ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਤਰਾਂ, ਜੇ ਉਹ ਪਛਤਾਵਾ ਕਰਨ ਵਾਲੇ ਅਤੇ ਵੀਗਨ ਬਣ ਜਾਂਦੇ ਹਨ, ਅਤੇ ਆਪਣੀ ਜ਼ਿੰਦਗੀ ਲਈ ਡਰਦੇ ਹਨ, ਅਤੇ ਸੱਚਮੁੱਚ ਪਛਤਾਵਾ ਕਰਦੇ ਹਨ, ਅਤੇ ਬਸ ਵੀਗਨ ਵਿੱਚ ਬਦਲ ਜਾਂਦੇ ਹਨ, ਤਾਂ ਉਹ ਊਰਜਾ ਉਨ੍ਹਾਂ ਨੂੰ ਸਾਡੀ ਊਰਜਾ ਪ੍ਰਾਪਤ ਕਰਨ ਦੇ ਯੋਗ ਬਣਾਏਗੀ ਕਿਉਂਕਿ ਇਹ ਲਗਭਗ ਉਹੀ ਊਰਜਾ ਹੋਵੇਗੀ। ਸੋ ਉਹ ਸਾਡੀ ਮਦਦ, ਸਵਰਗਾਂ ਤੋਂ ਮਦਦ ਅਤੇ ਇੱਕ ਬੁੱਧ ਦੇ ਰੂਪ ਵਿੱਚ ਮੇਰੇ ਤੋਂ ਮਦਦ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹਨ। ਮੈਂ ਤੁਹਾਨੂੰ ਇਹ ਤੁਹਾਡੇ ਅੱਗੇ ਸ਼ੇਖੀ ਮਾਰਨ ਜਾਂ ਇਸ ਤਰਾਂ ਦੀ ਕਿਸੇ ਚੀਜ਼ ਲਈ ਨਹੀਂ ਕਹਿ ਰਹੀ। ਮੈਂ ਤੁਹਾਨੂੰ ਸਿਰਫ਼ ਇਹ ਦੱਸ ਰਹੀ ਹਾਂ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਮੇਰੇ ਕੋਲ ਸ਼ਕਤੀ ਕਿਉਂ ਹੈ। ਮੈਂ ਹੁਣ ਪ੍ਰਮਾਤਮਾ ਨਾਲ ਇੱਕ ਹੋ ਗਈ ਹਾਂ। ਮੇਰਾ ਮਤਲਬ ਹੈ, ਬਹੁਤ ਸਮੇਂ ਤੋਂ, ਇਹ ਹੁਣ ਹੋਰ ਅਧਿਕਾਰਤ ਹੋ ਗਿਆ ਹੈ, ਕਿਉਂਕਿ ਪ੍ਰਮਾਤਮਾ ਨੇ ਮੈਨੂੰ ਦੱਸਣ ਲਈ ਪ੍ਰੇਰਿਤ ਕੀਤਾ।ਖੈਰ, ਇਹ ਨਾ ਸੋਚੋ ਕਿ ਮੈਂ ਆਪਣੇ ਫਾਇਦੇ ਲਈ ਤੁਹਾਨੂੰ ਇਹ ਕਹਿ ਰਹੀ ਹਾਂ ਕਿ ਮੈਂ ਇੱਕ ਬੁੱਧ ਹਾਂ ਜਾਂ ਪ੍ਰਮਾਤਮਾ ਨਾਲ ਇੱਕ ਹਾਂ। ਮੈਨੂੰ ਇਸ ਤੋਂ ਕੀ ਮਿਲੇਗਾ? ਬਸ ਹੋਰ ਮੁਸੀਬਤ ਮਿਲੇਗੀ । ਮੇਰੇ ਆਲੇ-ਦੁਆਲੇ ਹੋਰ ਵੀ ਲੋਕ ਹਨ ਜੋ ਕੁਝ ਨਹੀਂ ਕਰਦੇ, ਪਰ ਸਿਰਫ਼ ਮੁਨਾਫ਼ਾ ਚਾਹੁੰਦੇ ਹਨ, ਅਸੀਸ ਅਤੇ ਬਚਾਏ ਜਾਣ ਦੀ ਸ਼ਕਤੀ ਚਾਹੁੰਦੇ ਹਨ। ਪਰ ਉਹ ਕੁਝ ਨਹੀਂ ਕਰਨਾ ਚਾਹੁੰਦੇ, ਸਿਰਫ਼ ਮੈਨੂੰ ਪਰੇਸ਼ਾਨ ਕਰ ਰਹੇ ਹਨ। ਉਹ ਇਥੋਂ ਤਕ ਵੀਗਨ ਨਹੀਂ ਖਾਂਦੇ ਅਤੇ ਪਛਤਾਵਾ ਵੀ ਨਹੀਂ ਕਰਦੇ, ਬੱਸ ਇਹੀ। ਹੋਰ ਕਰਨਾ ਕਿੰਨਾ ਕੁ ਸੌਖਾ ਹੈ?ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਕਿਉਂਕਿ ਬਾਹਰ ਬਹੁਤ ਸਾਰੇ ਅਖੌਤੀ ਬੁੱਧ ਹਨ ਜੋ ਬੇਕਾਰ ਹਨ, ਸਿਰਫ਼ ਗੱਲਾਂ ਕਰਦੇ ਹਨ ਜਾਂ ਬੋਲ ਵੀ ਨਹੀਂ ਸਕਦੇ।ਬਸ ਸੋਸ਼ਲ ਮੀਡੀਆ ਨਾਲ ਫੁਲਾਏ ਜਾਂਦੇ ਅਤੇ ਫਿਰ ਮਸ਼ਹੂਰ ਹੋ ਕੇ ਉਸਦਾ ਆਨੰਦ ਮਾਣਦੇ। ਉਹ ਕੁਝ ਨਹੀਂ ਕਰ ਰਹੇ, ਕੋਈ ਸ਼ਕਤੀ ਨਹੀਂ, ਅਤੇ ਇੱਥੋਂ ਤੱਕ ਕਿ ਨੀਵੇਂ ਪਧਰ ਦੇ ਹਨ, ਬਹੁਤ ਨੀਵਾਂ ਪੱਧਰ, ਤੁਹਾਨੂੰ ਇਥੋਂ ਤਕ ਨੁਕਸਾਨ ਵੀ ਪਹੁੰਚਾ ਸਕਦੇ। ਪਰ ਮੈਂ ਕਿਸੇ ਨੂੰ ਕਿਵੇਂ ਦੱਸਾਂਗੀ? ਕਿਸੇ ਨੂੰ ਕੁਝ ਸਮਝ ਨਹੀਂ ਆਵੇਗਾ। ਉਹ ਸਾਰੇ ਅੰਨ੍ਹੇ ਹਨ।ਗੱਲ ਇਹ ਹੈ ਕਿ, ਜੋ ਲੋਕ ਮਾਇਆ ਲਈ ਕੰਮ ਕਰਦੇ ਹਨ, ਉਨ੍ਹਾਂ ਕੋਲ ਮਨਮੋਹਕ ਸ਼ਕਤੀ ਹੁੰਦੀ ਹੈ। ਇਹ ਅਸਲ ਸ਼ਕਤੀ ਨਹੀਂ ਹੈ। ਅਤੇ ਜੇਕਰ ਉਹ ਥੋੜ੍ਹੀ ਜਿਹੀ ਰੌਸ਼ਨੀ ਪੈਦਾ ਕਰਦੇ ਹਨ, ਕੁਝ ਨਰਮ ਰੌਸ਼ਨੀ, ਉਹ ਵੀ ਮਾਇਆ ਤੋਂ, ਇੱਕ ਚਾਲ ਤੋਂ, ਇੱਕ ਮਾਇਆ ਚਾਲ ਤੋਂ। ਬੋਧੀ ਸੂਤਰ, ਸ਼ੂਰੰਗਮ ਸੂਤਰ ਵਿੱਚ, ਬੁੱਧ ਨੇ ਵੀ ਇਸ ਤਰਾਂ ਕਿਹਾ ਸੀ। ਉਹ ਉੱਥੇ ਥੋੜ੍ਹੀ ਜਿਹੀ ਰੌਸ਼ਨੀ ਪ੍ਰਗਟ ਕਰ ਸਕਦੇ ਹਨ, ਪਰ ਇਹ ਅਸਲੀ ਨਹੀਂ ਹੈ। ਇਹ ਤੁਹਾਡੀ ਰੋਸ਼ਨੀ ਨਹੀਂ ਹੈ; ਇਹ ਅਸਲੀ ਵਾਲੀ ਨਹੀਂ ਹੈ। ਗੁਰੂ, ਸਤਿਗੁਰੂ ਤੁਹਾਡੀ ਤੀਜੀ ਅੱਖ ਖੋਲ੍ਹਦਾ ਹੈ, ਫਿਰ ਤੁਹਾਡੇ ਕੋਲ ਆਪਣੀ (ਅੰਦਰੂਨੀ ਸਵਰਗੀ) ਰੌਸਨੀ ਹੁੰਦੀ ਹੈ। ਅਤੇ ਕਈ ਵਾਰ ਇਹ ਇੰਨਾ ਚਮਕਦਾਰ ਹੁੰਦਾ ਹੈ ਕਿ ਤੁਸੀਂ ਇਸ ਵੱਲ ਸਿੱਧਾ ਨਹੀਂ ਦੇਖ ਸਕਦੇ। ਜਿਵੇਂ ਕਿ, ਜੇਕਰ ਤੁਸੀਂ ਕਿਤੇ ਸਵਰਗ ਵਿੱਚ ਆਉਂਦੇ ਹੋ ਅਤੇ ਸਤਿਗੁਰੂ ਨੂੰ ਦੇਖਦੇ ਹੋ। ਸ਼ੁਰੂਆਤ ਵਿਚ, ਜੇਕਰ ਤੁਹਾਡਾ ਪੱਧਰ ਅਜੇ ਵੀ ਬਹੁਤ ਉੱਚਾ ਨਹੀਂ ਹੈ, ਤਾਂ ਇਹ ਸਤਿਗੁਰੂ ਦੀ ਰੋਸ਼ਨੀ ਹੈ, ਤੁਹਾਨੂੰ ਕਈ ਵਾਰ ਆਪਣੀਆਂ ਅੱਖਾਂ ਨੂੰ ਢੱਕਣਾ ਪੈਂਦਾ ਹੈ। ਪਰ ਮਾਇਆ ਦੀ ਰੋਸ਼ਨੀ, ਐਸਟਰਲ (ਸੂਖਮ) ਪੱਧਰ ਜਾਂ ਐਸਟਰਲ (ਸੂਖਮ) ਨਰਕ ਦੀ, ਬਹੁਤ ਮਧਮ ਹੈ, ਦੇਖਣ ਵਿੱਚ ਵੀ ਇਥੋਂ ਤਕ ਆਰਾਮਦਾਇਕ ਹੈ।ਤਿੱਬਤੀ ਕਿਤਾਬਾਂ ਵਿੱਚੋਂ ਇੱਕ ਵਿਚ, ਉਹ ਇਸਨੂੰ "ਮ੍ਰਿਤਕਾਂ ਦੀ ਕਿਤਾਬ" ਕਹਿੰਦੇ ਹਨ, ਉਹ ਵੀ ਇਸਦਾ ਵਰਣਨ ਕਰਦੇ ਹਨ। ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਮਰ ਜਾਂਦੇ ਹੋ ਅਤੇ ਤੁਹਾਨੂੰ ਰੌਸ਼ਨੀ ਦਿਖਾਈ ਦਿੰਦੀ ਹੈ - ਮਧਮ ਰੌਸ਼ਨੀ ਤੋਂ ਤੁਸੀਂ ਬਚਣਾ, ਅਤੇ ਚਮਕਦਾਰ ਰੌਸ਼ਨੀ, ਭਾਵੇਂ ਇਹ ਬੇਆਰਾਮ ਹੋਵੇ, ਬਹੁਤ ਜ਼ਿਆਦਾ ਚਮਕਦਾਰ ਹੋਵੇ, ਤੁਹਾਨੂੰ ਫਿਰ ਵੀ ਉਸ ਰੌਸ਼ਨੀ ਦੇ ਪਿਛੇ ਜਾਣਾ ਜ਼ਰੂਰੀ ਹੈ, ਫਿਰ ਤੁਸੀਂ ਇੱਕ ਉੱਚ ਪੱਧਰ 'ਤੇ ਜਾਂਦੇ ਹੋ। ਜੇ ਤੁਸੀਂ ਮਧਮ ਰੌਸ਼ਨੀ ਦੇ ਪਿਛੇ ਜਾਂਦੇ ਹੋ, ਫਿਰ ਇਹ ਅਸਲੀ ਨਹੀਂ ਹੈ। ਤੁਸੀਂ ਇਕ ਹੇਠਲੇ ਪੱਧਰ 'ਤੇ ਜਾਂਦੇ ਹੋ, ਐਸਟਰਲ ਪੱਧਰ ਜਾਂ ਨਰਕ ਪੱਧਰ। ਇਥੋਂ ਤਕ ਨਰਕ ਵਿੱਚ ਵੀ, ਉਨ੍ਹਾਂ ਕੋਲ ਰੌਸ਼ਨੀ ਹੈ, ਕਿਉਂਕਿ ਉੱਥੇ ਵਿਚ ਅੱਗ ਬਲਦੀ ਹੈ। ਇਹ ਸਾਰਾ ਹਨੇਰਾ ਨਹੀਂ ਹੈ, ਪਰ ਇਹ ਇੱਕ ਭਿਆਨਕ ਜਗ੍ਹਾ ਹੈ। ਉਹ ਤੁਹਾਨੂੰ ਹਰ ਤਰ੍ਹਾਂ ਦੇ ਭਿਆਨਕ, ਦਰਦਨਾਕ ਯੰਤਰਾਂ ਨਾਲ, ਬੇਅੰਤ ਸਜ਼ਾ ਦਿੰਦੇ ਹਨ। ਕਿਉਂਕਿ ਤੁਸੀਂ ਪ੍ਰਮਾਤਮਾ ਤੋਂ ਹੋ, ਅਤੇ ਜੇ ਤੁਸੀਂ ਕੁਝ ਗਲਤ ਕਰਦੇ ਹੋ, ਤਾਂ ਤੁਹਾਡੀ ਜ਼ਮੀਰ ਤੁਹਾਡੇ ਲਈ ਇਸ ਤਰਾਂ ਦੀਆਂ ਸਾਰੀਆਂ ਸਜ਼ਾਵਾਂ ਦਾ ਪ੍ਰਗਟਾਵਾ ਕਰੇਗਾ। ਇਹ ਤੁਹਾਡਾ ਹੁਕਮ ਹੈ।ਜੇਕਰ ਤੁਸੀਂ ਪ੍ਰਮਾਤਮਾ ਵਿੱਚ ਮਜ਼ਬੂਤ ਵਿਸ਼ਵਾਸ ਰੱਖਦੇ ਹੋ, ਜੇਕਰ ਤੁਸੀਂ ਆਪਣੀ ਪਵਿੱਤਰਤਾ ਅਤੇ ਗੁਣਾਂ ਨੂੰ ਬਣਾਈ ਰੱਖਦੇ ਹੋ, ਤਾਂ ਬੁਰਾਈ, ਸ਼ੈਤਾਨ, ਤੁਹਾਡਾ ਕੁਝ ਨਹੀਂ ਵਿਗਾੜ ਸਕਦੀ। ਸਾਰਾ ਨਰਕ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਨਰਕ ਦਾ ਰਾਜਾ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਪਰ ਤੁਸੀਂ ਹਾਰ ਮੰਨ ਲੈਂਦੇ ਹੋ, ਤੁਸੀਂ ਕਮਜ਼ੋਰ ਹੋ, ਤੁਸੀਂ ਇਸ ਸੰਸਾਰ ਵਿਚ ਸਾਰੀਆਂ ਭੌਤਿਕ ਚੀਜ਼ਾਂ ਅਤੇ ਸੁਖਾਂ ਨਾਲ ਵਿਚਲਿਤ ਅਤੇ ਮੋਹਿਤ ਹੋ, ਅਤੇ ਤੁਸੀਂ ਹਾਰ ਮੰਨ ਲੈਂਦੇ ਹੋ। ਤੁਸੀਂ ਇਹ ਸਭ ਕੁਝ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਵੇਚ ਦਿੰਦੇ ਹੋ, ਭਾਵੇਂ ਸੁਚੇਤ ਤੌਰ 'ਤੇ ਜਾਂ ਅਚੇਤ ਤੌਰ 'ਤੇ। ਅਤੇ ਫਿਰ ਤੁਸੀਂ ਮਾਇਆ ਲਈ ਕੰਮ ਕਰਦੇ ਹੋ, ਅਤੇ ਤੁਸੀਂ ਸੋਚਦੇ ਹੋ ਕਿ ਉਹ ਤੁਹਾਨੂੰ ਸਭ ਕੁਝ ਦਿੰਦਾ ਹੈ। ਉਡੀਕ ਕਰੋ। ਉਡੀਕ ਕਰੋ ਜਦੋਂ ਤੱਕ ਉਹ ਆਪਣਾ ਚਿਹਰਾ ਦਿਖਾਉਂਦਾ, ਅਸਲੀ ਚਿਹਰਾ। ਫਿਰ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ, ਤੁਹਾਨੂੰ ਤਸੀਹੇ ਦਿੱਤੇ ਜਾਣਗੇ, ਤੁਹਾਨੂੰ ਗੁਲਾਮ ਬਣਾਇਆ ਜਾਵੇਗਾ, ਅਤੇ ਤੁਸੀਂ ਕਦੇ ਵੀ ਆਜ਼ਾਦ ਨਹੀਂ ਹੋ ਸਕਦੇ। ਪਰ ਇਹ ਸਭ, ਮੈਂ ਤੁਹਾਨੂੰ ਦੱਸਦੀ ਹਾਂ, ਬਹੁਤ ਘੱਟ ਹੀ ਕੁਝ ਮਨੁੱਖ ਅਨੁਭਵ ਕਰ ਸਕਦੇ ਹਨ।ਕੁਝ ਅਜਿਹੇ ਹਨ ਜੋ ਕਰ ਸਕਦੇ ਹਨ। ਕਈ ਵਾਰ ਬੁੱਧ ਜਾਂ ਪ੍ਰਮਾਤਮਾ ਚਾਹੁੰਦੇ ਹਨ ਕਿ ਕੁਝ ਲੋਕ ਨਰਕ ਦਾ ਅਨੁਭਵ ਕਰਨ ਤਾਂ ਜੋ ਉਹ ਵਾਪਸ ਜਾ ਕੇ ਸਾਨੂੰ ਦੱਸ ਸਕਣ, ਇਸ ਬਾਰੇ ਕਿਤਾਬਾਂ ਲਿਖ ਸਕਣ, ਆਦਿ। ਜਾਂ ਉਹ ਮੌਤ-ਦੇ-ਨੇੜੇ ਲੋਕ, ਉਹਨਾਂ ਨੂੰ ਵੀ ਕਈ ਵਾਰ ਨਰਕ ਦੀ ਸੱਚਾਈ ਜਾਣਨ ਲਈ ਨਰਕ ਵੱਲ ਲਿਜਾਇਆ ਜਾਂਦਾ ਹੈ, ਅਤੇ ਫਿਰ ਵਾਪਸ ਆ ਕੇ ਇੱਕ ਕਿਤਾਬ ਲਿਖਦੇ ਹਨ ਜਾਂ ਭਾਸ਼ਣ ਦਿੰਦੇ ਹਨ ਅਤੇ ਲੋਕਾਂ ਨੂੰ ਦੱਸਦੇ ਹਨ। ਪਰ ਜ਼ਿਆਦਾਤਰ ਲੋਕ ਸਵਰਗ ਅਤੇ ਨਰਕ ਬਾਰੇ ਕੁਝ ਨਹੀਂ ਜਾਣਦੇ। ਕੁਝ ਵੀ ਨਹੀਂ। ਇਸੇ ਲਈ ਜਦੋਂ ਭਗਵਾਨ ਯਿਸੂ ਨੇ ਕੁਝ ਕਿਹਾ ਤਾਂ ਉਸ ਸਮੇਂ ਕਿਸੇ ਨੂੰ ਬਹੁਤੀ ਸਮਝ ਨਹੀਂ ਆਈ, ਸਿਰਫ਼ ਉਸਦੇ ਮੁੱਠੀ ਭਰ ਪੈਰੋਕਾਰ ਹੀ ਸਮਝ ਸਕੇ। ਅਤੇ ਬੁੱਧ, ਪਿਛੋਕੜ ਤੋਂ ਇੱਕ ਰਾਜਕੁਮਾਰ ਹੋਣ ਦੇ ਨਾਤੇ, ਇਸ ਤਰਾਂ ਸਪੱਸ਼ਟ ਤੌਰ 'ਤੇ ਗੱਲ ਕਰਦੇ ਸਨ; ਕਿੰਨੇ ਲੋਕ ਬੁੱਧ ਦੇ ਪਿੱਛੇ ਚੱਲੇ? ਲਗਭਗ 10,000 ਸ਼ਾਇਦ, ਜਦੋਂ ਉਹ ਜ਼ਿੰਦਾ ਸਨ, ਕਿਉਂਕਿ ਉਹ ਬਹੁਤ ਲੰਮੇ ਸਮੇਂ ਤਕ ਰਹੇ, ਉਹਨਾਂ ਨੇ 40 ਸਾਲਾਂ ਤੱਕ ਪ੍ਰਚਾਰ ਕੀਤਾ। ਪਰ ਕਿੰਨੇ ਲੋਕਾਂ ਨੇ ਉਹਨਾਂ ਦਾ ਪਿੱਛਾ ਕੀਤਾ? ਬਸ ਕੁਝ ਕੁ। ਅਤੇ ਇਥੋਂ ਤਕ ਉਹਨਾਂ ਦੇ ਕੁਝ ਅਖੌਤੀ ਪੈਰੋਕਾਰਾਂ ਨੇ ਵੀ ਉਹਨਾਂ ਨੂੰ ਧੋਖਾ ਦਿੱਤਾ, ਦੇਵਦੱਤ ਵਾਂਗ, ਅਤੇ ਉਹਨਾਂ ਨੂੰ, ਕਈ ਵਾਰ ਮਾਰਨਾ ਚਾਹੁੰਦੇ ਸਨ। ਸੋ, ਕਲਪਨਾ ਕਰੋ, ਕੌਣ ਕਿਸਨੂੰ ਸੁਣ ਸਕਦਾ ਹੈ?ਬੁੱਧ ਦੇ ਸਮੇਂ, ਹਵਾ ਅਜੇ ਵੀ ਸ਼ੁੱਧ ਸੀ, ਲੋਕਾਂ ਦੇ ਮਨ ਅਜੇ ਵੀ ਸਾਦੇ ਸਨ, ਅਤੇ ਫਿਰ ਵੀ ਉਹ ਬੁੱਧ ਦੀ ਬਹੁਤੀ ਗੱਲ ਨਹੀਂ ਸੁਣਦੇ ਸਨ। ਕਈਆਂ ਨੇ ਉਹਨਾਂ ਨੂੰ ਬਦਨਾਮ ਕੀਤਾ। ਉਦਾਹਰਣ ਵਜੋਂ, ਉਹਨਾਂ ਦੇ ਆਪਣੇ ਪੈਰੋਕਾਰ, ਦੇਵਦੱਤ ਦਾ ਪਾਲਣ ਕਰਦੇ ਸਨ। ਅਤੇ ਇਸ ਸਮੇਂ, ਸਾਡੇ ਕੋਲ ਬਹੁਤ ਸਾਰੀਆਂ ਹੋਰ ਆਕਰਸ਼ਕ ਭੌਤਿਕ ਚੀਜ਼ਾਂ ਹਨ ਜੋ ਇਥੋਂ ਤਕ ਤੁਹਾਨੂੰ ਇਸ ਤਰਾਂ ਦੀ ਦੁਨਿਆਵੀ ਜ਼ਿੰਦਗੀ ਵਿੱਚ ਖਿੱਚ ਸਕਦੀਆਂ ਹਨ ਅਤੇ ਤੁਹਾਨੂੰ ਆਪਣੇ ਆਪੇ ਨੂੰ ਭੁੱਲਾਉਣ ਵਿਚ ਮਜ਼ਬੂਰ ਕਰ ਸਕਦੀਆਂ ਹਨ, ਆਪਣੇ ਬੁੱਧ ਸੁਭਾਅ ਨੂੰ ਭੁੱਲਾ ਸਕਦੇ, ਆਪਣੇ ਅੰਦਰ ਪਵਿੱਤਰ ਆਤਮਾ ਨੂੰ ਭੁੱਲਾ ਸਕਦੇ। ਅਤੇ ਫਿਰ ਤੁਸੀਂ ਡਿੱਗਦੇ ਹੋ, ਅਤੇ ਜਿੰਨਾ ਜ਼ਿਆਦਾ ਤੁਸੀਂ ਡਿੱਗਦੇ ਹੋ, ਓਨਾ ਹੀ ਹੇਠਾਂ ਡਿੱਗਦੇ ਹੋ। ਅਤੇ ਤੁਸੀਂ ਜਿੰਨੇ ਘੱਟ ਗਿਆਨਵਾਨ ਹੁੰਦੇ ਜਾਂਦੇ ਹੋ, ਅਤੇ ਤੁਹਾਨੂੰ ਆਪਣੇ ਮਹਾਨ ਸਵੈ ਬਾਰੇ, ਸਵਰਗ ਵਿੱਚ ਜਾਂ ਬੁੱਧ ਦੀ ਧਰਤੀ ਵਿੱਚ ਆਪਣੇ ਅਤੀਤ ਬਾਰੇ ਓਨਾ ਹੀ ਘੱਟ ਯਾਦ ਆਉਂਦਾ ਹੈ। ਅਤੇ ਇਸੇ ਕਰਕੇ ਸਾਡਾ ਸੰਸਾਰ ਇਸ ਤਰਾਂ ਦਾ ਬਣ ਗਿਆ। ਮੈਂ ਹਿੰਮਤ ਨਹੀਂ ਕਰਦੀ…ਮੈਂ ਤੁਹਾਡੇ ਨਾਲ ਇੱਕ ਹਫ਼ਤਾ ਪਹਿਲਾਂ ਗੱਲ ਕਰਨੀ ਚਾਹੁੰਦੀ ਸੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ, ਕੁਝ ਚੰਗੀਆਂ ਚੀਜ਼ਾਂ ਬਾਰੇ। ਮੈਂ ਜਲਦੀ ਹੀ ਤੁਹਾਨੂੰ ਸੂਰਜ ਬਾਰੇ, ਆਪਣੇ ਆਲੇ-ਦੁਆਲੇ ਦੇ ਰੁੱਖਾਂ ਬਾਰੇ, ਅਤੇ ਆਪਣੇ ਆਲੇ-ਦੁਆਲੇ ਦੇ ਪੰਛੀਆਂ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗੀ। ਪਰ ਫਿਰ, ਮੈਂ ਸੁਪਰੀਮ ਮਾਸਟਰ ਟੈਲੀਵਿਜ਼ਨ ਲਈ ਕੰਮ ਕਰਨ ਅਤੇ ਖ਼ਬਰਾਂ ਦੀ ਜਾਂਚ ਕਰਨ ਵਿੱਚ ਬਹੁਤ ਰੁੱਝੀ ਹੋਈ ਹਾਂ ਉਹਨਾਂ ਨੂੰ ਇਹ ਤੁਹਾਡੇ ਲਈ ਪ੍ਰਸਾਰਿਤ ਕਰਨ ਲਈ ਦੇਣ ਲਈ: ਤੁਹਾਡੀ ਸਿਹਤ ਲਈ, ਤੁਹਾਡੀ ਅਧਿਆਤਮਿਕ ਜਾਗ੍ਰਿਤੀ ਲਈ, ਹਰ ਤਰ੍ਹਾਂ ਦੀਆਂ ਚੀਜ਼ਾਂ ਜੋ ਮੈਂ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਬਹੁਤ ਵਿਅਸਤ, ਸਿਰਫ਼ ਰਾਤ ਨੂੰ ਵੀ, ਕਈ ਵਾਰ ਮੈਡੀਟੇਸ਼ਨ ਕਰਨ ਲਈ, ਕਈ ਵਾਰ ਬਹੁਤ ਜ਼ਿਆਦਾ ਕੰਮ, ਦਬਾਅ ਦੇ, ਅਤੇ ਬਹੁਤ ਜ਼ਿਆਦਾ ਸਮੇਂ ਕਾਰਨ ਨਹੀਂ ਹੋ ਸਕਦਾ, ਅਤੇ ਸਰੀਰ ਕਈ ਵਾਰ ਹਾਰ ਮੰਨ ਲੈਂਦਾ ਹੈ। ਮੈਂ ਕਈ ਵਾਰ ਕੰਮ ਕਰ ਰਹੀ ਹੁੰਦੀ ਸੀ, ਪਰ ਕਈ ਵਾਰ ਮੈਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਂ ਚਲੀ ਗਈ ਹਾਂ। ਖੁਸ਼ਕਿਸਮਤ ਕਿ ਮੈਂ ਥਲੇ ਨਹੀਂ ਡਿਗਦੀ... ਖੁਸ਼ਕਿਸਮਤੀ ਨਾਲ, ਮੈਂ ਅਕਸਰ ਫਰਸ਼ 'ਤੇ ਹੇਠਾਂ ਨਹੀਂ ਹੁੰਦੀ। ਜੇ ਕਿਸੇ ਦਿਨ ਤੁਸੀਂ ਮੈਨੂੰ ਨਹੀਂ ਦੇਖਦੇ, ਤਾਂ ਹੋ ਸਕਦਾ ਹੈ ਕਿ ਇਹ ਹੋਇਆ ਹੋਵੇ, ਅਤੇ ਹੋ ਸਕਦਾ ਹੈ ਕਿ ਇਹ ਹੋਰ ਸਮਿਆਂ ਵਾਂਗ ਦਿਆਲੂ ਨਾ ਹੋਵੇ।ਠੀਕ ਹੈ, ਕੋਈ ਗੱਲ ਨਹੀਂ। ਮੈਨੂੰ ਕੁਝ ਵੀ ਦੁੱਖ ਨਹੀਂ ਹੁੰਦਾ। ਮੇਰਾ ਮਤਲਬ ਹੈ, ਬੇਸ਼ੱਕ, ਮੈਂ ਕਰਮਾਂ ਕਰਕੇ ਦੁੱਖ ਝੱਲਦੀ ਹਾਂ, ਪਰ ਮੇਰਾ ਹੌਸਲਾ ਮਜ਼ਬੂਤ ਹੈ। ਮੇਰਾ ਦਿਲ ਅਜੇ ਵੀ ਪਿਆਰ ਨਾਲ ਭਰਿਆ ਹੋਇਆ ਹੈ। ਮੇਰਾ ਮਨ ਅਜੇ ਵੀ ਹਰ ਕਿਸੇ ਲਈ ਹਮਦਰਦੀ ਨਾਲ ਭਰਿਆ ਹੋਇਆ ਹੈ, ਇਸ ਧਰਤੀ 'ਤੇ ਮੈਂ ਜੋ ਵੀ ਦੇਖਦੀ ਹਾਂ ਜਾਂ ਨਹੀਂ ਦੇਖਦੀ, ਅਤੇ ਨਰਕ ਵਿੱਚ ਰਹਿਣ-ਵਾਲਿਆਂ ਲਈ ਵੀ, ਯੁੱਧਾਂ ਦੇ ਪੀੜਤਾਂ ਲਈ, ਉਨ੍ਹਾਂ ਸਾਰੇ ਜਾਨਵਰਾਂ-ਲੋਕਾਂ ਲਈ ਜੋ ਬਹੁਤ ਦਰਦ ਅਤੇ ਮੁਸੀਬਤ ਵਿੱਚ ਹਨ, ਹਰ ਉਸ ਚੀਜ਼ ਲਈ ਜੋ ਧਰਤੀ 'ਤੇ ਸਵਰਗ ਨਹੀਂ ਹੈ, ਜਾਂ ਘੱਟੋ ਘੱਟ ਮਨੁੱਖੀ ਤੌਰ 'ਤੇ ਬੋਲਦਿਆਂ, ਲੋਕਾਂ ਦੇ ਸਾਹ ਲੈਣ, ਬਚਣ ਦੇ ਯੋਗ ਹੋਣ ਲਈ ਕਾਫ਼ੀ ਢੁਕਵਾਂ ਹੈ। ਬਹੁਤ ਜ਼ਿਆਦਾ ਨਹੀਂ।ਮੈਂ ਬਹੁਤ ਸਾਰੇ ਮਹਾਨ ਦੇਸ਼ ਦੇਖੇ - ਅਮੀਰ, ਮਸ਼ਹੂਰ, ਸ਼ਕਤੀਸ਼ਾਲੀ - ਅਜੇ ਵੀ ਅਜਿਹੇ ਲੋਕ ਹਨ ਜੋ ਗਰੀਬੀ ਰੇਖਾ ਤੋਂ ਹੇਠਾਂ ਹਨ ਅਤੇ ਉਨ੍ਹਾਂ ਕੋਲ ਘਰ ਨਹੀਂ ਹੈ, ਜਾਂ ਉਨ੍ਹਾਂ ਨੂੰ ਤੰਬੂਆਂ, ਪਲਾਸਟਿਕ ਦੇ ਟੈਂਟਾਂ ਵਿੱਚ ਰਹਿਣਾ ਪੈਂਦਾ ਹੈ, ਭਾਵੇਂ ਠੰਡੇ ਮੌਸਮ ਵਿੱਚ ਵੀ ਜਦੋਂ ਬਰਫ਼ ਬਹੁਤ ਜ਼ਿਆਦਾ ਜਮ੍ਹਾ ਹੋ ਰਹੀ ਹੋਵੇ। ਅਤੇ ਉਹ ਅਜੇ ਵੀ ਅਜਿਹੇ ਤੰਬੂ ਵਿੱਚ ਰਹਿੰਦੇ ਹਨ। ਅਤੇ ਕਈ ਵਾਰ ਬੇਘਰ ਲੋਕ ਮੇਅਰ ਦੀ ਇਮਾਰਤ ਦੇ ਸਾਹਮਣੇ ਹੀ ਰਹਿੰਦੇ ਹਨ ਅਤੇ ਮੇਅਰ ਦੇ ਦਫ਼ਤਰ ਦੇ ਗੇਟ ਦੇ ਸਾਹਮਣੇ ਪੌੜੀਆਂ ਦੇ ਉੱਪਰ ਸੌਂਦੇ ਹਨ; ਇਥੋਂ ਤਕ ਮਨੁਖ ਮਹਾਨ ਦੇਸ਼, ਅਮੀਰ ਦੇਸ਼, ਸ਼ਕਤੀਸ਼ਾਲੀ ਦੇਸ਼ ਵਿਚ । ਸੋ ਮੇਰਾ ਦਿਲ ਕਦੇ ਵੀ ਠੀਕ ਨਹੀਂ ਹੋ ਸਕਦਾ। ਮੇਰਾ ਦਿਲ ਕਦੇ ਵੀ ਠੀਕ ਨਹੀਂ ਹੋ ਸਕਦਾ, ਹੁਣ ਨਹੀਂ, ਜਦੋਂ ਤੱਕ ਇਹ ਸੰਸਾਰ ਇੱਕ ਪਰਉਪਕਾਰੀ ਖੇਤਰ ਵਿੱਚ ਨਹੀਂ ਬਦਲ ਜਾਂਦਾ ਅਤੇ ਲੋਕ ਸਿਰਫ਼ ਕਿਰਪਾ ਵਿੱਚ ਰਹਿੰਦੇ ਹਨ। ਸਿਰਫ਼ ਹਨੇਰੀ ਊਰਜਾ, ਲਾਲਚੀ ਅਤੇ ਅਨੈਤਿਕ ਮਿਆਰਾਂ ਵਿੱਚ ਰਹਿਣ ਅਤੇ ਬਹੁਤ ਦੁੱਖ ਝੱਲਣ ਦੀ ਬਜਾਏ, ਸਿਰਫ਼ ਸਰੀਰਕ ਤੌਰ 'ਤੇ ਹੀ ਨਹੀਂ, ਸਗੋਂ ਮਾਨਸਿਕ, ਭਾਵਨਾਤਮਕ, ਮਾਨਸਿਕ, ਮਨੋਵਿਗਿਆਨਕ ਤੌਰ 'ਤੇ ਵੀ, ਅਤੇ ਅਧਿਆਤਮਿਕ ਤੌਰ 'ਤੇ ਵੀ, ਬਿਨਾਂਸ਼ਕ। ਜਦੋਂ ਤੱਕ ਇਹ ਸਭ ਖਤਮ ਨਹੀਂ ਹੋ ਜਾਂਦਾ, ਮੈਂ ਕਦੇ ਨਹੀਂ, ਮੇਰਾ ਦਿਲ ਕਦੇ ਠੀਕ ਨਹੀਂ ਹੋ ਸਕਦਾ।ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਬਾਰੇ ਅਸੀਂ ਗੱਲ ਨਹੀਂ ਕਰਦੇ, ਜਿਵੇਂ ਕਿ ਗਰਭ ਵਿੱਚ ਬੱਚੇ ਅਜੇ ਵੀ ਜਲਣ-ਵਾਲੇ ਪਦਾਰਥਾਂ ਤੋਂ ਪੀੜਤ ਹੁੰਦੇ ਹਨ, ਉਨਾਂ ਦੇ ਪੂਰੇ ਸਰੀਰ ਨੂੰ ਇਸ ਤਰਾਂ ਸਾੜਿਆ ਜਾਂਦਾ, ਅਤੇ ਉਨ੍ਹਾਂ ਨੇ ਬਿਲਕੁਲ ਕੁਝ ਵੀ ਗਲਤ ਨਹੀਂ ਕੀਤਾ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਸੀਂ ਉਹ ਬੱਚਾ ਹੋ, ਜੋ ਮਾਂ ਦੀ ਕੁੱਖ ਵਿੱਚ ਰਹਿੰਦਾ ਹੈ ਅਤੇ ਲੋਕ ਉਸ ਕੁੱਖ ਦੇ ਅੰਦਰ ਦਵਾਈ ਪਾਉਂਦੇ ਹਨ, ਜਿਸ ਨਾਲ ਤੁਸੀਂ ਸੜ ਜਾਂਦੇ ਹੋ? ਕਿਉਂਕਿ ਬੱਚਾ ਪਹਿਲਾਂ ਹੀ ਵੱਡਾ ਹੋ ਗਿਆ ਹੈ, ਸੋ ਟੀਕਾ ਬੱਚੇ ਨੂੰ ਨਹੀਂ ਕੱਢ ਸਕਦਾ। ਤੁਹਾਨੂੰ ਵਧੇਰੇ ਤਾਕਤਵਰ ਪਦਾਰਥ ਵਰਤਣੇ ਪੈਂਦੇ ਹਨ ਅਤੇ ਇਹ ਬੱਚੇ ਨੂੰ ਜ਼ਿੰਦਾ ਸਾੜ ਦਿੰਦੇ ਹਨ। ਕਲਪਨਾ ਕਰੋ ਕਿ ਜੇ ਇਹ ਤੁਸੀਂ ਹੋ, ਜ਼ਿੰਦਾ ਸਾੜਿਆ ਗਿਆ, ਬੇਵੱਸ ਇਸ ਤਰਾਂ। ਕਲਪਨਾ ਕਰੋ ਕਿ ਇਹ ਤੁਸੀਂ ਹੋ।ਜ਼ਰਾ ਜਾਨਵਰਾਂ-ਲੋਕਾਂ ਦੀ ਵੀ ਕਲਪਨਾ ਕਰੋ, ਇਹ ਤੁਸੀਂ ਹੀ ਹੋ, ਜੋ ਇੱਕ ਛੋਟੇ ਜਿਹੇ ਪਿੰਜਰੇ ਵਿੱਚ ਦੁੱਖ ਝੱਲ ਰਹੇ ਹੋ ਜਿੱਥੇ ਉਹ ਮੁੜ ਵੀ ਨਹੀਂ ਸਕਦੇ, ਸਾਰੀ ਉਮਰ ਗੰਦਗੀ, ਮਲ-ਮੂਤਰ ਅਤੇ ਪਿਸ਼ਾਬ ਵਿੱਚ ਰਹਿੰਦੇ ਹਨ, ਅਤੇ ਫਿਰ ਉਨ੍ਹਾਂ ਦਾ ਮਾਸ ਆਪਣੇ ਮੇਜ਼ 'ਤੇ ਖਾਣ ਅਤੇ ਇਸ ਨਾਲ ਸੁਆਦ ਚਖਣ ਲਈ ਤੁਹਾਨੂੰ ਕਤਲ ਕਰ ਦਿੱਤਾ ਜਾਂਦਾ ਹੈ। ਕਲਪਨਾ ਕਰੋ ਕਿ ਤੁਸੀਂ ਉਹ ਜਾਨਵਰ-ਵਿਅਕਤੀ ਹੋ।ਕਲਪਨਾ ਕਰੋ ਕਿ ਤੁਸੀਂ ਉਹ ਗਰਭਪਾਤ ਹੋਇਆ ਬੱਚਾ ਹੋ ਜਿਸ ਵਿੱਚ ਸੜਨ-ਵਾਲੇ ਪਦਾਰਥ ਹਨ, ਜੋ ਉਨ੍ਹਾਂ ਨੂੰ ਸਾੜਦਾ ਹੈ, ਉਸ ਕੋਮਲ ਛੋਟੇ ਬੱਚੇ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਮਰ ਜਾਣ ਤੱਕ ਸਾੜਦਾ ਹੈ। ਕਲਪਨਾ ਕਰੋ ਕਿ ਜੇਕਰ ਤੁਹਾਨੂੰ 24 ਘੰਟੇ ਇਸ ਤਰਾਂ ਸੜਦੇ ਰਹਿਣਾ ਪਵੇ ਅਤੇ ਕੋਈ ਤੁਹਾਡੀ ਮਦਦ ਨਾ ਕਰੇ, ਕੋਈ ਤੁਹਾਡੀ ਪਰਵਾਹ ਨਾ ਕਰੇ, ਤੁਹਾਨੂੰ ਇਸ ਤਰਾਂ ਦਰਦ, ਪੀੜ ਵਿੱਚ ਮਰਨ ਦੇਵੇ ਤਾਂ ਕਿੰਨਾ ਦੁੱਖ ਹੋਵੇਗਾ। ਜ਼ਰਾ ਕਲਪਨਾ ਕਰੋ। ਤੁਹਾਨੂੰ ਆਪਣੇ ਕੰਮਾਂ ਜਾਂ ਕਿਸੇ ਵੀ ਚੀਜ਼ ਨਾਲ ਵਿਰੋਧ ਕਰਨ ਜਾਂ ਬੱਚਿਆਂ ਦੀ ਰੱਖਿਆ ਕਰਨ ਲਈ ਸੜਕ 'ਤੇ ਜਾਣ ਦੀ ਲੋੜ ਨਹੀਂ ਹੈ। ਜ਼ਰਾ ਕਲਪਨਾ ਕਰੋ ਕਿ ਤੁਸੀਂ ਉਹ ਬੱਚਾ ਹੋ। ਇਹ ਕਾਫ਼ੀ ਹੋਣਾ ਚਾਹੀਦਾ ਹੈ। ਬਸ ਇਹਦੀ ਕੋਸ਼ਿਸ਼ ਕਰੋ।ਅਤੇ ਜੋ ਲੋਕ ਅਜੇ ਵੀ ਜਾਨਵਰ-ਲੋਕਾਂ ਦਾ ਮਾਸ ਖਾਂਦੇ ਹਨ, ਕਲਪਨਾ ਕਰੋ ਕਿ ਤੁਸੀਂ ਉਹ ਗਊ-ਵਿਆਕਤੀ ਹੋ, ਇੰਨੇ ਮਜ਼ਬੂਤ, ਇੰਨੇ ਸ਼ਕਤੀਸ਼ਾਲੀ, ਪਰ ਬੇਵੱਸ, ਕਿਉਂਕਿ ਇੰਨੇ ਕੋਮਲ ਹੋਣ ਕਰਕੇ, ਤੁਸੀਂ ਕਿਸੇ ਨੂੰ ਮਾਰਨਾ ਵੀ ਨਹੀਂ ਚਾਹੁੰਦੇ। ਅਤੇ ਫਿਰ ਉਹ ਇੱਕ ਟਰੱਕ ਲੈ ਕੇ ਆਉਂਦੇ ਹਨ ਅਤੇ ਫਿਰ ਤੁਹਾਡੇ ਬੱਚੇ ਨੂੰ ਸਕੂਪ ਕਰਦੇ ਹਨ ਅਤੇ ਫਿਰ ਇਸਨੂੰ ਟਰੱਕ ਦੇ ਪਿਛਲੇ ਪਾਸੇ ਰੱਖ ਦਿੰਦੇ ਹਨ ਅਤੇ ਤੁਹਾਡੇ ਬੱਚੇ ਨੂੰ ਤੁਹਾਡੇ ਤੋਂ ਦੂਰ ਲੈ ਜਾਂਦੇ ਹਨ ਤਾਂ ਜੋ ਦੂਸਰੇ ਵੀਲ ਦਾ ਮਾਸ ਖਾ ਸਕਣ, ਇੱਕ ਸੁਆਦੀ, ਵੀਲ ਵਰਗਾ ਨਾਜ਼ੁਕ ਮਾਸ। ਇਹ ਉਸ ਛੋਟੇ ਜਿਹੇ ਵੱਛੇ ਦਾ ਮਾਸ ਹੈ ਜਿਸਨੂੰ ਤੁਸੀਂ ਖਾ ਰਹੇ ਹੋ। ਤੁਸੀਂ ਇਸਨੂੰ ਵੀਲ ਕਹਿੰਦੇ ਹੋ, ਕੋਮਲ ਵੀਲ। ਅਤੇ ਫਿਰ ਤੁਸੀਂ ਉਹ ਸਟੇਕ ਵੀ ਖਾਂਦੇ ਹੋ ਜੋ ਇੱਕ ਮਾਂ ਦਾ ਵੀ ਹੈ। ਕਲਪਨਾ ਕਰੋ ਕਿ ਤੁਸੀਂ ਉਹ ਹੋਵੋਂ, ਤੁਸੀਂ ਗਊ ਮਾਤਾ ਹੋ, ਆਪਣੇ ਬੱਚੇ ਨੂੰ ਆਪਣੇ ਸਾਹਮਣੇ ਗੁਆ ਰਹੇ ਹੋ ਅਤੇ ਤੁਸੀਂ ਕੁਝ ਨਹੀਂ ਕਰ ਸਕਦੇ। ਲੋਕ ਆਉਂਦੇ ਹਨ ਅਤੇ ਤੁਹਾਡੇ ਛੋਟੇ ਬੱਚੇ ਨੂੰ ਅਗਵਾ ਕਰ ਲੈਂਦੇ ਹਨ।ਕਲਪਨਾ ਕਰੋ ਕਿ ਤੁਸੀਂ ਉਹ ਹੋ। ਤੁਸੀਂ ਉਹ ਗਾਂ-ਵਿਆਕਤੀ ਹੋ, ਤੁਸੀਂ ਉਹ ਛੋਟਾ ਬੱਚਾ ਹੋ। ਇਸਦੀ ਕਲਪਨਾ ਕਰੋ। ਮੈਂ ਤੁਹਾਡੇ ਤੋਂ ਬੱਸ ਇਹੀ ਮੰਗਦੀ ਹਾਂ। ਜੇ ਤੁਸੀਂ ਜਾਨਵਰ-ਲੋਕਾਂ ਤੋਂ ਉਹ ਖੂਨੀ ਮਾਸ ਨਹੀਂ ਹੇਠਾਂ ਰਖਣਾ, ਛਡਣਾ ਚਾਹੁੰਦੇ, ਤਾਂ ਕਲਪਨਾ ਕਰੋ, ਹਰ ਰੋਜ਼, ਤੁਸੀਂ ਕਲਪਨਾ ਕਰੋ ਜਦੋਂ ਤੁਸੀਂ ਆਪਣਾ ਭੋਜਨ ਖਾਂਦੇ ਹੋ, ਆਪਣਾ ਖੂਨੀ ਮਾਸ, ਜਿਸਨੂੰ ਤੁਸੀਂ ਭੋਜਨ ਕਹਿੰਦੇ ਹੋ, ਇਸਦੀ ਕਲਪਨਾ ਕਰੋ। ਮੈਂ ਤੁਹਾਡੇ ਤੋਂ ਬੱਸ ਇਹੀ ਮੰਗਦੀ ਹਾਂ। ਮੈਂ ਤੁਹਾਨੂੰ ਅਜਿਹਾ ਕਰਨ ਦੀ ਹਿੰਮਤ ਕਰਦੀ ਹਾਂ। ਹੁਣ ਕਿਸੇ ਤੋਂ ਪ੍ਰਚਾਰ ਦੀ ਹੋਰ ਕੋਈ ਲੋੜ ਨਹੀਂ ਹੈ।ਪਰ, ਬੇਸ਼ੱਕ, ਮੈਂ ਤੁਹਾਨੂੰ ਬਹੁਤ ਜ਼ਿਆਦਾ ਦੋਸ਼ੀ ਨਹੀਂ ਠਹਿਰਾਉਂਦੀ। ਇੱਕ ਪਾਸੇ ਮੈਂ ਤੁਹਾਨੂੰ ਇਹ ਸਭ ਦੱਸਦੀ ਹਾਂ, ਪਰ ਦੂਜੇ ਪਾਸੇ ਮੈਨੂੰ ਤੁਹਾਡੇ ਲਈ ਬਹੁਤ ਹੀ ਤਰਸ ਆਉਂਦਾ ਹੈ। ਮੈਂ ਚਾਹੁੰਦੀ ਹਾਂ ਕਿ ਕੋਈ ਤੁਹਾਨੂੰ ਵੱਖਰੇ ਢੰਗ ਨਾਲ ਸਿਖਾਉਂਦਾ, ਸਿਰਫ਼ ਤੁਹਾਡਾ ਦਾਨ, ਤੁਹਾਡੀ ਭੇਟ ਲੈਣ, ਅਤੇ ਵੱਡੇ ਮੁਰਗੇ-, ਵੱਡੇ ਟਰਕੀ-ਲੋਕ ਖਾਣ, ਅਤੇ ਵੱਡੀ ਸ਼ਰਾਬ, ਅਤੇ ਮਹਿੰਗੇ ਸ਼ਰਾਬ ਵਾਲੇ ਪਦਾਰਥ ਪੀਣ, ਇਸ ਤਰਾਂ ਦੀਆਂ ਚੀਜ਼ਾਂ ਖਾਣ ਦੀ ਬਜਾਏ, ਅਤੇ ਤੁਹਾਨੂੰ ਸਿਰਫ਼ ਇਹ ਕਹਿੰਦਾ, "ਠੀਕ ਹੈ, ਜਾਓ ਇਕਬਾਲ ਕਰੋ, ਜਾਂ ਚਰਚ ਨੂੰ ਜਾਓ।" ਗਿਰਜਾਘਰ ਗਿਰਜਾਘਰ ਨਹੀਂ ਹੈ, ਇਹ ਕਸਾਈਖਾਨਾ ਹੈ। ਸਾਰੇ ਸ਼ਰਧਾਲੂਆਂ ਨੂੰ ਸਿਖਾਇਆ ਜਾਂਦਾ ਹੈ ਕਿ ਉਹ ਚਰਚ ਨੂੰ ਇਕ ਕਸਾਈਖਾਨੇ ਵਿੱਚ ਬਦਲ ਦੇਣ ਅਤੇ ਲੋਕਾਂ ਨੂੰ ਗਰਭਪਾਤ ਕਰਵਾਉਣ ਲਈ ਵੀ ਉਤਸ਼ਾਹਿਤ ਕਰਨ, ਵਿਦੇਸ਼ੀ ਗਰਭਪਾਤ ਲਈ ਵੀ ਟੈਕਸ ਦੇ ਪੈਸੇ ਲੈਣ। ਕੋਈ ਸੋਚ ਵੀ ਨਹੀਂ ਸਕਦਾ ਕਿ ਜੇ ਤੁਸੀਂ ਉਹ ਬੱਚਾ ਹੋ । ਕੋਈ ਕਲਪਨਾ ਵੀ ਨਹੀਂ ਕਰੇਗਾ ਕਿ ਤੁਸੀਂ ਉਹ ਗਊ-ਵਿਅਕਤੀ ਹੋ ਅਤੇ ਉਹ ਗਾਂ ਦਾ ਬੱਚਾ, ਵਛਾ। ਮੈਂ ਤੁਹਾਨੂੰ ਬਹੁਤਾ ਦੋਸ਼ ਨਹੀਂ ਦਿੰਦੀ । ਮੈਨੂੰ ਤੁਹਾਨੂੰ ਸਾਰਾ ਸੱਚ ਦੱਸਣਾ ਪਵੇਗਾ, ਇਹ ਉਮੀਦ ਕਰਦੇ ਹੋਏ ਕਿ ਤੁਹਾਡੇ ਕੋਲ ਸੁਣਨ ਲਈ ਕੰਨ ਅਤੇ ਸਮਝਣ ਲਈ ਦਿਲ ਹੋਵੇ।Photo Caption: ਇਕਠੇ ਮਿਲ ਕੇ, ਸੰਸਾਰ ਨੂੰ ਸੁੰਦਰ ਬਣਾਓ