੀ ਖ਼ਤਰਨਾਕ ਘਟਨਾਵਾਂ ਬਾਰੇ ਚੇਤਾਵਨੀ ਦੇ ਰਹੇ ਸਨ, ਅਤੇ ਮੈਨੂੰ ਚਿੰਤਾ ਸੀ ਕਿ ਜੇਕਰ ਰੁੱਖ ਦੀ ਟਾਹਣੀ ਡਿੱਗ ਪਈ, ਤਾਂ ਇਹ ਰਾਹਗੀਰਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਸ ਪਲ, ਮੈਂ ਸਤਿਗੁਰੂ ਜੀ ਨੂੰ ਉੱਪਰੋਂ ਧਰਮ ਚੱਕਰ-ਮੋੜਨ ਦੇ ਰਾਜਾ ਦੇ ਰੂਪ ਵਿੱਚ ਪ੍ਰਗਟ ਹੁੰਦੇ ਦੇਖਿਆ, ਚਮਕਦਾਰ ਰੌਸ਼ਨੀ ਫੈਲਾਉਂਦੇ ਹੋਏ, ਮੇਰੀ ਅਤੇ ਉਸ ਖ਼ਤਰਨਾਕ ਰਸਤੇ 'ਤੇ ਹਰ ਕਿਸੇ ਦੀ ਰੱਖਿਆ ਕਰਦੇ ਹੋਏ।ਸਤਿਗੁਰੂ ਜੀ ਨੂੰ ਮਿਲਣਾ ਅਤੇ ਕੁਆਨ ਯਿਨ ਵਿਧੀ ਵਿੱਚ ਦੀਖਿਆ ਪ੍ਰਾਪਤ ਕਰਨਾ ਮੇਰੇ ਜੀਵਨ ਦਾ ਸਭ ਤੋਂ ਅਨਮੋਲ ਤੋਹਫ਼ਾ ਹੈ। ਸਤਿਗੁਰੂ ਜੀ ਨੇ ਸਿਖਾਇਆ ਹੈ ਕਿ ਦੀਖਿਆ ਪ੍ਰਾਪਤ ਕਰਨ ਦਾ ਮੌਕਾ ਮਨੁੱਖੀ ਜੀਵਨ ਵਿੱਚ ਸਭ ਤੋਂ ਕੀਮਤੀ ਚੀਜ਼ ਹੈ, ਅਤੇ ਮੈਂ ਡੂੰਘਾਈ ਨਾਲ ਸਮਝਦੀ ਹਾਂ ਕਿ ਇਸ ਸੰਸਾਰ ਵਿੱਚ ਕੁਝ ਵੀ ਸਤਿਗੁਰੂ ਜੀ ਤੋਂ ਦੀਖਿਆ ਦੇ ਇਸ ਤੋਹਫ਼ੇ ਨੂੰ ਪ੍ਰਾਪਤ ਕਰਨ ਦੇ ਸਨਮਾਨ ਦੀ ਤੁਲਨਾ ਨਹੀਂ ਕਰ ਸਕਦਾ। ਜ਼ਿੰਦਗੀ ਵਿੱਚ ਕੋਈ ਕਿੰਨੀ ਵੀ ਦੌਲਤ ਜਾਂ ਸਫਲਤਾ ਪ੍ਰਾਪਤ ਕਰੇ, ਇਸਦੀ ਤੁਲਨਾ ਸਤਿਗੁਰੂ ਜੀ ਦੇ ਪੈਰੋਕਾਰ ਹੋਣ ਅਤੇ ਤਿੰਨਾਂ ਲੋਕਾ ਤੋਂ ਮੁਕਤੀ ਪ੍ਰਾਪਤ ਕਰਨ ਦੇ ਅਨੰਦ ਨਾਲ ਨਹੀਂ ਕੀਤੀ ਜਾ ਸਕਦੀ। ਹੁਣ, ਮੈਂ ਮੈਡੀਟੇਸ਼ਨ ਕਰਨ ਦੀ, ਸਤਿਗੁਰੂ ਜੀ ਦੀਆਂ ਸਿੱਖਿਆਵਾਂ ਸੁਣਨ, ਅਤੇ ਉਨ੍ਹਾਂ ਦੁਆਰਾ ਦੱਸੇ ਅਨੁਸਾਰ ਪੂਰੇ ਦਿਲ ਨਾਲ ਦੂਜਿਆਂ ਦੀ ਸੇਵਾ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹਾਂ।ਕੋਈ ਵੀ ਸ਼ਬਦ ਸਤਿਗੁਰੂ ਜੀ ਪ੍ਰਤੀ ਮੇਰੇ ਡੂੰਘੇ ਸਤਿਕਾਰ ਅਤੇ ਸ਼ੁਕਰਗੁਜ਼ਾਰੀ ਨੂੰ ਪੂਰੀ ਤਰ੍ਹਾਂ ਪ੍ਰਗਟ ਨਹੀਂ ਕਰ ਸਕਦੇ। ਸਭ ਤੋਂ ਉੱਚੇ ਸਵਰਗ ਅਤੇ ਸ਼ਕਤੀਸ਼ਾਲੀ ਰੱਖਿਅਕ ਹਮੇਸ਼ਾ ਸ਼ਾਂਤੀ ਅਤੇ ਚੰਗੀ ਸਿਹਤ ਵਿੱਚ ਸਤਿਗੁਰੂ ਜੀ ਦੀ ਰੱਖਿਆ ਕਰਨ। ਮੈਨੂੰ ਪੂਰੀ ਉਮੀਦ ਹੈ ਕਿ ਵੀਗਨ ਸੰਸਾਰ ਜਲਦੀ ਹੀ ਇੱਕ ਹਕੀਕਤ ਬਣ ਜਾਵੇਗੀ ਅਤੇ ਇੱਕ ਦਿਨ, ਮੈਨੂੰ ਇਸ ਧਰਤੀ ਦੇ ਖੇਤਰ ਵਿੱਚ ਸਤਿਗੁਰੂ ਜੀ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਵੇਗਾ। ਹਮੇਸ਼ਾ ਤੁਹਾਡੇ ਪ੍ਰਤੀ ਡੂੰਘੇ ਸਤਿਕਾਰ ਅਤੇ ਸ਼ੁਕਰਗੁਜ਼ਾਰੀ ਨਾਲ, ਔ ਲੈਕ (ਵੀਐਤਨਾਮ) ਤੋਂ ਪੈਰੋਕਾਰ ਫੌਂਗ ਚੀ
ਹੋਰ ਮੈਂ ਤੁਹਾਨੂੰ ਨਹੀਂ ਦੱਸ ਸਕਦੀ। ਤੁਹਾਨੂੰ ਉਨ੍ਹਾਂ ਦੇ ਨਾਲ ਅੰਦਰ ਜਾਣਾ ਪਵੇਗਾ ਤਾਂ ਜੋ ਤੁਸੀਂ ਦੇਖ ਸਕੋ ਕਿ ਮੈਂ ਕੌਣ ਹਾਂ ਅਤੇ ਮੈਂ ਤੁਹਾਡੇ ਲਈ ਕੀ ਕਰ ਸਕਦੀ ਹਾਂ। ਪਰ ਬਾਹਰ, ਮੈਂ ਤੁਹਾਨੂੰ ਬਸ ਦੱਸਦੀ ਹਾਂ, ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ, ਸੋ ਤੁਸੀਂ ਬਹੁਤ ਕੁਝ ਨਹੀਂ ਕਰਦੇ।ਅੱਜਕੱਲ੍ਹ ਉਥੇ ਬਹੁਤ ਸਾਰੇ ਵੀਗਨ ਹਨ, ਹੋਰ ਵੀ। ਇਸੇ ਲਈ ਅਸੀਂ ਇਸਨੂੰ ਤੁਹਾਡੀ ਮਦਦ ਕਰਨ ਲਈ ਇੱਕ ਬਹਾਨੇ ਵਜੋਂ ਵਰਤ ਸਕਦੇ ਹਾਂ, ਕਿਉਂਕਿ ਇਹ ਸਕਾਰਾਤਮਕ ਊਰਜਾ, ਮਦਦਗਾਰ ਊਰਜਾ, ਬਚਣ ਵਾਲੀ ਊਰਜਾ, ਇਲਾਜ ਊਰਜਾ ਪੈਦਾ ਕਰਦਾ ਹੈ, ਅਤੇ ਸੰਸਾਰ ਨੂੰ ਬਚਾਉਂਦਾ ਹੈ, ਤੁਹਾਡੀ ਜਾਨ ਬਚਾਉਂਦਾ ਹੈ। ਇਹ ਸਭ ਬਹੁਤ ਹੀ ਸਕਾਰਾਤਮਕ ਊਰਜਾ ਹੈ। ਇਸ ਤਰਾਂ, ਜੇ ਉਹ ਪਛਤਾਵਾ ਕਰਨ ਵਾਲੇ ਅਤੇ ਵੀਗਨ ਬਣ ਜਾਂਦੇ ਹਨ, ਅਤੇ ਆਪਣੀ ਜ਼ਿੰਦਗੀ ਲਈ ਡਰਦੇ ਹਨ, ਅਤੇ ਸੱਚਮੁੱਚ ਪਛਤਾਵਾ ਕਰਦੇ ਹਨ, ਅਤੇ ਬਸ ਵੀਗਨ ਵਿੱਚ ਬਦਲ ਜਾਂਦੇ ਹਨ, ਤਾਂ ਉਹ ਊਰਜਾ ਉਨ੍ਹਾਂ ਨੂੰ ਸਾਡੀ ਊਰਜਾ ਪ੍ਰਾਪਤ ਕਰਨ ਦੇ ਯੋਗ ਬਣਾਏਗੀ ਕਿਉਂਕਿ ਇਹ ਲਗਭਗ ਉਹੀ ਊਰਜਾ ਹੋਵੇਗੀ। ਸੋ ਉਹ ਸਾਡੀ ਮਦਦ, ਸਵਰਗਾਂ ਤੋਂ ਮਦਦ ਅਤੇ ਇੱਕ ਬੁੱਧ ਦੇ ਰੂਪ ਵਿੱਚ ਮੇਰੇ ਤੋਂ ਮਦਦ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹਨ। ਮੈਂ ਤੁਹਾਨੂੰ ਇਹ ਤੁਹਾਡੇ ਅੱਗੇ ਸ਼ੇਖੀ ਮਾਰਨ ਜਾਂ ਇਸ ਤਰਾਂ ਦੀ ਕਿਸੇ ਚੀਜ਼ ਲਈ ਨਹੀਂ ਕਹਿ ਰਹੀ। ਮੈਂ ਤੁਹਾਨੂੰ ਸਿਰਫ਼ ਇਹ ਦੱਸ ਰਹੀ ਹਾਂ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਮੇਰੇ ਕੋਲ ਸ਼ਕਤੀ ਕਿਉਂ ਹੈ। ਮੈਂ ਹੁਣ ਪ੍ਰਮਾਤਮਾ ਨਾਲ ਇੱਕ ਹੋ ਗਈ ਹਾਂ। ਮੇਰਾ ਮਤਲਬ ਹੈ, ਬਹੁਤ ਸਮੇਂ ਤੋਂ, ਇਹ ਹੁਣ ਹੋਰ ਅਧਿਕਾਰਤ ਹੋ ਗਿਆ ਹੈ, ਕਿਉਂਕਿ ਪ੍ਰਮਾਤਮਾ ਨੇ ਮੈਨੂੰ ਦੱਸਣ ਲਈ ਪ੍ਰੇਰਿਤ ਕੀਤਾ।Photo Caption: ਸਵਰਗਾਂ ਨੂੰ ਜੋ ਦੇ ਸਕਦੇ ਭੇਟ ਕਰਨਾਆਪਣੇ ਆਪ ਨੂੰ ਬਚਾਉਣਾ ਕਿੰਨਾ ਸੌਖਾ ਹੈ!! ਪੰਦਰਾਂ ਹਿਸਿਆਂ ਦਾ ਨੌਵਾਂ ਭਾਗ
2025-06-27
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਨੂੰ ਯਾਦ ਨਹੀਂ ਆ ਰਿਹਾ, ਮੈਂ ਕਦੋਂ ਤੋਂ ਇੱਕ ਬੁੱਧ ਰਹੀ ਹਾਂ। ਅਤੇ ਜਦੋਂ ਮੈਂ ਵਾਪਸ ਆਈ, ਮੈਂ ਸਭ ਕੁਝ ਭੁੱਲ ਵੀ ਗਈ। ਅਤੇ ਮੈਂ ਆਪਣੇ ਬਾਰੇ ਜਾਣਦੀ ਸੀ, ਪ੍ਰਮਾਤਮਾ ਨਾਲ ਇੱਕ ਹੋਣਾ, ਬਹੁਤ ਸਮਾਂ ਪਹਿਲਾਂ ਤੋਂ ਹੀ, 2005 ਤੋਂ, ਉਸ ਹੰਗਰੀ ਰਿਟਰੀਟ ਲਈ ਆਉਣ ਤੋਂ ਪਹਿਲਾਂ ਤੋਂ। ਮੈਨੂੰ ਇਹ ਸਭ ਪਹਿਲਾਂ ਹੀ ਪਤਾ ਸੀ, ਪਰ ਮੈਂ ਤੁਹਾਨੂੰ ਨਹੀਂ ਦੱਸਿਆ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਕਿਵੇਂ। ਮੈਂ ਨਹੀਂ ਚਾਹੁੰਦੀ ਸੀ, ਕਿਉਂਕਿ ਇੱਕ ਆਮ ਵਿਅਕਤੀ ਹੋਣਾ, ਜਾਂ ਸਿਰਫ਼ ਇੱਕ ਸਤਿਗੁਰੂ ਹੋਣਾ ਪਹਿਲਾਂ ਹੀ ਬਹੁਤ ਹੈ। ਲੋਕ ਤੁਹਾਨੂੰ ਦੇਖਦੇ ਹਨ, ਲੋਕ ਤੁਹਾਨੂੰ ਨਿਗਲਣਾ ਚਾਹੁੰਦੇ ਹਨ, ਉਹ ਚਾਹੁੰਦੇ ਹਨ ਕਿ ਤੁਸੀਂ ਉਨ੍ਹਾਂ ਨੂੰ ਅਸ਼ੀਰਵਾਦ ਦੇਵੋਂ ਅਤੇ ਉਹ ਜੋ ਵੀ ਕਰਨਾ ਚਾਹੁੰਦੇ ਹਨ, ਕਿਸੇ ਵੀ ਆਮ ਕੰਮ ਲਈ ਹਰ ਤਰ੍ਹਾਂ ਦੀਆਂ ਚੀਜ਼ਾਂ ਦੇਵੋਂ। ਅਤੇ ਇਹ ਤੁਹਾਨੂੰ ਪਰੇਸ਼ਾਨ ਕਰੇਗਾ, ਤੁਹਾਡੀ ਊਰਜਾ ਨੂੰ ਘੁੰਮਾਉਂਦਾ, ਅਤੇ ਪਹਿਲਾਂ ਹੀ ਬਹੁਤ ਸਾਰੇ ਕਰਮ, ਅਤੇ ਪਹਿਲਾਂ ਹੀ ਬਹੁਤ ਸਾਰੇ ਦੁਸ਼ਮਣ, ਮੁਸੀਬਤ ਅਤੇ ਈਰਖਾ। ਜੇ ਤੁਸੀਂ ਉਨ੍ਹਾਂ ਨੂੰ ਇਹ ਵੀ ਦੱਸੋ ਕਿ ਤੁਸੀਂ ਇੱਕ ਬੁੱਧ ਹੋ, ਜਾਂ ਪ੍ਰਮਾਤਮਾ ਨਾਲ ਇੱਕ ਹੋ, ਓਹ, ਮੈਨੂੰ ਨਹੀਂ ਪਤਾ ਸੀ ਕਿ ਇਹ ਕਿੰਨਾ ਬੇਆਰਾਮ ਹੋਵੇਗਾ।ਸੋ 2005 ਤੋਂ ਲੈ ਕੇ ਇਹਨਾਂ ਦਹਾਕਿਆਂ ਤਕ ਮੈਂ ਇਸਨੂੰ ਆਪਣੇ ਤੱਕ ਹੀ ਸੀਮਿਤ ਰੱਖਿਆ ਹੈ। ਇਸ ਤੋਂ ਪਹਿਲਾਂ, ਮੈਨੂੰ ਪਤਾ ਸੀ ਕਿ ਮੈਂ ਗਿਆਨਵਾਨ ਸੀ। ਮੈਨੂੰ ਪਤਾ ਸੀ ਕਿ ਮੇਰੇ ਕੋਲ ਦੀਖਿਆ ਦੇਣ ਦੀ ਸ਼ਕਤੀ ਹੈ। ਪਰ ਸਿਰਫ਼ 2024 ਵਿੱਚ, ਪ੍ਰਮਾਤਮਾ ਨੇ ਸੱਚਮੁੱਚ ਮੈਨੂੰ ਇਹ ਕਰਨ ਲਈ ਮਜਬੂਰ ਕੀਤਾ। ਮੈਂ ਬਹੁਤ ਝਿਜਕਦੀ ਸੀ। ਇੱਕ ਆਮ ਵਿਅਕਤੀ ਹੋਣਾਂ ਜਾਂ ਸਿਰਫ਼ ਇੱਕ ਸਤਿਗੁਰੂ ਹੋਣਾ, ਸਾਹ ਲੈਣਾ ਵਧੇਰੇ ਸੌਖਾ ਹੈ। ਤੁਹਾਨੂੰ ਭੱਜਣ ਦੀ ਲੋੜ ਨਹੀਂ ਹੈ। ਤੁਹਾਨੂੰ ਲੋਕਾਂ ਦੇ ਤੁਹਾਡੇ ਪਿੱਛੇ ਭੱਜਣ, ਜਾਂ ਅਦਿੱਖ ਰੂਪ ਵਿੱਚ ਵੀ ਤੁਹਾਨੂੰ ਖਾ ਜਾਣ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਹਰ ਕੋਈ ਥੋੜ੍ਹਾ ਜਿਹਾ ਖਾਣਾ ਚਾਹੁੰਦਾ ਹੈ, ਪਰ ਉਹ ਆਪਣੀ ਮਦਦ ਲਈ ਕੁਝ ਨਹੀਂ ਕਰਨਾ ਚਾਹੁੰਦੇ। ਉਹ ਬਸ ਤੁਹਾਡੇ ਤੋਂ, ਤੁਹਾਡੀ ਸ਼ਕਤੀ, ਤੁਹਾਡਾ ਆਸ਼ੀਰਵਾਦ ਲੈਣਾ ਚਾਹੁੰਦੇ ਹਨ। ਅਤੇ ਇਹ ਤੁਹਾਡੀ ਅਧਿਆਤਮਿਕ ਊਰਜਾ ਲਈ ਬਹੁਤ ਪਰੇਸ਼ਾਨ ਕਰਨ ਵਾਲਾ ਹੈ। ਤੁਹਾਨੂੰ ਕੋਈ ਪਤਾ ਨਹੀਂ।ਇਹ ਇਸ ਤਰਾਂ ਨਹੀਂ ਹੈ ਕਿ ਤੁਸੀਂ ਲੋਕਾਂ ਨੂੰ ਦੱਸਦੇ ਹੋ ਕਿ ਤੁਸੀਂ ਇੱਕ ਬੁੱਧ ਹੋ, ਤਾਂ ਉਹ ਤੁਹਾਡੇ 'ਤੇ ਵਿਸ਼ਵਾਸ ਕਰਨਗੇ। ਜਾਂ ਭਾਵੇਂ ਉਹ ਅੱਧਾ ਵਿਸ਼ਵਾਸ ਕਰਦੇ ਹਨ, ਉਹ ਕੋਸ਼ਿਸ਼ ਕਰ ਸਕਦੇ ਹਨ, ਸਿਰਫ਼ ਇਹਦੇ ਲਈ, ਉਹਦੇ ਲਈ ਪ੍ਰਾਰਥਨਾ ਕਰਨ ਲਈ, ਹਰ ਤਰ੍ਹਾਂ ਦੀਆਂ ਦੁਨਿਆਵੀ ਚੀਜ਼ਾਂ ਲਈ। ਤੁਹਾਨੂੰ ਬਹੁਤ ਪਰੇਸ਼ਾਨ ਕਰਨਾ, ਅਤੇ ਹੋਰ ਦੁਸ਼ਮਣ ਆਉਣਗੇ, ਤੁਹਾਡੀ ਜ਼ਿੰਦਗੀ ਵਿੱਚ ਹੋਰ ਮੁਸੀਬਤਾਂ ਆਉਣਗੀਆਂ। ਪਹਿਲਾਂ ਮੈਂ ਸਿਰਫ਼ ਇੱਕ ਗੁਰੂ ਸੀ ਅਤੇ ਪਹਿਲਾਂ ਹੀ ਇੰਨੀਆਂ ਮੁਸੀਬਤਾਂ, ਪਹਿਲਾਂ ਹੀ ਇੰਨੇ ਖ਼ਤਰੇ, ਹੁਣ ਇਸ ਬਾਰੇ ਗੱਲ ਕਰਨ ਦੀ ਲੋੜ ਨਹੀਂ ਕਿ ਹਰ ਕਿਸੇ ਨੂੰ ਇਹ ਸੁਣਨਾ ਪੈਂਦਾ ਹੈ ਕਿ ਮੈਂ ਇੱਕ ਬੁੱਧ ਹਾਂ, ਇਸ ਨਾਲ ਹੋਰ ਸਵਾਲ, ਹੋਰ ਮੁਸੀਬਤ, ਹੋਰ ਸ਼ੱਕ, ਹੋਰ ਨਕਾਰਾਤਮਕ ਊਰਜਾ ਮੇਰੇ ਵੱਲ ਉੱਡਦੀ ਰਹੇਗੀ। ਸੋ ਮੈਂ ਨਹੀਂ ਚਾਹੁੰਦੀ ਸੀ। ਮੇਰਾ ਇਰਾਦਾ ਤੁਹਾਡੇ ਨਾਲ ਇਨ੍ਹਾਂ ਸਾਰੇ ਦਹਾਕਿਆਂ ਤੋਂ ਝੂਠ ਬੋਲਣ ਦਾ ਨਹੀਂ ਸੀ, ਤੁਹਾਨੂੰ ਇਹ ਸੱਚ ਨਾ ਦਸਣ ਦੁਆਰਾ, ਪਰ ਮੈਂ ਬਹੁਤ ਝਿਜਕ ਰਹੀ ਸੀ।ਇਸ ਸੰਸਾਰ ਵਿੱਚ, ਮੈਂ ਜਾਣਦੀ ਹਾਂ ਕਿ ਸਿਰਫ਼ ਇੱਕ ਸਤਿਗੁਰੂ ਬਣਨਾ ਪਹਿਲੇ ਹੀ ਬਹੁਤ ਮੁਸੀਬਤ ਹੈ। ਜੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈ, ਤਾਂ ਤੁਸੀਂ ਸਾਰੇ ਸੱਚੇ ਗੁਰੂਆਂ ਨੂੰ ਜਾ ਕੇ ਪੁਛ ਸਕਦੇ ਹੋ, ਜਿਵੇਂ ਕਿ ਹੋਰ ਵੰਸ਼ਾਂ ਵਿੱਚ। ਉਹ ਤੁਹਾਨੂੰ ਦੱਸਣਗੇ। ਪਰ ਉਹਨਾਂ ਕੋਲ ਵਧੇਰੇ ਸ਼ਾਂਤੀ ਹੈ ਕਿਉਂਕਿ ਉਹਨਾਂ ਨੂੰ ਸੁਪਰੀਮ ਮਾਸਟਰ ਟੈਲੀਵਿਜ਼ਨ ਨਹੀਂ ਕਰਨਾ ਪੈਂਦਾ। ਉਨ੍ਹਾਂ ਨੂੰ ਪੂਰੇ ਸੰਸਾਰ ਦੀ ਦੇਖਭਾਲ ਕਰਨ ਦੀ ਲੋੜ ਨਹੀਂ ਹੈ, ਜਿਵੇਂ ਕਿ ਮੈਨੂੰ ਆਪਣੀ ਨੌਕਰੀ ਵਿੱਚ ਕਰਨੀ ਪੈਂਦੀ ਹੈ। ਮੈਂ ਇਸਦੀ ਦੇਖਭਾਲ ਆਪ ਕਰਦੀ ਹਾਂ। ਇਹ ਅਸਲ ਵਿੱਚ ਮੇਰਾ ਕੰਮ ਨਹੀਂ ਹੈ। ਮੈਨੂੰ ਕਿਸੇ ਨੇ ਉਹ ਨੌਕਰੀ ਨਹੀਂ ਦਿੱਤੀ। ਮੈਂ ਅਸਲ ਜ਼ਿੰਦਗੀ ਵਿੱਚ ਸਾਰੇ ਜੀਵਾਂ ਨੂੰ ਹਰ ਰੋਜ਼, ਹਰ ਜਗ੍ਹਾ ਦੁੱਖ ਝੱਲਦੇ ਦੇਖਣਾ ਬਰਦਾਸ਼ਤ ਨਹੀਂ ਕਰ ਸਕਦੀ! ਹਰ ਰੋਜ਼ ਮੈਂ ਰੋਂਦੀ ਹਾਂ, ਸੰਸਾਰ ਵਿੱਚ ਜਾਨਵਰ-ਲੋਕਾਂ ਨੂੰ ਦੁੱਖ ਝੱਲਦੇ ਦੇਖ ਕੇ, ਭਾਵੇਂ ਉਹ ਮਨੁੱਖਾਂ ਦੁਆਰਾ ਹੋਵੇ ਜਾਂ ਕੁਦਰਤੀ ਘਟਨਾਵਾਂ ਦੁਆਰਾ ਜਾਂ ਉਨ੍ਹਾਂ ਨਾਲ ਕੋਈ ਹਾਦਸਾ ਵਾਪਰਿਆ ਹੋਵੇ ਅਤੇ ਕੋਈ ਵੀ ਉਨ੍ਹਾਂ ਦੀ ਦੇਖਭਾਲ ਨਹੀਂ ਕਰਦਾ ਅਤੇ ਇਹ ਸਭ ਕੁਝ। ਓਹ, ਮੇਰਾ ਦਿਲ ਹਰ ਰੋਜ਼ ਰੋਂਦਾ ਹੈ… ਦਰਦ ਬਹੁਤ ਜ਼ਿਆਦਾ ਹੈ। ਕਈ ਵਾਰ ਮੈਂ ਇਕੱਲੀ ਬਹੁਤ ਉੱਚੀ-ਉੱਚੀ ਰੋਂਦੀ ਹਾਂ। ਮੈਂ ਕਹਿੰਦੀ ਹਾਂ, "ਕਿਰਪਾ ਕਰਕੇ, ਪ੍ਰਮਾਤਮਾ ਜੀਓ, ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਕਿਰਪਾ ਕਰਕੇ ਇਹ ਸਭ ਬੰਦ ਕਰੋ, ਕਿਰਪਾ ਕਰਕੇ ਮੈਨੂੰ ਸੰਸਾਰ ਦੇ ਇਸ ਸਾਰੇ ਦਰਦ ਨਾਲ ਹੋਰ ਸਜ਼ਾ ਨਾ ਦਿਓ।"ਤੁਹਾਨੂੰ ਇਕੱ ਸੱਚੇ ਅਸਲੀ ਗੁਰੂ ਹੋਣ ਬਾਰੇ ਕੋਈ ਅੰਦਾਜ਼ਾ ਨਹੀਂ ਹੈ। ਇਹ ਬਹੁਤ ਮੁਸ਼ਕਲ ਹੈ। ਤੁਸੀਂ ਸਾਰਿਆਂ ਨਾਲ ਇੱਕ ਹੋ ਜਾਂਦੇ ਹੋ, ਸਿਰਫ਼ ਪ੍ਰਮਾਤਮਾ ਨਾਲ ਇੱਕ ਹੀ ਨਹੀਂ। ਤੁਸੀਂ ਸਾਰੇ ਸੰਵੇਦਨਸ਼ੀਲ ਜੀਵਾਂ ਨਾਲ ਇੱਕ ਹੋ ਜਾਂਦੇ ਹੋ ਅਤੇ ਤੁਸੀਂ ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੋ। ਅਤੇ ਇਹ ਬਹੁਤ ਵੱਡਾ ਹੈ, ਅਤੇ ਤੁਸੀਂ ਇਸਨੂੰ ਦੂਰ ਨਹੀਂ ਕਰ ਸਕਦੇ। ਕਿਉਂਕਿ ਤੁਸੀਂ ਹਰ ਤਰ੍ਹਾਂ ਦੀਆਂ ਭਾਵਨਾਵਾਂ ਪ੍ਰਤੀ ਇੰਨੇ ਸੰਵੇਦਨਸ਼ੀਲ ਹੋ ਜਾਂਦੇ ਹੋ। ਭਾਵੇਂ ਤੁਸੀਂ ਕੁੱਤੇ-ਲੋਕਾਂ ਨੂੰ ਨਹੀਂ ਜਾਣਦੇ, ਤੁਸੀਂ ਉਸ ਫਲੇਮਿੰਗੋ-ਵਿਅਕਤੀ ਨੂੰ ਨਹੀਂ ਜਾਣਦੇ ਜੋ ਉੱਥੇ ਮੁਸੀਬਤ ਵਿੱਚ ਹੈ। ਤੁਸੀਂ ਉਸ ਸ਼ੇਰ-ਵਿਆਕਤੀ ਨੂੰ ਜਾਣਦੇ ਵੀ ਨਹੀਂ ਜਿਸਨੂੰ ਛੋਟੇ ਪਿੰਜਰੇ ਵਿੱਚ ਰੱਖਿਆ ਗਿਆ ਹੈ ਅਤੇ ਘੁੰਮ ਵੀ ਨਹੀਂ ਸਕਦਾ ਉਸ ਸਰਕਸ ਵਿੱਚ ਜਾਂ ਚਿੜੀਆਘਰ ਵਿੱਚ ਜਾਂ ਜਿੱਥੇ ਵੀ ਉਹ ਉਸਨੂੰ ਰੱਖਦੇ ਹਨ। ਮੈਨੂੰ ਬਸ ਲੱਗਦਾ ਹੈ ਮੈਂ ਵੀ ਉਸ ਵਾਂਗ ਹਾਂ, ਉਸਦੀ ਸਥਿਤੀ ਵਿੱਚ! ਜੇ ਮੈਂ ਉਨ੍ਹਾਂ ਜਾਨਵਰ-ਲੋਕਾਂ ਨੂੰ ਕਿਸੇ ਵੀ ਸਥਿਤੀ ਵਿੱਚ ਦੇਖਦੀ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਮੈਂ ਹੀ ਉਹ ਜਾਨਵਰ-ਲੋਕ ਹਾਂ। ਅਤੇ ਇਹ ਹਰ ਰੋਜ਼ ਬਹੁਤ ਵੱਡਾ ਹੁੰਦਾ ਹੈ। ਕਈ ਵਾਰ ਮੈਂ ਖਾ ਨਹੀਂ ਸਕਦੀ, ਮੈਨੂੰ ਨੀਂਦ ਨਹੀਂ ਆਉਂਦੀ। ਖੁਸ਼ਕਿਸਮਤੀ ਨਾਲ, ਮੇਰੇ ਕੋਲ ਅਜੇ ਵੀ ਕੁਆਨ ਯਿਨ ਮੈਡੀਟੇਸ਼ਨ ਹੈ ਨਿਰਭਰ ਕਰਨ ਲਈ, ਜਿਸ 'ਤੇ ਮੈਂ ਆਪਣੇ ਕੁਝ "ਨੁਕਸਾਨ" ਦੀ ਮੁਰੰਮਤ ਕਰ ਸਕਦੀ ਹਾਂ। ਨਹੀਂ ਤਾਂ, ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਸੰਸਾਰ ਵਿੱਚ ਇੰਨਾ ਸਮਾਂ ਰਹਿ ਸਕਦੀ ਹਾਂ। ਮੈਂ ਇਕ ਬਹੁਤ ਲੰਮਾਂ ਸਮਾਂ ਪਹਿਲਾਂ ਟੁਕੜਿਆਂ ਵਿੱਚ ਟੁੱਟ ਗਈ ਹੁੰਦੀ ।ਅਤੇ ਮੈਂ ਤੁਹਾਡੇ ਸਾਹਮਣੇ ਇਕਬਾਲ ਕੀਤਾ ਹੈ, ਕਈ ਵਾਰ ਮੈਂ ਸੁਪਰੀਮ ਮਾਸਟਰ ਟੈਲੀਵਿਜ਼ਨ ਨੂੰ ਬੰਦ ਕਰਨਾ ਚਾਹੁੰਦੀ ਹਾਂ। ਕਿਉਂ? ਕਿਉਂਕਿ ਮੇਰਾ ਮਨ ਕਹਿੰਦਾ ਹੈ, ਜਦੋਂ ਉਹ ਪਰਵਾਹ ਨਹੀਂ ਕਰਦੇ ਤਾਂ ਮੈਂ ਪਰਵਾਹ ਕਿਉਂ ਕਰਾਂ? ਜੇ ਉਹਨਾਂ ਨੂੰ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਹੈ, ਉਹਨਾਂ ਨੂੰ ਆਪਣੇ ਸੰਸਾਰ ਦੀ ਪਰਵਾਹ ਨਹੀਂ ਹੈ, ਉਹਨਾਂ ਨੂੰ ਆਪਣੇ ਪਰਿਵਾਰ, ਆਪਣੇ ਛੋਟੇ ਬੱਚਿਆਂ ਦੀ ਪਰਵਾਹ ਨਹੀਂ ਹੈ, ਅਤੇ ਉਹਨਾਂ ਨੂੰ ਹਰ ਸਮੇਂ ਆ-ਰਹੇ ਜਲਵਾਯੂ ਪਰਿਵਰਤਨ ਵਿੱਚ ਸੜਨ ਦੇਣਾ ਹੈ, ਤਾਂ ਮੇਰਾ ਮਤਲਬ ਹੈ ਕਿ ਹਰ ਸਮੇਂ ਤਾਪਮਾਨ ਵਧਦਾ ਰਹੇਗਾ, ਅਤੇ ਉਸਦੇ ਲਈ ਪੂਰੇ ਸੰਸਾਰ ਵਿੱਚ ਬਹੁਤ ਸਾਰਾ ਨੁਕਸਾਨ, ਸੰਬੰਧਿਤ ਨੁਕਸਾਨ ਹੋ ਰਿਹਾ ਹੈ। ਅਤੇ ਅੱਜਕੱਲ੍ਹ ਲੋਕ ਹੜ੍ਹਾਂ, ਜ਼ਮੀਨ ਖਿਸਕਣ, ਜਵਾਲਾਮੁਖੀ, ਭੁਚਾਲਾਂ, ਹਰ ਤਰ੍ਹਾਂ ਦੀਆਂ ਚੀਜ਼ਾਂ ਨਾਲ ਬਹੁਤ ਦੁਖੀ ਹਨ। ਅਤੇ ਜਾਪਾਨੀਆਂ ਵਿੱਚ ਹੁਣ ਉਹ ਭੂਚਾਲ ਆ ਰਿਹਾ ਹੈ, ਪਰ ਇਹ ਅਜੇ ਤੱਕ ਦਾ ਸਭ ਤੋਂ ਵੱਡਾ ਭੂਚਾਲ ਨਹੀਂ ਹੈ। ਇਹ ਇੱਕ ਵੱਡਾ ਹੋਣਾ ਚਾਹੀਦਾ ਹੈ, ਪਰ ਹੋ ਸਕਦਾ ਹੈ ਕਿ ਇੱਕ ਹੋਰ ਵੱਡਾ ਆਵੇ।ਅਸੀਂ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਇਸਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਹਾਂ, ਪਰ ਮੈਂ ਇਸਨੂੰ ਹਮੇਸ਼ਾ ਨਹੀਂ ਸੰਭਾਲ ਸਕਦੀ, ਕਿਉਂਕਿ ਮਨੁੱਖ ਨਹੀਂ ਸੁਣਦੇ, ਆਪਣੀ ਮਦਦ ਨਹੀਂ ਕਰਦੇ। ਜ਼ਰਾ ਸੋਚੋ ਕਿ ਇੱਕ ਵਿਅਕਤੀ ਦਾ ਕਰਮ ਪੂਰੇ ਅਸਮਾਨ ਨੂੰ ਕਿਵੇਂ ਢੱਕ ਸਕਦਾ ਹੈ। ਕਲਪਨਾ ਕਰੋ ਕਿ ਮੈਨੂੰ ਸਾਰੇ ਸੰਸਾਰ ਨਾਲ ਕਿੰਨਾ ਕੁ ਕਰਮ ਦੀ ਦੇਖਭਾਲ ਕਰਨੀ ਪਵੇਗੀ। ਕਿਸੇ ਨੇ ਵੀ ਅਜਿਹਾ ਨਹੀਂ ਕੀਤਾ। ਕੋਈ ਹੋਰ ਨਹੀਂ ਕਰ ਸਕਦਾ। ਮੈਂ ਸਿਰਫ਼ ਆਪਣੇ ਅਨੁਯਾਈਆਂ ਨਾਲ ਗੱਲ ਕਰ ਰਹੀ ਹਾਂ। ਕਿਉਂਕਿ ਮੈਨੂੰ ਉਮੀਦ ਨਹੀਂ ਹੈ ਕਿ ਕੋਈ ਮੇਰੀ ਗੱਲ ਸੁਣੇਗਾ ਅਤੇ ਮੇਰੀ ਕਿਸੇ ਵੀ ਗੱਲ 'ਤੇ ਵਿਸ਼ਵਾਸ ਕਰੇਗਾ। ਅਤੇ ਜਦੋਂ ਤੱਕ ਉਹ ਮਰ ਨਹੀਂ ਜਾਂਦੇ ਜਾਂ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੇ ਹੁੰਦੇ ਹਨ, ਫਿਰ ਉਹ ਸ਼ਾਇਦ ਪ੍ਰਮਾਤਮਾ ਜਾਂ ਕੁਝ ਹੋਰ ਅੱਗੇ ਪ੍ਰਾਰਥਨਾ ਕਰਨਗੇ। ਜੇ ਉਨ੍ਹਾਂ ਕੋਲ ਅਜੇ ਵੀ ਕਾਫ਼ੀ ਊਰਜਾ ਹੈ ਅਤੇ ਉਹ ਪ੍ਰਾਰਥਨਾ ਕਰਨਾ ਯਾਦ ਰੱਖਦੇ ਹਨ!ਮੈਨੂੰ ਉਮੀਦ ਹੈ ਕਿ ਉਹ ਸੁਰੱਖਿਅਤ ਹੋਣਗੇ। ਪਰ ਇਹ ਜੀਵਨ ਕਾਲ, ਇਹ ਸਮਾਂ ਸੁਧਾਰ, ਸਫਾਈ, ਚੋਣ ਦਾ ਸਮਾਂ ਹੈ। ਸਵਰਗ ਇਸ ਗੱਲ ਨੂੰ ਸਵੀਕਾਰ ਕਰਨ ਵਿੱਚ ਬਹੁਤ ਸਖ਼ਤ ਹੋਵੇਗਾ ਕਿ ਕੌਣ, ਕਿਹੜੀ ਆਤਮਾ ਸਵਰਗ ਵਿੱਚ ਰਹਿਣ ਵਾਲੀ ਹੈ, ਅਤੇ ਕਿਹੜੀ ਆਤਮਾ ਨਰਕ ਵਿੱਚ ਜਾਵੇਗੀ ਜਾਂ ਹਮੇਸ਼ਾ ਲਈ ਗੁਆਚ ਜਾਵੇਗੀ। ਪਰ ਮੈਂ ਆਲੇ-ਦੁਆਲੇ ਦੇਖਦੀ ਹਾਂ, ਅਜਿਹਾ ਲੱਗਦਾ ਹੈ ਕਿ ਇਨਸਾਨਾਂ ਨੂੰ ਕੋਈ ਪਰਵਾਹ ਨਹੀਂ ਹੈ। ਉਹ ਡਰੇ ਹੋਏ ਹੋ ਸਕਦੇ ਹਨ, ਉਹ ਡਰੇ ਹੋਏ ਹੋ ਸਕਦੇ ਹਨ, ਪਰ ਉਹ ਆਪਣਾ ਧਿਆਨ ਨਹੀਂ ਰੱਖਦੇ।ਬਸ ਇੱਕ ਗੱਲ: ਮਾਰਨ ਵਾਲੇ ਕਰਮ ਤੋਂ ਦੂਰ ਰਹਿਣ, ਫਿਰ ਉਹ ਸੁਰੱਖਿਅਤ ਰਹਿਣਗੇ, ਪਰ ਉਹ ਨਹੀਂ ਸੁਣਦੇ। ਬਸ ਜਾਨਵਰਾਂ-ਲੋਕਾਂ ਦਾ ਮਾਸ ਨਾ ਖਾਓ। ਜੰਗੀ ਕਰਮ ਤੋਂ ਦੂਰ ਰਹੋ। ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਕੁਝ ਵੀ - ਦੂਰ ਰਹੋ। ਫਿਰ ਤੁਹਾਡੀ ਜਾਨ ਸੁਰੱਖਿਅਤ ਰਹੇਗੀ। ਤੁਹਾਡੇ ਬੱਚੇ ਤੁਹਾਨੂੰ ਬਹੁਤ ਦੇਰ ਤੱਕ ਦੇਖਣਗੇ। ਅਤੇ ਤੁਹਾਡੇ ਕੋਲ ਜੋ ਵੀ ਚੀਜ਼ਾਂ ਹਨ - ਜਾਇਦਾਦ, ਘਰ, ਬੱਚੇ, ਬੈਂਕ ਖਾਤੇ, ਵੱਡੀਆਂ ਕਿਸ਼ਤੀਆਂ, ਵੱਡਾ ਕਾਰੋਬਾਰ - ਸਭ ਕੁਝ ਅਜੇ ਵੀ ਤੁਹਾਡਾ ਹੀ ਰਹੇਗਾ। ਤੁਸੀਂ ਇਸਨੂੰ ਨਹੀਂ ਗੁਆਓਗੇ। ਪਰ ਤੁਹਾਨੂੰ ਦਿਲੋਂ ਪਛਤਾਵਾ ਕਰਨਾ ਪਵੇਗਾ ਅਤੇ ਵੀਗਨ ਬਣਨਾ ਪਵੇਗਾ। ਬੱਸ ਇੰਨਾ ਹੀ। ਆਪਣੇ ਸਾਰੇ ਪਾਪਾਂ ਤੋਂ ਤੋਬਾ ਕਰੋ ਅਤੇ ਵੀਗਨ ਬਣੋ। ਜੇ ਤੁਸੀਂ ਨਹੀਂ ਸਮਝਦੇ ਕਿ ਪਾਪ ਕੀ ਹੈ, ਜਾਂ ਤੁਸੀਂ ਇਸ ਜੀਵਨ ਕਾਲ ਵਿੱਚ ਜਾਂ ਪਿਛਲੇ ਕਈ ਜਨਮਾਂ ਵਿੱਚ ਪਾਪ ਦੇ ਰੂਪ ਵਿੱਚ ਕੀ ਕੀਤਾ ਹੈ, ਤਾਂ ਸਿਰਫ਼ ਮਾਫ਼ੀ ਲਈ ਪ੍ਰਾਰਥਨਾ ਕਰੋ। ਪੂਰੇ ਦਿਲ ਨਾਲ ਪ੍ਰਾਰਥਨਾ ਕਰੋ ਜਿਵੇਂ ਤੁਹਾਨੂੰ ਸਾਹ ਲੈਣ ਲਈ ਹਵਾ ਦੀ ਲੋੜ ਹੋਵੇ, ਉਸੇ ਤਰ੍ਹਾਂ ਪ੍ਰਾਰਥਨਾ ਕਰੋ। ਜਿਵੇਂ ਤੁਹਾਨੂੰ ਸਾਹ ਚੜ੍ਹ ਰਿਹਾ ਹੋਵੇ। ਹੁਣ ਤੁਹਾਨੂੰ ਸਾਹ ਲੈਣ ਲਈ ਹਵਾ ਮਿਲਣ ਲਈ ਪ੍ਰਾਰਥਨਾ ਕਰਨੀ ਪਵੇਗੀ। ਨਹੀਂ ਤਾਂ, ਮੇਰੇ ਕੋਲ ਕੋਈ ਹੋਰ ਹੱਲ ਨਹੀਂ ਹੈ।ਮੈਂ ਤੁਹਾਡੇ ਲਈ ਸਭ ਕੁਝ ਠੀਕ ਕਰਨ ਦੀ ਬਹੁਤ ਕੋਸ਼ਿਸ਼ ਕਰ ਰਹੀ ਹਾਂ। ਪਰ ਫਿਰ ਵੀ, ਜੇਕਰ ਤੁਸੀਂ ਸਹਿਯੋਗ ਨਹੀਂ ਕਰਦੇ ਤਾਂ ਇਹ ਕਾਫ਼ੀ ਨਹੀਂ ਹੈ। ਕੁਝ ਲੋਕ ਪਹਿਲਾਂ ਹੀ ਵੀਗਨ ਬਣ ਰਹੇ ਹਨ, ਅਤੇ ਮੈਂ ਉਨ੍ਹਾਂ ਲਈ, ਅਤੇ ਗ੍ਰਹਿ ਲਈ ਵੀ ਧੰਨਵਾਦੀ ਅਤੇ ਖੁਸ਼ ਹਾਂ। ਇਸੇ ਲਈ ਸਾਡੇ ਕੋਲ ਆਫ਼ਤਾਂ ਨੂੰ ਘੱਟ ਗੰਭੀਰ ਅਤੇ ਘੱਟ ਨਤੀਜਿਆਂ ਵਾਲੀ ਬਣਾਉਣ ਦਾ ਇਕ ਬਹਾਨਾ ਹੋ ਸਕਦਾ ਹੈ। ਤੁਸੀਂ ਇਸਨੂੰ ਹਾਲ ਹੀ ਵਿੱਚ ਦੇਖ ਸਕਦੇ ਹੋ, ਬਹੁਤ ਘੱਟ। ਘੱਟ ਗੰਭੀਰਤਾ, ਘੱਟ ਵਾਰ। ਮੈਂ ਤੁਹਾਨੂੰ ਜੋ ਕਹਿੰਦੀ ਹਾਂ ਉਹ ਸਭ ਸੱਚ ਹੈ। ਪਰ, ਬੇਸ਼ੱਕ, ਤੁਹਾਡੇ ਲਈ ਇਸ 'ਤੇ ਵਿਸ਼ਵਾਸ ਕਰਨਾ ਔਖਾ ਹੈ ਕਿਉਂਕਿ ਤੁਸੀਂ ਆਪਣੇ ਆਲੇ ਦੁਆਲੇ ਮਾਇਆ, ਬੁਰਾਈ, ਤੁਹਾਡੇ ਆਲੇ ਦੁਆਲੇ ਸ਼ੈਤਾਨ, ਤੁਹਾਨੂੰ ਜ਼ਹਿਰ ਦੇ ਰਹੇ ਸੁਣਨ ਦੇ ਇੰਨੇ ਆਦੀ ਹੋ ਗਏ ਹੋ। ਭਾਵੇਂ ਮੈਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਫੜ ਕੇ ਨਰਕ ਵਿੱਚ ਬੰਦ ਕਰਨ ਦਾ ਹੁਕਮ ਦਿੱਤਾ ਹੈ, ਪਰ ਉਨ੍ਹਾਂ ਦਾ ਪ੍ਰਭਾਵ ਅਜੇ ਵੀ ਬਣਿਆ ਹੋਇਆ ਹੈ। ਸੋ ਮੇਰੀ ਗੱਲ ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ। ਮੈਂ ਸਿਰਫ਼ ਤੁਹਾਡੇ ਲਈ ਰੋ ਸਕਦੀ ਹਾਂ, ਤੁਹਾਡੇ ਲਈ ਪ੍ਰਾਰਥਨਾ ਕਰ ਸਕਦੀ ਹਾਂ।ਪਰ ਤੁਹਾਨੂੰ ਆਪਣੀ ਭੁੱਖ ਮਿਟਾਉਣ ਲਈ ਖੁਦ ਖਾਣਾ ਖਾਣਾ ਜ਼ਰੂਰੀ ਹੈ, ਆਪਣੀ ਬਿਮਾਰੀ ਨੂੰ ਠੀਕ ਕਰਨ ਲਈ ਦਵਾਈ ਖਾਣੀ ਜ਼ਰੂਰੀ ਹੈ। ਡਾਕਟਰ ਤੁਹਾਡੇ ਲਈ ਦਵਾਈ ਨਹੀਂ ਲੈ ਸਕਦਾ, ਭਾਵੇਂ ਉਹ ਕਿੰਨਾ ਵੀ ਮਹਾਨ ਕਿਉਂ ਨਾ ਹੋਵੇ। ਅਮੀਰ ਆਦਮੀਂ ਤੁਹਾਡੇ ਲਈ ਸਾਰਾ ਕੁਝ ਨਹੀਂ ਖਾ ਸਕਦਾ, ਭਾਵੇਂ ਉਸ ਦੇ ਘਰ ਵਿੱਚ ਕਿੰਨਾ ਵੀ ਭੋਜਨ ਹੋਵੇ ਅਤੇ ਉਹ ਤੁਹਾਨੂੰ ਕਿੰਨਾ ਵੀ ਦੇਣਾ ਚਾਹੁੰਦਾ ਹੋਵੇ। ਆਪਣੀ ਭੁੱਖ ਨੂੰ ਰੋਕਣ ਲਈ ਤੁਹਾਨੂੰ ਖਾਣਾ ਪਵੇਗਾ। ਇਸੇ ਤਰ੍ਹਾਂ - ਤੁਹਾਨੂੰ ਨੇਕ ਹੋਣਾ ਪਵੇਗਾ। ਤੁਹਾਨੂੰ ਤੋਬਾ ਕਰਨੀ ਪਵੇਗੀ ਅਤੇ ਵੀਗਨ ਬਣਨਾ ਪਵੇਗਾ। ਬੱਸ ਇਹੀ। ਇਹ ਉਹ ਗੁਣ ਹਨ ਜਿਨ੍ਹਾਂ ਦੀ ਤੁਹਾਨੂੰ ਇਸ ਸਮੇਂ ਲੋੜ ਹੈ, ਉਹ ਸ਼ਕਤੀ ਜਿਸਦੀ ਤੁਹਾਨੂੰ ਇਨ੍ਹਾਂ ਸਾਰੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਕਰਮ ਦੇ ਨਤੀਜਿਆਂ ਤੋਂ ਬਚਣ ਦੀ ਲੋੜ ਹੈ, ਜੋ ਤੁਸੀਂ ਇਥੋਂ ਤਕ ਦੇਖਦੇ ਵੀ ਨਹੀਂ। ਇਹੀ ਸਮੱਸਿਆ ਹੈ। ਮੈਂ ਤੁਹਾਡੇ ਲਈ ਹੁਲਾ-ਹੁਲਾ-ਹੁਪ ਨਹੀਂ ਕਰ ਸਕਦੀ।ਮੈਂ ਹਰ ਚੀਜ਼ ਬਾਰੇ ਬਹੁਤ ਸਪੱਸ਼ਟਤਾ ਨਾਲ ਗੱਲ ਕਰਦੀ ਹਾਂ, ਅਤੇ ਮੇਰੇ ਪੈਰੋਕਾਰ ਵੀ ਤੁਹਾਨੂੰ ਇਹ ਦੱਸਣ ਲਈ ਬਹੁਤ ਸਾਰੀਆਂ ਗਵਾਹੀਆਂ ਦਿੰਦੇ ਹਨ ਕਿ ਮੈਂ ਤੁਹਾਨੂੰ ਧੋਖਾ ਨਹੀਂ ਦੇ ਰਹੀ, ਕਿ ਉਨ੍ਹਾਂ ਕੋਲ ਅਸਲ ਵਿੱਚ ਉਹ ਹੈ ਜੋ ਮੈਂ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਕੋਲ ਹੋਵੇਗਾ। ਉਹ ਸਵਰਗ ਜਾਂਦੇ ਹਨ, ਬੁੱਧ ਦੀ ਧਰਤੀ, ਜਿਵੇਂ ਤੁਸੀਂ ਸੁਪਰਮਾਰਕੀਟ ਨੂੰ ਜਾਂਦੇ ਹੋ। ਖੈਰ, ਤੁਸੀਂ ਹਰ ਰੋਜ਼ ਸੁਪਰਮਾਰਕੀਟ ਨੂੰ ਨਹੀਂ ਜਾਂਦੇ, ਬੇਸ਼ੱਕ। ਉਹ ਵੀ ਇਹ ਸਾਰੇ ਦਰਸ਼ਨ ਹਰ ਰੋਜ਼ ਨਹੀਂ ਦੇਖਦੇ। ਪਰ ਅਕਸਰ, ਇਹ ਸਿਰਫ਼ ਉਹ ਦ੍ਰਿਸ਼ਟੀਕੋਣ ਨਹੀਂ ਹਨ ਜੋ ਉਹ ਦੇਖਦੇ ਹਨ, ਇਹ ਉਨ੍ਹਾਂ ਦੀ ਜ਼ਿੰਦਗੀ ਹੈ ਜੋ ਉਹ ਬਿਹਤਰ - ਵਧੇਰੇ ਆਰਾਮਦਾਇਕ, ਵਧੇਰੇ ਗਿਆਨਵਾਨ, ਵਧੇਰੇ ਨੇਕ, ਨੈਤਿਕ ਅਤੇ ਸਰੀਰਕ ਤੌਰ 'ਤੇ ਵਧੇਰੇ ਸੰਤੁਸ਼ਟ ਲਈ ਬਦਲਦੇ ਹਨ।