ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਇੱਥੇ ਹੈ, ਇਹ ਮੇਰਾ ਚੁਟਕਲਾ ਹੈ, ਮੇਰਾ ਆਪਣਾ ਚੁਟਕਲਾ, ਅਸਲੀ ਚੁਟਕਲਾ। ਇਹ ਕਹਿੰਦਾ ਹੈ... "ਇੱਕ ਕਰਮਚਾਰੀ ਬੌਸ ਦੇ ਦਫ਼ਤਰ ਵਿਚ ਰਿਪੋਰਟ ਕਰਨ ਜਾਂਦਾ ਹੈ। ਉਹ ਇੱਕ ਸੇਲਜ਼ਮੈਨ ਹੈ। ਬੌਸ ਕਹਿੰਦਾ ਹੈ, 'ਹੇ, ਕਿਵੇਂ ਚੱਲ ਰਿਹਾ ਹੈ? ਤੁਹਾਡੀ ਵਿਕਰੀ ਕਿਵੇਂ ਚੱਲ ਰਹੀ ਹੈ?' ਉਹ ਕਹਿੰਦਾ ਹੈ, 'ਓਹ, ਵਧੀਆ, ਵਧੀਆ। ਲਗਭਗ ਲੋਕਾਂ ਵਿਚੋਂ 50% ਨੇ ਸਾਡੀਆਂ ਚੀਜ਼ਾਂ ਖਰੀਦੀਆਂ ।' ਉਹ ਕਹਿੰਦਾ ਹੈ, 'ਹੈਂਜੀ? ਉਥੇ ਕਿੰਨੇ ਲੋਕ ਸਨ?' ਉਹ ਕਹਿੰਦਾ ਹੈ, 'ਦੋ।' 'ਹਹ? ਪਰ ਤੁਸੀਂ ਕਿਹਾ 50%?' ਉਹ ਕਹਿੰਦਾ ਹੈ, 'ਹਾਂਜੀ।' ਉਹ ਕਹਿੰਦਾ ਹੈ, 'ਲਗਭਗ 50%? ਇਹ ਕਿਵੇਂ ਹੋ ਸਕਦਾ ਹੈ? ਉਹ ਕਹਿੰਦਾ ਹੈ, 'ਹਾਂਜੀ। ਉਨ੍ਹਾਂ ਵਿੱਚੋਂ ਇੱਕ ਨੇ ਸਾਡੀਆਂ ਚੀਜ਼ਾਂ ਲਗਭਗ ਖਰੀਦ ਲਈਆਂ ਸੀ।'" "ਕਿੰਨੇ?" "ਉਨ੍ਹਾਂ ਵਿੱਚੋਂ ਦੋ!" […]"ਉਥੇ ਇੱਕ ਹਵਾਈ ਜਹਾਜ਼ ਸੀ, ਇੱਕ ਜੈੱਟਲਾਈਨਰ। ਉਹ ਟਾਰਮੈਕ ਤੋਂ ਟੈਕਸਿੰਗ ਕਰ ਰਹੇ ਸਨ ਜੋ ਉਡਾਣ ਭਰਨ ਲਈ ਤਿਆਰ ਸੀ, ਪਰ ਫਿਰ ਉਹ ਅਚਾਨਕ ਰੁਕ ਗਏ ਅਤੇ ਫਿਰ ਗੇਟ ਵੱਲ ਵਾਪਸ ਆ ਗਏ। ਅਤੇ ਲਗਭਗ ਇੱਕ ਘੰਟੇ ਬਾਅਦ, ਉਹ ਫਿਰ ਉੱਡ ਗਏ। ਅਤੇ ਇਸ ਤਰ੍ਹਾਂ, ਇੱਕ ਯਾਤਰੀ ਥੋੜ੍ਹਾ ਚਿੰਤਤ ਸੀ ਅਤੇ ਉਸਨੇ ਫਲਾਈਟ ਅਟੈਂਡੈਂਟ ਨੂੰ ਪੁੱਛਿਆ, 'ਕੀ ਗੱਲ ਹੈ?' ਕੀ ਹੋਇਆ?' ਅਤੇ ਸੇਵਾਦਾਰ ਨੇ ਕਿਹਾ, 'ਪਾਇਲਟ ਇੰਜਣ ਵਿੱਚ ਸੁਣੀ ਗਈ ਇੱਕ ਆਵਾਜ਼ ਤੋਂ ਬਹੁਤ ਪਰੇਸ਼ਾਨ ਸੀ।' ਤਾਂ, ਯਾਤਰੀ ਨੇ ਕਿਹਾ, 'ਅਤੇ ਤਾਂ?' ਉਸਨੇ ਕਿਹਾ, 'ਹਾਂਜੀ, ਇਸ ਲਈ ਸਾਨੂੰ ਇੱਕ ਹੋਰ ਪਾਇਲਟ ਲੱਭਣ ਵਿੱਚ ਇੱਕ ਘੰਟਾ ਲੱਗ ਗਿਆ।'" ਉਹ ਉੱਡਣਾ ਨਹੀਂ ਚਾਹੁੰਦਾ ਸੀ, ਇਸ ਲਈ (ਉਨ੍ਹਾਂ ਨੇ) ਇੱਕ ਹੋਰ ਪਾਇਲਟ ਨੂੰ ਲਿਆ। ਤੁਹਾਡੇ ਨਾਲ ਵੀ ਇਹੀ ਸਮੱਸਿਆ ਹੈ। […]"ਇੱਕ ਬਜ਼ੁਰਗ ਆਦਮੀ ਅਤੇ ਇੱਕ ਬਜ਼ੁਰਗ ਔਰਤ ਲਗਭਗ ਪੰਜ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਆਦਮੀ ਨੇ ਅੰਤ ਵਿੱਚ ਉਸਨੂੰ ਵਿਆਹ ਕਰਵਾਉਣ ਲਈ ਕਹਿਣ ਦਾ ਫੈਸਲਾ ਕੀਤਾ। ਉਸਨੇ ਤੁਰੰਤ ਹਾਂ ਕਹਿ ਦਿੱਤੀ। ਫਿਰ ਅਗਲੀ ਸਵੇਰ ਜਦੋਂ ਉਹ ਜਾਗਿਆ, ਉਸਨੂੰ ਯਾਦ ਨਹੀਂ ਸੀ ਕਿ ਉਸਦਾ ਜਵਾਬ ਕੀ ਸੀ।" ਤੁਸੀਂ ਜਾਣਦੇ ਹੋ ਬਜ਼ੁਰਗ ਆਦਮੀਂ। “‘ਕੀ ਉਹ ਖੁਸ਼ ਸੀ? ਮੈਨੂੰ ਲੱਗਦਾ ਹੈ। ਨਹੀਂ, ਉਹ ਮੈਨੂੰ ਬਹੁਤ ਮਜ਼ਾਕੀਆ ਲੱਗ ਰਹੀ ਸੀ।’ ਅਤੇ ਇੱਕ ਘੰਟੇ ਤੱਕ ਯਾਦ ਰੱਖਣ ਦੀ ਕੋਸ਼ਿਸ਼ ਕਰਨ ਤੋਂ ਬਾਅਦ, ਉਸਨੇ ਟੈਲੀਫ਼ੋਨ ਕੀਤਾ ਅਤੇ ਉਸਨੂੰ ਫ਼ੋਨ ਕੀਤਾ। ਇਸ ਲਈ, ਉਹ ਆਦਮੀ ਸ਼ਰਮਿੰਦਾ ਹੋਇਆ ਅਤੇ ਉਸਨੇ ਮੰਨਿਆ ਕਿ ਉਸਨੂੰ ਵਿਆਹ ਦੇ ਪ੍ਰਸਤਾਵ 'ਤੇ ਔਰਤ ਦਾ ਜਵਾਬ ਯਾਦ ਨਹੀਂ ਸੀ, ਭਾਵੇਂ ਹਾਂ ਵਿੱਚ ਸੀ ਜਾਂ ਨਹੀਂ। ਉਸਨੇ ਕਿਹਾ, 'ਓ ਹਾਂਜੀ, ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਫ਼ੋਨ ਕੀਤਾ। ਮੈਨੂੰ ਯਾਦ ਹੈ ਕਿ ਮੈਂ ਕਿਸੇ ਨੂੰ ਹਾਂ ਕਿਹਾ ਸੀ, ਪਰ ਮੈਨੂੰ ਯਾਦ ਨਹੀਂ ਸੀ ਕਿ ਉਹ ਕੌਣ ਸੀ।’” […]Photo Caption: ਅੰਤ ਤਕ ਸੁੰਦਰ ਰਹੋ!